ਕੋਵਿਡ-19 ਕਾਰਨ ਆਨਲਾਈਨ ਸਿੱਖਿਆ ਹਾਸਿਲ ਕਰਨ ਲਈ ਐਨ.ਸੀ.ਸੀ ਕਡਿਟਾਂ ਨੂੰ ਮਿਲੇਗਾ ਵੱਡੀ ਸਹਾਇਤਾ
ਗੁਰਦਾਸਪੁਰ, 20 ਅਗਸਤ (ਮੰਨਨ ਸੈਣੀ)। ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ ਵਲੋਂ ਸਰਹੱਦੀ ਜਿਲੇ ਦੇ ਐਨ.ਸੀ.ਸੀ ਕੈਡਿਟਾਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਐਚ.ਪੀ ਕੰਪਨੀ ਦੇ ਤਿੰਨ ਲੈਪਟਾਪ ਭੇਜੇ ਗਏ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇ੍ਰਸ ਕਾਰਨ ਸਰਹੱਦੀ ਜਿਲੇ ਗੁਰਦਾਸਪੁਰ ਦੇ ਐਨ.ਸੀ.ਸੀ ਕੈਡਿਟਾਂ ਨੂੰ ਆਨ ਲਾਈਨ ਸਿੱਖਿਆ ਗ੍ਰਹਿਣ ਕਰਵਾਉਣ ਦੇ ਮੰਤਵ ਨਾਲ ਸਹਿਕਾਰਤਾ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਤਿੰਨ ਲੈਪਟਾਪ ਭੇਜੇ ਗਏ। ਉਨਾਂ 7ਵੀਂ ਸਥਾਨਕ ਪੰਜਾਬ ਐਨ.ਸੀ.ਸੀ ਬਟਾਲੀਅਨ ਗੁਰਦਾਸਪੁਰ ਦੇ ਕਮਾਂਡੈਂਟ ਕਰਨਲ ਦਵਿੰਦਰ ਸਿੰਘ ਢਾਕਾ ਨੂੰ ਤਿੰਨ ਲੈਪਟਾਪ ਸੋਂਪੇ। ਉਨਾਂ ਕਿਹਾ ਕਿ ਇਨਾਂ ਨਾਲ ਕੈਡਿਟਾਂ ਨੂੰ ਆਨ ਲਾਈਨ ਸਿੱਖਿਆ ਹਾਸਿਲ ਕਰਨ ਵਿਚ ਮਦਦ ਮਿਲੇਗੀ।
ਇਸ ਮੌਕੇ ਕਰਨਲ ਡੀ.ਐਸ ਢਾਕਾ ਨੇ ਸਹਿਕਾਰਤਾ ਮੰਤਰੀ ਅਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚੱਲ ਰਹੇ ਇਸ ਸੰਕਟ ਦੇ ਸਮੇਂ ਵਿਚ ਐਨ.ਸੀ.ਸੀ ਕੈਡਿਟਾਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਵਿਚ ਵੱਡੀ ਮਦਦ ਮਿਲੇਗੀ। ਕੈਡਿਟਾਂ ਨੂੰ ਮਿਲਟਰੀ ਵਿਸ਼ੇ ਨਾਲ ਸਬੰਧਿਤ, ਆਰਥਿਕਤਾ ਤੇ ਸ਼ੋਸਲ ਵਿਸ਼ੇ ਨਾਲ ਸਬੰਧਿਤ, ਕਮਿਊਨਿਟੀ ਡਿਵਲਪਮੈਂਟ ਆਦਿ ਵਿਸ਼ਿਆਂ ਨਾਲ ਸਬੰਧਿਤ ਆਨ ਲਾਈਨ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਸਰਕਾਰ ਵਲੋਂ ਸਰਹੱਦੀ ਜਿਲੇ ਗੁਰਦਾਸਪੁਰ ਅੰਦਰ ਐਨ.ਸੀ.ਸੀ ਦਾ ਘੇਰਾ ਵਧਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ਜ਼ਿਲ•ੇ ਅੰਦਰ 2650 ਐਨ.ਸੀ.ਸੀ ਕੈਡਿਟ ਹਨ।