ਰਮਨ ਬਹਿਲ, ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਨੇ ਕੋਰੋਨਾ ਵੈਕਸੀਨ ਲਗਵਾਈ
ਗੁਰਦਾਸਪੁਰ, 12 ਮਾਰਚ ( ਮੰਨਨ ਸੈਣੀ )। ਪੰਜਾਬ ਸਰਕਾਰ ਵਲੋਂ ਕੋਵਿਡ-19 ਵੈਕਸੀਨ ਲਗਵਾਉਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸ੍ਰੀ ਰਮਨ ਬਹਿਲ, ਚੇਅਰਮੈਨ ਐਸ.ਐਸ.ਐਸ. ਬੋਰਡ ਪੰਜਾਬ ਵਲੋਂ ਕੋਵਿਡ-19 ਵੈਕਸੀਨ ਲਗਵਾਈ ਗਈ। ਇਸ ਮੌਕੇ ਉਨਾਂ ਦੀ ਧਰਮਪਤਨੀ ਸ੍ਰੀਮਤੀ ਅਰਚਨਾ ਬਹਿਲ ਵਲੋਂ ਵੀ ਵੈਕਸੀਨ ਲਗਵਾਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਮਨੁੱਖੀ ਸਿਹਤ Ñਲਈ ਕੋਵਿਡ-19 ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਕਿਸੇ ਅਫਵਾਹ ਵਿਚ ਨਹੀਂ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਵਿਜੈ ਕੁਮਾਰ ਸਿਵਲ ਸਰਜਨ, ਡਾ. ਭਾਰਤ ਭੂਸ਼ਣ, ਡਾ. ਅਰਵਿੰਦ ਮਨਚੰਦਾ ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ ਵੀ ਮੋਜੂਦ ਸਨ।
ਚੇਅਰਮੈਨ ਰਮਨ ਬਹਿਲ ਨੇ ਅੱਗੇ ਕਿ ਜਨਵਰੀ ਮਹਿਨੇ ਵਿਚ ਪਹਿਲੇ ਪੜਾਅ ਤਹਿਤ ਸਿਹਤ ਕਰਮੀਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਕੋਵਿਡ-19 ਵੈਕਸੀਨ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਦੂਜੇ ਪੜਾਅ ਵਿੱਚ 60 ਸਾਲ ਤੋਂ ਉੱਪਰ ਵਾਲੇ ਵਿਅਕਤੀ ਅਤੇ 45 ਸਾਲ ਤੋਂ 59 ਸਾਲ ਤੱਕ ਕਿਸੇ ਵੀ ਕਰੋਨਿਕ ਬਿਮਾਰੀ ਨਾਲ ਸਬੰਧਤ ਜਿਵੇ ਦਿਲ, ਕੈਂਸਰ , ਸ਼ੂਗਰ , ਗੁਰਦੇ ਅਤੇ ਲੀਵਰ ਦੀ ਬੀਮਾਰੀ ਵਾਲੇ ਆਪਣੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵਲੋਂ ਸਰਟੀਫਿਕੇਟ ਲੈ ਕੇ ਵੈਕਸੀਨ ਲਗਵਾ ਸਕਦੇ ਹਨ। ਵੈਕਸੀਨ ਲਗਾਉਣ ਲਈ ਕੋਵਿਨ ਜੀ, ਅਰੋਗਿਯਾ ਸੇਤੂ ਐਪ ਉੱਤੇ ਰਜਿਸਟਰੇਸ਼ਨ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਬਿਲਕੁੱਲ ਮੁਫ਼ਤ ਲਗਾਈ ਜਾਂਦੀ ਹੈ ।
ਉਨਾਂ ਅੱਗੇ ਕਿਹਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਅੰਦਰ ਕੋਵਿਡ-19 ਮਹਾਂਮਾਰੀ ਵਿਰੁੱਧ ਠੋਸ ਉਪਰਾਲੇ ਕੀਤੇ ਗਏ ਸਨ ਅਤੇ ਸਮੂਹਿਕ ਸਹਿਯੋਗ ਨਾਲ ਇਸ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਮਿਲੀ ਸੀ। ਉਨਾਂ ਅੱਗੇ ਕਿਹਾ ਕਿ ਕੋਰੋਨਾ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ ਅਤੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮਾਸਕ ਜਰੂਰ ਪਹਿਨਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਦੁਬਾਰਾ ਕੋਰੋਨਾ ਮਹਾਂਮਾਰੀ ਦੇ ਕੇਸ ਵੱਧ ਰਹੇ ਹਨ,ਇਸ ਲਈ ਸਾਨੂੰ ਸਾਵਧਾਨੀਆਂ ਦੀ ਵਰਤੋਂ ਲਗਾਤਾਰ ਕਰਨੀ ਚਾਹੀਦੀ ਹੈ ਅਤੇ ਵੈਕਸੀਨ ਜਰੂਰ ਲਗਾਵਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜਿਨਾਂ ਜਲਦੀ ਵੈਕਸੀਨ ਲਗਵਾਈ ਜਾਵੇਗੀ, ਓਨੀ ਜਲਦੀ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜ ਸਕਦਾ ਹੈ।
ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੈਕਸੀਨ ਜਰੂਰ ਤੇ ਤੁਰੰਤ ਲਗਵਾਉਣ ਤਾਂ ਤੋਂ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਤੋਂ ਬਚਿਆ ਜਾ ਸਕੇ ਪਰ ਨਾਲ ਹੀ ਉਨਾਂ ਸੁਚੇਤ ਕੀਤਾ ਕਿ ਵੈਕਸੀਨ ਲਗਾਉਣ ਦੇ ਨਾਲ-ਨਾਲ ਸਾਨੂੰ ਸਾਵਧਾਨੀਆਂ ਦੀ ਪਾਲਣਾ ਕਰਨ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।