ਛਿੰਝ ਮੇਲਾ ਬੱਬੇਹਾਲੀ ਦੀ ਹੋਈ ਸਮਾਪਤੀ
ਪੰਜਾਬ ਦੇ ਪ੍ਰਸਿੱਧ ਕਲਾਕਾਰ ਵਿਰਾਸਤ ਸੰਧੂ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਕੀਤਾ ਮਨੋਰੰਜਨ
ਗੁਰਦਾਸਪੁਰ, 1 ਸਤੰਬਰ 2026 (ਮੰਨਨ ਸੈਣੀ)– ਬੱਬੇਹਾਲੀ ਦਾ ਇਤਿਹਾਸਕ ਮੇਲਾ ਛਿੰਝ ਅੱਜ ਅਗਲੇ ਸਾਲ ਦੀ ਉਡੀਕ ਵਿੱਚ ਸਮਾਪਤ ਹੋ ਗਿਆ। ਅੱਜ ਸਵੇਰੇ ਮੇਲੇ ਦੀ ਅਰੰਭਤਾ ਸੱਭਿਆਚਾਰਕ ਪ੍ਰੋਗਰਾਮ ਨਾਲ ਹੋਈ, ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਵਿਰਾਸਤ ਸੰਧੂ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਮੰਨੋਰੰਜਨ ਕੀਤਾ। ਸ਼ਾਮ 3:00 ਵਜੇ ਸ. ਮਹਿੰਦਰ ਸਿੰਘ ਖੇਡ ਸਟੇਡੀਅਮ ਵਿਖੇ ਪੰਜਾਬ ਦੀਆ ਪੁਰਾਤਨ ਖੇਡਾਂ ਕਰਵਾਈਆ ਗਈਆਂ। ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਖਿਡਾਰੀਆਂ ਆਪਣੀ ਕਲਾਂ ਦੇ ਜੌਹਰ ਦਿਖਾਏ।
ਕੁਸ਼ਤੀ ਸ਼ਿਵ ਜੋਗਰ ਨੇ ਗੁਰਮੁੱਖ ਗੁਰਦਾਸਪੁਰ ਨੂੰ ਚਿੱਤ ਕੀਤਾ, ਨਿਰਪੁੰਸ ਗੁਰਦਾਸਪੁਰ ਨੇ ਅਨਮੋਲ ਬੱਬੇਹਾਲੀ ਨੂੰ, ਕਰਨ ਦੋਸਤਪੁਰ ਨੇ ਦਾਰਾ ਅਲੀਵਾਲ ਨੂੰ, ਵਿਜੇ ਤਿੱਬੜੀ ਨੇ ਨਿਖਲ ਗੁਰਦਾਸਪੁਰ ਨੂੰ ਹਰਾਇਆ। ਕਬੱਡੀ ਵਿੱਚ ਦਾਉਵਾਲ ਨੇ ਬਾਹੀਆ ਨੂੰ ਹਰਾਇਆ, ਰਹੀਮਾਬਾਦ ਨੂੰ ਬਾਬਾ ਹਜਾਰਾ ਸਿੰਘ ਨਿੱਕੇ ਘੁੰਮਣ ਨੇ ਹਰਾਇਆ, ਰੱਸੇ ਵਿੱਚ ਜੱਫਰਵਾਲ ਨੇ ਗੁਰਦਾਸਪੁਰ ਦੀ ਟੀਮ ਨੂੰ ਹਰਾਇਆ। ਰਸ਼ਪਾਲ ਸਿੰਘ ਹੈਡੀਕੇਪ ਨੇ ਡੰਡ ਮਾਰੇ। ਇਸ ਮੌਕੇ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਸੁਰਿੰਦਰ ਸਿੰਘ ਕੰਨਵਰ ਮਿੰਟੂ, ਸੰਜੀਵ ਸ਼ਰਮਾ ਹਲਕਾ ਇੰਚਾਰਜ ਸੁਜਾਨਪੁਰ, ਸ਼ਮਸ਼ੇਰ ਸਿੰਘ ਬਟਾਲਾ, ਲਖਵਿੰਦਰ ਸਿੰਘ ਘੁੰਮਣ ਜ਼ਿਲਾ ਪ੍ਰਧਾਨ ਐਸ.ਸੀ. ਵਿੰਗ, ਮਹਿੰਦਰ ਸਿੰਘ ਸਿਧਵਾਂ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਗੁਰੂ, ਹਰਪ੍ਰੀਤ ਸਿੰਘ ਰਾਜਾ, ਕਿਰਪਾਲ ਸਿੰਘ ਗੂੰਜੀਆਂ, ਜੋਗਾ ਸਿੰਘ ਦਾਉਵਾਲ, ਆਦਿ ਹਾਜਰ ਸਨ।