ਚੰਡੀਗੜ੍ਹ, 31 ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਸਵੇਰੇ ਡੀਐਸਪੀ ਪੱਧਰ ਦੇ ਸੱਤ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਨਵੇਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਪਰਮਿੰਦਰ ਸਿੰਘ ਨੂੰ ਵਿਜੀਲੈਂਸ ਬਿਊਰੋ ਬਰਨਾਲਾ ਵਿਖੇ ਤਾਇਨਾਤ ਕੀਤਾ ਗਿਆ ਹੈ।ਜਦਕਿ ਮੋਗਾ ‘ਚ ਤਾਇਨਾਤ ਵਿਨੋਦ ਕੁਮਾਰ ਨੂੰ ਲੁਧਿਆਣਾ, ਜਸਤਿੰਦਰ ਸਿੰਘ ਨੂੰ ਜਲੰਧਰ ਤੋਂ ਮੋਗਾ, ਜਸਵਿੰਦਰ ਪਾਲ ਸਿੰਘ ਨੂੰ ਜਲੰਧਰ ਤੋਂ ਕਪੂਰਥਲਾ, ਪਲਵਿੰਦਰ ਸਿੰਘ ਨੂੰ ਕਪੂਰਥਲਾ ਤੋਂ ਅੰਮ੍ਰਿਤਸਰ, ਅੱਛਰੂ ਰਾਮ ਨੂੰ ਫਤਿਹਗੜ੍ਹ ਸਾਹਿਬ ਹੈੱਡ ਆਫਿਸ ਅਤੇ ਬਲਜਿੰਦਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਹੈੱਡ ਆਫਿਸ ‘ਚ ਤਾਇਨਾਤ ਕੀਤਾ ਗਿਆ ਹੈ।
Recent Posts
- ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ‘ਏ.ਆਈ. ਕ੍ਰਾਂਤੀ’ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ
- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਾਲਜਾਂ ਵਿੱਚ ਪਲੇਸਮੈਂਟ ਕਰਵਾਉਣਾ ਸ਼ਲਾਗਾਯੋਗ ਉਪਰਾਲਾ – ਡਾਕਟਰ ਮਨਦੀਪ ਕੌਰ
- ‘ਗੈਂਗਸਟਰਾਂ ‘ਤੇ ਵਾਰ’: ਦੋ ਮਹੀਨਿਆਂ ਵਿੱਚ 309 ਹਥਿਆਰਾਂ ਸਮੇਤ 15 ਹਜ਼ਾਰ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
- ਦੰਦਾਂ ਦੀ ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ
- ਐੱਚਪੀਵੀ ਟੀਕਾਕਰਣ ਜਾਗਰੂਕਤਾ ਲਈ ਡਾਕਟਰਾਂ ਨੇ ਆਪਣੀ ਬੱਚੀਆ ਨੂੰ ਲਗਵਾਏ ਟੀਕੇ