ਦਾਣਾਂ ਮੰਡੀ ਕਲਾਨੌਰ ਵਿਖੇ ਪਲਾਟਾਂ ਦੀ ਈ-ਨੀਲਾਮੀ 15 ਸਤੰਬਰ ਤੱਕ ਹੋਵੇਗੀ: ਇੰਜ. ਪਵਨ ਕੁਮਾਰ ਬਿਬੋਰੀਆ
ਕਲਾਨੌਰ/ਗੁਰਦਾਸਪੁਰ, 1 ਸਤੰਬਰ 2026 (ਮੰਨਨ ਸੈਣੀ)– ਮਾਰਕਿਟ ਕਮੇਟੀ ਕਲਾਨੌਰ ਦੀ ਮੁੱਖ ਦਾਣਾਂ ਮੰਡੀ ਵਿੱਚ ਵਪਾਰਕ ਦੁਕਾਨਾਂ/ਪਲਾਟਾਂ ਦੀ 1 ਸਤੰਬਰ ਤੋਂ 15 ਸਤੰਬਰ ਤੱਕ ਈ-ਨੀਲਾਮੀ ਹੋਵੇਗੀ। ਇਸ ਸੰਬੰਧੀ ਦਾਣਾ ਮੰਡੀ ਕਲਾਨੌਰ ਵਿਖੇ ਈ-ਨੀਲਾਮੀ ਵਾਲੇ ਪਲਾਟਾਂ ਦੀ ਜਗ੍ਹਾ ਦਾ ਜਾਇਜਾ ਲੈਣ ਉਪਰੰਤ ਗੱਲਬਾਤ ਕਰਦਿਆਂ ਮਾਰਕਿਟ ਕਮੇਟੀ ਕਲਾਨੌਰ ਦੇ ਸਕੱਤਰ ਇੰਜੀਨੀਅਰ ਪਵਨ ਕੁਮਾਰ ਬਿਬੋਰੀਆ ਨੇ ਦੱਸਿਆ ਕਿ ਵੱਖ ਵੱਖ ਕੈਟਾਗਿਰੀ ਤੇ ਸਾਈਜ਼ ਦੇ ਪਲਾਟਾਂ ਦੀ 1 ਸਤੰਬਰ ਤੋਂ 15 ਸਤੰਬਰ ਤੱਕ ਈ-ਨੀਲਾਮੀ ਦਾ ਪੰਜਾਬ ਮੰਡੀ ਬੋਰਡ ਵਲੋਂ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ ਅਤੇ ਇਸ ਸਮੇਂ ਦਰਮਿਆਨ ਬੋਲੀਕਾਰ ਆਨਲਾਈਨ ਮਾਧੀਅਮ ਰਾਹੀਂ ਮੰਡੀ ਵਿੱਚ ਵਪਾਰਕ ਦੁਕਾਨਾਂ ਅਤੇ ਪਲਾਟਾਂ ਦੀ ਬੋਲੀ ਦੇ ਕੇ ਮਾਲਕ ਬਣ ਸਕਦੇ ਹਨ।
ਇੰਜ. ਬਿਬੋਰੀਆ ਨੇ ਦੱਸਿਆ ਕਿ ਮੁੱਖ ਦਾਣਾਂ ਮੰਡੀ ਕਲਾਨੌਰ ਵਿਖੇ ਵੱਖ ਵੱਖ ਸਾਈਜ਼ ’ਚ ਸਬਜੀ ਫਰੂਟ ਬੂਥ ਕਾਰਨਰ, ਬੂਥ, ਸਾਪ ਕਮ ਫਲੈਟ, ਸਾਪ ਕਮ ਫਲੈਟ ਕਾਰਨਰ, ਬੂਥ ਕਾਰਨਰ ਅਤੇ ਸਬਜੀ/ਫਰੂਟ ਬੂਥ ਦੀ ਈ-ਨੀਲਾਮੀ ਕਰਵਾਈ ਜਾ ਰਹੀ ਹੈ ਜਿਸ ਸਬੰਧ ’ਚ ਪੰਜਾਬ ਮੰਡੀ ਬੋਰਡ ਵਲੋਂ ਮੁਕੰਮਲ ਜਾਣਕਾਰੀ ਆਪਣੀ ਵੈਬਸਾਈਟ ’ਤੇ ਵੀ ਅਪਲੋਡ ਕਰਨ ਸਮੇਤ ਅਖਬਾਰਾਂ ’ਚ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਉਨ੍ਹਾਂ ਆੜ੍ਹਤੀਆਂ, ਕਿਸਾਨਾਂ ਅਤੇ ਹੋਰਾਂ ਨੂੰ ਅਪੀਲ ਕੀਤੀ ਕਿ ਜੋ ਮੰਡੀ ਵਿੱਚ ਵਪਾਰਕ ਸਾਈਟਾਂ ਦਾ ਮਾਲਕ ਬਣਨ ਦਾ ਚਾਹਵਾਨ ਹੋਵੇਗਾ ਉਹ 15 ਸਤੰਬਰ ਦੁਪਹਿਰ 12 ਵਜੇ ਆਨਲਾਈਨ ਪ੍ਰਕਿਰਿਆ ਰਾਹੀਂ ਆਪਣੀ ਬੋਲੀ ਦੇ ਸਕਦਾ ਹੈ।
ਇੰਜ. ਪਵਨ ਕੁਮਾਰ ਬਿਬੋਰੀਆ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਮਾਰਕਿਟ ਕਮੇਟੀ ਕਲਾਨੌਰ ਵਿਖੇ ਦਫਤਰੀ ਸਮੇਂ ਦੌਰਾਨ ਲਈ ਜਾ ਸਕਦੀ ਹੈ। ਇਸ ਮੌਕੇ ’ਤੇ ਗੁਰਸ਼ਰਨਜੀਤ ਸਿੰਘ ਆਕਸਨ ਰਿਕਾਰਡਰ, ਧਰਮ ਸਿੰਘ ਆਕਸਨ ਰਿਕਾਰਡਰ, ਰਵੇਲ ਸਿੰਘ ਚੰਦੂਵਡਾਲਾ ਸਰਪੰਚ, ਸਰਬਜੀਤ ਸਿੰਘ, ਪਵਨ ਕੁਮਾਰ, ਅਰਸ਼ ਬਿਸ਼ਨਕੋਟ ਵੀ ਹਾਜ਼ਰ ਰਹੇ।