ਗੁਰਦਾਸਪੁਰ, 31 ਜਨਵਰੀ (ਮੰਨਣ ਸੈਣੀ)। ਪੰਜਾਬ ਦੇ ਗਵਰਨਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਦੇ ਗੁਰਦਾਸਪੁਰ ਆਗਮਨ ਤੋਂ ਇੱਕ ਦਿਨ ਪਹਿਲ੍ਹਾ ਪਾਕਿਸਤਾਨੀ ਡਰੋਨ ਵਲੋਂ ਬੀਤੀ ਰਾਤ ਕਰੀਬ ਸਾਡੇ ਦਸ ਵਜੇ ਬੀਓਪੀ ਆਦੀਆਂ 58 ਤੋਂ ਗੁਰਦਾਸਪੁਰ ਅੰਦਰ ਘੁਸਪੈਠ ਕਰਨ ਦੀ ਕੌਸ਼ਿਸ਼ ਕੀਤੀ ਗਈ। ਜਿਸ ਨੂੰ ਬੀਐਸਐਫ਼ ਦੇ ਜਵਾਨਾ ਵੱਲੋਂ ਗੋਲੀਬਾਰੀ ਕਰ ਵਾਪਿਸ ਭਜਾਇਆ ਗਿਆ। ਡਰੋਨ ਕਰੀਬ 30 ਸੈਕਿੰਡ ਤੱਕ ਭਾਰਤੀ ਖੇਤਰ ਵਿੱਚ ਰਿਹਾ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਉਸ ‘ਤੇ 14 ਰਾਉਂਡ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਭੱਜ ਗਿਆ।
ਇਸ ਸਬੰਧੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਵਾਨਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਹਾਲਾਂਕਿ ਅਜੇ ਤੱਕ ਆਸਪਾਸ ਦੇ ਇਲਾਕੇ ‘ਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ।
ਦੱਸਣਯੋਗ ਹੈ ਕਿ ਕੱਲ 1 ਫ਼ਰਵਰੀ ਨੂੰ ਪੰਜਾਬ ਦੇ ਗਵਰਨਰ ਗੁਰਦਾਸਪੁਰ ਜਿਲ੍ਹੇ ਅੰਦਰ ਪਹੁੰਚ ਰਹੇ ਹਨ। ਉਨ੍ਹਾਂ ਵੱਲੋਂ ਕੱਲ ਸਰਹੱਦੀ ਪਿੰਡਾ ਦੇ ਸਰਪੰਚਾ ਅਤੇ ਮੋਹਤਬਰਾਂ ਨਾਲ ਮੀਟਿੰਗ ਵੀ ਰੱਖੀ ਗਈ ਹੈ। ਇਸ ਤੋਂ ਪਹਿਲ੍ਹਾਂ ਗਵਰਨਰ ਦੀ ਫੇਰੀ ਦੌਰਾਨ ਵੀ ਪਾਕਿਸਤਾਨ ਵੱਲੋਂ ਡਰੋਨ ਗਤਿਵਿਧੀ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦਾ ਬੀਐਸਐਫ ਦੇ ਜਵਾਨਾਂ ਵੱਲ਼ੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਸੀ।