ਪੰਜਾਬ ’ਚ ਮੌਜੂਦਾ ਸਮੇਂ ਕੋਈ ਬਰਡ ਫਲੂ ਦਾ ਕੇਸ ਨਹੀਂ : ਵਿਜੈ ਕੁਮਾਰ ਜੰਜੂਆ

 ਚੰਡੀਗੜ, 26 ਫ਼ਰਵਰੀ:ਸ੍ਰੀ ਵਿਜੈ ਕੁਮਾਰ ਜੰਜੂਆ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨੇ ਦੱਸਿਆ ਕਿ ਮਿਤੀ 19 ਫ਼ਰਵਰੀ, 2021 ਤੋਂ ਅੱਜ ਦੀ ਤਾਰੀਖ ਤੱਕ ਪੰਜਾਬ ਰਾਜ ਵਿੱਚੋਂ ਬਰਡ ਫਲੂ ਦੀ ਜਾਂਚ ਲਈ ਕੋਈ ਵੀ ਬਰਡ ਫਲੂ ਦਾ ਸੈਂਪਲ ਪਾਜ਼ੀਟਿਵ ਨਹੀਂ ਪਾਇਆ ਗਿਆ।ਉਨਾਂ ਅੱਗੇ ਦੱਸਿਆ ਕਿ ਪੰਜਾਬ ਰਾਜ ਦੇ ਕੁਝ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਦੇ ਕੁਝ ਕੇਸ ਹੋਣ ਕਾਰਨ ਮਿਤੀ 08 ਜਨਵਰੀ, 2021 ਤੋਂ 18 ਫ਼ਰਵਰੀ, 2021 ਤੱਕ ਕੁੱਲ 15,888 ਸੈਂਪਲ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪ੍ਰਾਪਤ ਕੀਤੇ ਗਏ ਸਨ।

ਇਨਾਂ ਸੈਂਪਲਾਂ ਨੂੰ ਟੈਸਟ ਕਰਨ ਉਪਰੰਤ ਕੇਵਲ 4 ਥਾਂਵਾਂ ਦੇ ਸੈਂਪਲ ਹੀ ਬਰਡ ਫਲੂ ਲਈ ਪਾਜ਼ੀਟਿਵ ਪਾਏ ਗਏ ਸਨ ਅਤੇ ਮੌਜੂਦਾ ਸਮੇਂ ਪੰਜਾਬ ਵਿਚੋਂ  ਬਰਡ ਫਲੂ ਦੀ ਜਾਂਚ ਲਈ ਕੋਈ ਵੀ ਸੈਂਪਲ ਪਾਜ਼ੀਟਿਵ ਨਹੀਂ ਪਾਇਆ ਗਿਆ।ਸ੍ਰੀ ਜੰਜੂਆ ਨੇ ਕਿਹਾ ਕਿ ਭਾਰਤ ’ਚ ਕੋਰੋਨਾ ਵਿਸ਼ਾਣੂ ਦਾ ਬਦਲਿਆ ਰੂਪ ਸਾਹਮਣੇ ਰਿਪੋਰਟ ਹੋਇਆ ਹੈ। ਇਸ ਕਾਰਨ ਪੰਜਾਬ ਸਰਕਾਰ ਨੇ ਕੋਵਿਡ-19 ਟੈਸਟਿੰਗ ਵਧਾਉਣ ਲਈ ਟੈਸਟਿੰਗ ਸਥਾਨਾਂ ’ਚ ਵਾਧਾ ਕੀਤਾ ਹੈ ਤਾਂ ਜੋ ਘੱਟ ਤੋਂ ਘੱਟ ਸਮੇਂ ’ਚ ਵੱਧ ਤੋਂ ਵੱਧ ਟੈਸਟ ਕੀਤੇ ਜਾ ਸਕਣ।ਐਨ.ਆਰ.ਡੀ.ਡੀ.ਐਲ ਟੈਸਟਿੰਗ ਲੈਬਾਰਟਰੀ, ਜਲੰਧਰ ਵਿਖੇ ਕੋਵਿਡ-19 ਦੇ ਸੈਂਪਲਾਂ ਦੀ ਟੈਸਟਿੰਗ 1 ਮਾਰਚ, 2021 ਤੋਂ ਦੁਬਾਰਾ ਸ਼ੁਰੂ ਹੋਵੇਗੀ ਅਤੇ ਰੋਜ਼ਾਨਾ 1000 ਸੈਂਪਲਾਂ ਦੀ ਟੈਸਟਿੰਗ ਹੋਵੇਗੀ।

Print Friendly, PDF & Email
Thepunjabwire
 • 3
 • 70
 •  
 •  
 •  
 •  
 •  
 •  
 •  
 •  
  73
  Shares
error: Content is protected !!