Close

Recent Posts

CORONA ਗੁਰਦਾਸਪੁਰ

ਘਰ ਏਕਾਂਤਵਾਸ ਹੋਏ ਮਰੀਜ਼ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ – ਡਿਪਟੀ ਕਮਿਸ਼ਨਰ

ਘਰ ਏਕਾਂਤਵਾਸ ਹੋਏ ਮਰੀਜ਼ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ – ਡਿਪਟੀ ਕਮਿਸ਼ਨਰ
  • PublishedSeptember 6, 2020

ਬਟਾਲਾ, 6 ਸਤੰਬਰ ( ਮੰਨਨ ਸੈਣੀ  ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਏਕਾਂਤਵਾਸ ਵਿਚ ਰਹਿ ਰਹੇ ਕੋਰੋਨਾ ਪ੍ਰਭਾਵਤ ਮਰੀਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਗ ਵਲੋਂ ਜਾਰੀ ਗਾਈਡਲਾਈਨਜ਼ ਦੀ ਸਖਤੀ ਨਾਲ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਮਰੀਜ ਨੂੰ ਤਿੰਨ ਪਰਤਾਂ ਵਾਲ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ, ਵਰਤੋਂ ਦੇ 8 ਘੰਟਿਆਂ ਬਾਅਦ ਜਾਂ ਗਿੱਲੇ ਹੋਣ ਤੇ ਮਾਸਕ ਬਦਲੋ, ਮਾਸਕ ਨੂੰ ਸੁੱਟਣ ਤੋਂ ਪਹਿਲਾਂ ਸਾਬਣ ਵਲੇ ਪਾਣੀ ਨਾਲ ਧੋ ਕੇ ਅਤੇ ਸੁਕਾ ਕੇ ਸੰਕਰਮਣ ਤੋਂ ਮੁਕਤ ਕਰਕੇ ਸੁੱਟੋ।

ਉਨਾਂ ਅੱਗੇ ਦੱਸਿਆ ਕਿ ਮਰੀਜ ਨੂੰ ਘਰ ਦੇ ਬਾਕੀ ਮੈਂਬਰਾਂ ਤੋਂ ਵੱਖਰੇ ਇਕ ਨਿਰਧਾਰਤ ਕਮਰੇ ਵਿਚ ਰਹਿਣਾ ਚਾਹੀਦਾ ਹੈ। ਖਾਸਕਰਕੇ ਬਜੁਰਗ ਅਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਰੋਗੀਆਂ, ਦਿਲ ਅਤੇ ਗੁਰਦੇ ਦੇ ਮਰੀਜਾਂ ਨੂੰ ਦੂਰ ਰਹਿਣਾ ਚਾਹੀਦਾ ਹੈ। ਸਾਹ ਦੇ ਨਿਆਰਪਣ ਦਾ ਹਰ ਸਮੇਂ ਪਾਲਣਾ ਕੀਤਾ ਜਾਣਾ ਚਾਹੀਦਾ ਹੈ। ਹੱਥਾਂ ਨੂੰ ਨਿਯਮਤ ਤੋਰ ਤੇ ਸਾਬਣ ਅਤੇ ਪਾਣੀ ਨਾਲ 40 ਸੈਕਿੰਡ ਤਕ ਧੋਤਾ ਜਾਣਾ ਚਾਹੀਦਾ ਹੈ ਜਾਂ ਹੱਥਾਂ ਨੂੰ ਅਲਕੋਹਲ ਅਧਾਰਤ ਸ਼ੈਨਾਟਾਇਜ਼ਰ ਨਾਲ ਸਾਫ ਕਰਨਾ ਚਾਹੀਦਾ ਹੈ। ਦੂਜੀਆਂ ਨਾਲ ਨਿੱਜੀ ਚੀਜਾਂ ਸਾਂਝੀਆਂ ਨਹੀ ਕਰਨੀਆਂ ਚਾਹੀਦੀਆਂ ਹਨ। ਮਰੀਜ ਨੂੰ ਕਾਫੀ ਮਾਤਰਾ ਵਿਚ ਆਰਾਮ ਲੈਣਾ ਚਾਹੀਦਾ ਹੈ ਅਤੇ ਕਾਫੀ ਪੀਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਰ ਬਾਰ ਛੂਹਣ ਵਾਲੀਆਂ ਸਤਹਾਂ ਜਿਵੇ ਕਿ ਦਰਵਾਜੇ ਦੀਆਂ ਖਾਰਾ, ਹੈਡਲਜ਼ ਆਦਿ ਨੂੰ ਸਾਬਣ ਵਾਲੇ ਪਾਣੀ ਨਾਲ ਸਾਫ ਕਰੋ। ਮਰੀਜ ਨੂੰ ਡਾਕਟਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦਾ ਹੈ। ਮਰੀਜਾਂ ਨੂੰ ਆਪਣੇ ਤਾਪਮਾਨ ਨੂੰ ਨਿਯਮਤ ਤੋਰ ਤੇ ਜਾਚਣਾ ਚਾਹੀਦਾ ਹੈ ਅਤੇ ਜੇ ਲੱਛਣ ਵਿਗੜ ਜਾਂਦੇ ਹਨ ਤਾਂ ਉਨਾਂ ਨੂੰ ਤੁਰੰਤ ਡਾਕਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ।

ਉਨਾਂ ਕਿਹਾ ਕਿ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਰੋਗੀ  ਲੱਛਣਾਂ ਦੀ ਸ਼ੁਰੂਆਤ ਦੇ 10 ਦਿਨਾਂ (ਜੇਕਰ) ਲੱਛਣ ਨਾ ਹੋਣ ਤਾਂ ਸੈਂਪਲ ਲੈਣ ਦੀ ਤਾਰੀਖ ਤੋਂ 10 ਦਿਨਾਂ ਬਾਅਦ ਬਸ਼ਰਤੇ 3 ਦਿਨਾਂ ਤੋਂ ਬੁਖਾਰ ਨਾ ਹੋਵੇ ਤਾਂ ਰੋਗੀ ਦੀ ਘਰੇਲੂ ਇਕਾਂਤਵਾਸ ਦਾ ਸਮਾਂ ਖਤਮ ਹੋਵੇ, ਇਸ਼ ਤੋਂ ਇਲਾਵਾ ਰੋਗੀ ਨੂੰ ਅਗਲੇ 7 ਦਿਨਾਂ ਤਕ ਆਪਣੀ ਨਿਗਰਾਨੀ ਕਰਨੀ ਹੋਵੇਗੀ। ਲੱਛਣਾ ਦੇ ਸ਼ੁਰੂ ਹੋਣ ਜਾਂ ਲੱਛਣ ਨਾ ਹੋਣ ਤਾਂ ਸੈਂਪਲ ਦੀ ਤਾਰੀਖ ਤੋਂ 17 ਦਿਨ ਬਾਅਦ ਰੋਗੀ ਦੀ ਘਰੇਲੂ ਏਕਾਂਤਵਾਸ ਖਤਮ ਹੋ ਜਾਵੇਗੀ।   

Written By
The Punjab Wire