ਗੁਰਦਾਸਪੁਰ, 20 ਸਤੰਬਰ ( ਮੰਨਨ ਸੈਣੀ )। ਪੰਜਾਬ ਸਰਕਾਰ ਵੱਲੋ ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿਖੇ ਲਗਾਏ ਗਏ ਪੰਜ ਦਿਨਾਂ ਰੋਜ਼ਗਾਰ ਮੇਲਿਆਂ ਵਿਚ 4714 ਨੋਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆਂ ਗਿਆ, ਜਿਨਾਂ ਵਿਚ 3287 ਲੜਕੇ ਤੇ 1427 ਲੜਕੀਆਂ ਸ਼ਾਮਲ ਹਨ। ਇਹ ਜਾਣਕਾਰੀ ਦਿੰਦਿਆਂ ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਅੰਦਰ 9, 10, 14, 16 ਅਤੇ 17 ਸਤੰਬਰ 2021 ਨੂੰ ਪੰਜ ‘ਮੈਗਾ ਰੋਜ਼ਗਾਰ ਮੇਲੇ’ ਲਗਾਏ ਗਏ ਸਨ।
ਪ੍ਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਸਤੰਬਰ ਨੂੰ ਗੋਲਡਨ ਇੰਸਟੀਚਿਊਟ ਗੁਰਦਾਸਪੁਰ ਵਿਖੇ ਲਗਾਏ ਰੋਜ਼ਗਾਰ ਮੇਲੇ ਵਿਚ 1167 ਪ੍ਰਾਰਥੀਆਂ ਨੇ ਹਿੱਸਾ ਲਿਆ, 967 ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ, 893 ਪ੍ਰਾਰਥੀਆਂ ਦੀ ਚੋਣ ਹੋਈ, ਜਿਨਾਂ ਵਿਚ 564 ਲੜਕੇ ਤੇ 329 ਲੜਕੀਆਂ ਸ਼ਾਮਿਲ ਹਨ। ਇਸੇ ਤਰਾਂ, ਇਥੇ ਹੀ 10 ਸਤੰਬਰ ਨੂੰ ਲੱਗੇ ਰੋਜ਼ਗਾਰ ਮੇਲੇ ਵਿਚ 850 ਪ੍ਰਾਰਥੀ ਪੁੱਜੇ, 788 ਦੀ ਇੰਟਰਵਿਊ ਲਊ ਤੇ 759 ਪ੍ਰਾਰਥੀਆਂ ਦੀ ਚੋਣ ਹੋਈ, ਜਿਨਾਂ ਵਿਚ 615 ਲੜਕੇ ਤੇ 144 ਲੜਕੀਆਂ ਸ਼ਾਮਿਲ ਸਨ।
ਉਨਾਂ ਅੱਗੇ ਦੱਸਿਆ ਕਿ 14 ਸਤੰਬਰ ਨੂੰ ਐਸ.ਐਸ. ਐਮ ਕਾਲਜ ਦੀਨਾਨਗਰ ਵਿਖੇ 744 ਪ੍ਰਾਰਥੀ ਪੁੱਜੇ, 653 ਦੀ ਇੰਟਰਵਿਊ ਹੋਈ ਤੇ 621 ਦੀ ਸਿਲੈਕਸ਼ਨ ਹੋਈ, ਜਿਨਾਂ ਵਿਚ 413 ਲੜਕੇ ਤੇ 208 ਲੜਕੀਆਂ ਸ਼ਾਮਿਲ ਹਨ। 16 ਸਤੰਬਰ ਨੂੰ ਸਰਕਾਰੀ ਕਾਲਜ, ਬਟਾਲਾ ਵਿਖੇ ਲੱਗੇ ਚੋਥੇ ਰੋਜ਼ਗਾਰ ਮੇਲੇ ਵਿਚ 1365 ਪ੍ਰਾਰਥੀ ਸ਼ਾਮਲ ਹੋਏ, 1204 ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ ਤੇ 1139 ਦੀ ਸਿਲੈਕਸ਼ਨ ਕੀਤੀ ਗਈ ਤੇ 901 ਲੜਕੇ ਤੇ 237 ਲੜਕੀਆਂ ਸ਼ਾਮਲ ਹਨ ਅਤੇ ਪੰਜਵੇਂ ਰੋਜ਼ਗਾਰ ਮੇਲਾ ਵੀ ਸਰਕਾਰੀ ਕਾਲਜ ਬਟਾਲਾ ਵਿਖੇ 763 ਪ੍ਰਾਰਥੀ ਪੁੱਜੇ, 671 ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ ਤੇ 618 ਦੀ ਚੋਣ ਹੋਈ, ਜਿਨਾਂ ਵਿਚ 485 ਲੜਕੇ ਤੇ 133 ਲੜਕੀਆਂ ਸ਼ਾਮਲ ਸਨ।
ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਅੱਗੇ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਵਿਚ ਵਰਚੁਅਲ/ਟੈਲੀਫੋਨ ਰਾਹੀ ਵੀ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਵਰਚੁਅਲ ਤੌਰ ’ਤੇ 658 ਪ੍ਰਾਰਥੀਆਂ ਵਿਚ 315 ਦੀ ਇੰਟਰਵਿਊ ਲਈ ਗਈ ਤੇ 249 ਪ੍ਰਾਰਥੀਆਂ ਦੀ ਚੋਣ ਹੋਈ, ਜਿਨਾਂ ਵਿਚ 66 ਲੜਕੇ ਤੇ 183 ਲੜਕੀਆਂ ਸ਼ਾਮਲ ਸਨ।