ਪੰਜਾਬ ਦੇ ਮੁੱਖ ਮੰਤਰੀ ਬਨਣ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਦੇ ਵਿਰੁੱਧ ‘ਮੀਟੂ’ ਕਾ ਜਿਨ ਫੇਰ ਬਾਹਰ ਨਿਕਲ ਆਇਆ ਹੈ। ਬੀਜੇਪੀ ਤੋਂ ਬਾਅਦ ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਇਸ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਚਰਨਜੀਤ ਸਿੰਘ ਚਨੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਰਾਸ਼ਟਰੀ ਮਹਿਲਾ ਮੰਡਲ ਦੀ ਪ੍ਰਧਾਨ ਸ਼ਰਮਾ ਨੇ 2018 ‘ਚ ਮੀਟੂ ਮੂਵਮੈਂਟ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਤੇ ਦੋਸ਼ ਲਗਾਏ ਗਏ ਸਨ। ਰਾਜ ਦੇ ਮਹਿਲਾ ਆਯੋਗ ਨੇ ਆਪ ਸੰਗਿਆਨ ਲਿਆ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ, ਪਰ ਕੁਝ ਨਹੀਂ ਹੋਇਆ। ਪਰ ਅੱਜ ਚੰਨੀ ਨੂੰ ਇਕ ਮਹਿਲਾ ਦੀ ਲੀਡਰਸ਼ਿਪ ਵਾਲੀ ਪਾਰਟੀ ਨੇ ਹੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਬਣਾ ਦਿੱਤਾ। ਇਹ ਵਿਸ਼ਵਾਸਘਾਤ ਹੈ। ‘ਚੰਨੀ ਨੂੰ ਮਹਿਲਾ ਸੁਰੱਖਿਆ ਲਈ ਖਤਰਾ ਦੱਸਦੀਆਂ ਹੋਇਆ ਉਹਨਾਂ ਖਿਲਾਫ਼ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਉਹ ਸੋਨੀਆ ਗਾਂਧੀ ਤੋਂ ਚੰਨੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਦੀ ਹਨ।
ਰੇਖਾ ਸ਼ਰਮਾ ਨੇ ਸੋਮਵਾਰ ਨੂੰ ਬਯਾਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਮੀਟੂ ਦੇ ਦੋਸ਼ੀ ਨੂੰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਬਣਾਇਆ ਗਿਆ।
ਪ੍ਰਮੁੱਖ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਐਸਾ ਵਿਅਕਤੀ ਪੰਜਾਬ ਦਾ ਸੀਐਮ ਹੋਵੇ ਅਤੇ ਉਸ ਦੇ ਕਾਰਨ ਕਿਸੇ ਹੋਰ ਮਹਿਲਾ ਨੂੰ ਉਹੀ ਅਨੁਭਵ ਅਤੇ ਪ੍ਰਤਾੜਨਾ ਤੋਂ ਗੁਜਰਨਾ ਪਵੇ, ਜੋ ਕਿ ਇਕ ਮਹਿਲਾ ਆਈਏਏਸ ਨੇ ਝੇਲੀ ਸੀ। ਚੰਨੀ ਨੂੰ ਜਿਮੇਦਾਰੀ ਸਮਝਦੇ ਹੋਇਆ ਆਪ ਹੀ ਸੀਐਮ ਦੇ ਓੁਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਵਾਲ ਕਰਦਿਆ ਸ਼ਰਮਾ ਨੇ ਕਿਹਾ ਕਿ ਜਦੋਂ ਇਕ ਮਹਿਲਾ ਆਈਏਐਸ ਨੂੰ ਇਸਾਫ਼ ਨਹੀਂ ਮਿਲਿਆ ਤੇ ਕਿੱਦਾ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਸਰਕਾਰ ਦੀ ਕਾਗਰਸ ਸਰਕਾਰ ਆਮ ਮਹਿਲਾਵਾਂ ਦੇ ਨਾਲ ਨਿਆਂ ਕਰੇਗੀ।
ਦੱਸਣਯੋਗ ਹੈ ਕਿ, ਸਭ ਤੋਂ ਪਹਿਲਾਂ ਐਤਵਾਰ ਨੂੰ ਭਾਜਪਾ ਦੇ ਆਈਟੀ ਸੈੱਲ ਦੇ ਪ੍ਰਮੁੱਖ ਅਮਿਤ ਮਾਲਵੀਏ ਨੇ ਚੰਨੀ ‘ਤੇ ਇਹੀ ਸਵਾਲ ਚੁੱਕਦੇ ਹੋਏ, ਕਾਗਰਸ ਅਤੇ ਰਾਹੁਲ ਗਾਂਧੀ ਤੇ ਸਵਾਲ ਚੁੱਕੇ ਸੀ।