Close

Recent Posts

ਹੋਰ ਪੰਜਾਬ

ਵੱਧ ਤੋਂ ਵੱਧ ਪੌਦੇ ਲਗਾਉਣਾ ਆਲਮੀ ਤਪਸ਼ ਨੂੰ ਰੋਕਣ ਦਾ ਸਭ ਤੋਂ ਵਧੀਆ ਹੱਲ

ਵੱਧ ਤੋਂ ਵੱਧ ਪੌਦੇ ਲਗਾਉਣਾ ਆਲਮੀ ਤਪਸ਼ ਨੂੰ ਰੋਕਣ ਦਾ ਸਭ ਤੋਂ ਵਧੀਆ ਹੱਲ
  • PublishedJuly 7, 2021

ਸਾਇੰਸ ਸਿਟੀ ਵਲੋਂ ਵਣ ਮਹਾਂ ਉਤਸਵ ਮਨਾਇਆ ਗਿਆ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ਵਣ ਮਹਾਂ ਉਤਸਵ ਹਫ਼ਤੇ ਦੌਰਾਨ ਅੱਜ “ ਜੰਗਲ ਦੇ ਸਥਾਈ ਪ੍ਰਬੰਧ ਲਈ ਜੀਵਾਣੂਆਂ ਦੀ ਮਹੱਤਤਾ” ਦੇ ਵਿਸ਼ੇ ਤੇ ਵੈਬਨਾਰ ਦਾ ਆਯੋਜਨ ਕਰਵਾਇਆ। ਇਸ ਆਨ ਲਾਇਨ ਪ੍ਰੋਗਰਾਮ ਵਿਚ 300 ਤੋਂ ਵੱਧ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। । ਇਸ ਪ੍ਰੋਗਰਾਮ ਦਾ ਪ੍ਰਯੋਜਨ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਕੀਤਾ ਗਿਆ । ਇਸ ਮੌਕੇ ਜੰਗਲਾਤ ਕੋਆਰਡੀਨੇਟ ਦੇਹਾਰਦੂਨ ਦੇ ਵਿਗਿਆਨੀ ਐਫ਼ ਡਾ. ਵਿਪਨ ਪ੍ਰਕਾਸ਼ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਿੱਟੀ ਦੇ ਜੀਵਾਣੂਆਂ ਦੀ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਅਤੇ ਜੰਗਲਾਂ ਦੇ ਸਥਾਈ ਵਿਕਾਸ *ਚ ਅਹਿਮ ਭੂਮਿਕਾ ਹੈ।

ਉਨ੍ਹਾਂ ਦੱਸਿਆਂ ਕਿ ਇਹਨਾਂ ਮਿੱਟੀ ਦੇ ਜੀਵਾਣੂਆਂ ਦੀ ਹੋਂਦ ਸਦੀਆਂ ਤੋਂ ਚਲੀ ਆ ਰਹੀ (ਲੱਗਭਗ 3500 ਮਿਲੀਅਨ ਸਾਲ) ਅਤੇ ਇਸ ਕਰਕੇ ਇਹਨਾਂ ਨੂੰ ਧਰਤੀ ਦੇ ਜੀਵਾਣੂ ਵੀ ਕਿਹਾ ਜਾਂਦਾ ਹੈ। ਉਨ੍ਹਾਂ ਅੱਗੋਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਤੀ ਦੇ ਜੀਵਾਣੂ ਛੁਪੇ ਰੁਸਤਮ ਦੇ ਤੌਰ *ਤੇ ਵੱਖ—ਵੱਖ ਵਿਸ਼ਵ ਪੱਧਰੀ ਤਬਦੀਦਲੀਆਂ ਦੌਰਾਨ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਪਾਣੀ ਨੂੰ ਸਾਫ਼ ਕਰਨ, ਖੇਤੀਬਾੜੀ, ਖੁਦਾਈ ਆਦਿ ਵਿਚ ਵੀ ਅਹਿਮ ਰੋਲ ਅਦਾ ਕਰਦੇ ਹਨ । ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਇਹਨਾਂ ਜੀਵਾਣੂ ਤੋਂ ਬਿਨ੍ਹਾਂ ਧਰਤੀ ਦੇ ਵਾਤਾਵਰਣ ਸੰਤੁਲਨ ਦੀ ਕੋਈ ਵੀ ਹੋਂਦ ਨਹੀਂ ਹੈ ਭਾਵ ਇਹ ਖਤਮ ਹੋਣ ਨਾਲ ਸਾਰਾ ਕੁਝ ਹੀ ਖਤਮ ਹੋ ਜਾਵੇਗਾ। ਧਰਤੀ ਦੇ ਇਹ ਜੀਵਣੂ ਜਿੱਥੇ ਚੰਗੇ ਅਤੇ ਸਿਹਤਮੰਦ ਰੁੱਖ ਪੈਦਾ ਕਰਦੇ ਹਨ ਉੱਥੇ ਹੀ ਧਰਤੀ ਦੇ ਇਹਨਾਂ ਜੀਵਾਣੂਆਂ ਅਤੇ ਰੋਗਾਣੂਆਂ ਦਾ ਬੰਜਰ ਅਤੇ ਮਾੜੀ ਜ਼ਮੀਨ ਨੂੰ ਵਾਹੀਯੋਗ ਬਣਾਉਣ ਵਿਚ ਅਹਿਮ ਰੋਲ ਹੈ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਵਣ ਮਹਾਂ ਉਤਸਵ ਮਨਾਉਣ ਦਾ ਮੁੱਢਲਾ ਮੰਤਵ ਆਲਮੀ ਤਪਸ਼ ਤੋਂ ਬੱਚਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣ ਵੱਲ ਪ੍ਰੇਰਿਤ ਕਰਨਾ ਹੈ।ਉਨ੍ਹਾ ਕਿਹਾ ਕਿ ਦੇਸ਼ ਵਿਚ ਵਾਤਾਵਰਣ ਸੰਤੁਲਨ ਬਣਾਈ ਰੱਖਣ 33ਫ਼ੀਸਦ ਰਕਬਾ ਜੰਗਲਾਂ ਹੇਠ ਹੋਣਾ ਜ਼ਰੂਰੀ ਹੈ ਜਦੋਂ ਕਿ ਭਾਰਤ ਦਾ ਲਗਭਗ 21.67 ਫ਼ੀਸਦ ਇਲਾਕਾ ਜੰਗਲਾ ਹੇਠ ਹੈ। ਇਸ ਤਰ੍ਹਾਂ ਭਾਰਤ ਦਾ ਕੁਲ 7,12,249 ਵਰਗ ਕਿਲੋਮੀਟਰ ਇਲਾਕਾ ਜੰਗਲਾਂ ਹੇਠ ਹੈ। ਉਨ੍ਹਾਂ ਦੱਸਿਆ ਕਿ ਜੰਗਲਾਂ ਪੱਖੋਂ ਭਾਰਤ ਦਾ ਨਾਮ ਦੁਨੀਆਂ ਦੇ 10 ਵਿਸ਼ਾਲ ਜੰਗਲੀ ਵਿਨਿੰਤਾ ਵਾਲੇ ਚੋਟੀ ਦੇ ਦੇਸ਼ਾਂ ਵਿਚ ਆਉਂਦਾ ਹੈ । ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਵਿਚ ਜੰਗਲਾਂ ਦੀ ਕਟਾਈ ਨੂੰ ਭਾਵੇਂ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਪਰ ਧਰਤੀ ਦੇ ਜੀਵ—ਜੰਤੂਆਂ ਨੂੰ ਬਚਾਉਣ ਦੇ ਹੋਰ ਯਤਨ ਹੋਣੇ ਅਜੇ ਬਾਕੀ ਹਨ। ਉਨ੍ਹਾਂ ਕਿਹਾ ਕਿ ਚਿੰਤਾ ਦਾ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਭਾਰਤ ਵਿਚ ਜੰਗਲਾਂ ਨਾਲ ਢੱਕੇ ਇਲਾਕੇ ਦੀ ਇਕਸਾਰਤਾ ਨਹੀਂ ਹੈ ਜਿਵੇਂ ਕਿ ਪੰਜਾਬ ਦਾ ਕੁਲ ਜੰਗਲੀ ਇਲਾਕਾ ਸਿਰਫ਼ 3.65 ਫ਼ੀਸਦ ਹੈ, ਇਸ ਵਿਚ ਇਕ ਫ਼ੀਸਦ ਬਹੁਤ ਜ਼ਿਆਦਾ ਸੰਘਣੇ ਜੰਗਲ ਹਨ, 44ਫ਼ੀਸਦ ਦਰਮਿਆਨੀ ਅਤੇ 55ਫ਼ੀਸਦ ਖੁੱਲੇ ਜੰਗਲ ਹਨ। ਇਸ ਲਈ ਇਸ ਸਮੇਂ ਪੰਜਾਬ ਵਿਚ ਜੰਗਲਾਂ ਹੇਠ ਰਕਬਾ ਵਧਾਉਣ ਦੀ ਬਹੁਤ ਲੋੜ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਮੌਜੂਦ ਸਨ, ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਇੰਸ ਸਿਟੀ ਇਸ ਪਾਸੇ ਵੱਲ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਸਾਇੰਸ ਸਿਟੀ ਕੋਲ ਜੈਵਿਕ— ਵਿਭਿੰਨਤਾ ਨੂੰ ਦਰਸਾਉਂਦੇ ਕੈਕਟਸ ਤੇ ਹਰਬਲ ਗਾਰਡਨ ਹਨ, ਜਿਹਨਾਂ ਵਿਚ ਖਤਮ ਹੋਣ ਦੀ ਕਗਾਰ *=ਤੇ ਪਹੁੰਚੀਆਂ ਪੌਦਿਆਂ ਦੀਆਂ ਪ੍ਰਜਾਤੀਆਂ ਨੂੰ ਸੰਭਾਲਿਆ ਗਿਆ ਹੈ। ਇਹਨਾਂ ਤੋਂ ਇਲਾਵਾ ਸਾਇੰਸ ਸਿਟੀ ਵਿਖੇ ਪੰਜਾਬ ਦੇ ਪੁਰਾਤਨ ਸੱਭਿਆਚਾਰਕ ਕਦਰਾਂ—ਕੀਮਤਾਂ ਨੂੰ ਦਰਸਾਉਂਦੇ 5500 ਦੇ ਕਰੀਬ ਦਰੱਖਤ ਵੀ ਲਗਾਏ ਗਏ ਹਨ , ਜਿਹੜੇ ਆਲੇ—ਦੁਆਲੇ ਵਾਤਾਵਰਣ ਪ੍ਰਦੂਸ਼ਣ ਮੁਕਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਪੰਜਾਬ ਦਾ ਜੰਗਲਾਂ ਹੇਠ ਰਕਬਾ ਵਧਾਉਣ ਦੀ ਲੋੜ ਤੇ ਜ਼ੋਰ ਦਿੰਦਿਆ ਕਿਹਾ ਕਿ ਪੰਜਾਬ ਦਾ 15 ਫ਼ੀਸਦ ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ।
ਵਣਮਹਾਂ ਉਤਸਵ ਦੌਰਾਨ ਸਾਇੰਸ ਸਿਟੀ ਵਲੋਂ ਵਿਦਿਆਰਥੀਆਂ ਦੇ “ਪੌਦਿਆਂ ਦੇ ਮੂਲ ਤਣੇ ਦੀਆਂ ਕਿਸਮਾਂ ” ਅਤੇ “ਵਿਰਾਸਤੀ ਦਰਖਤਾਂ” ਦੀਆਂ ਤਸਵੀਰਾਂ ਦਾ ਆਨਲਾਇਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੀ ਨਤੀਜੇ 11 ਜਲਾਈ 2021 ਨੂੰ ਐਲਾਨੇ ਜਾਣਗੇ।

Written By
The Punjab Wire