CORONA ਗੁਰਦਾਸਪੁਰ

‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’।

‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’।
  • PublishedAugust 17, 2020

ਕੋਵਿਡ-19 ਵਿਰੁੱਧ ਲੜਨ ਵਾਲਿਆਂ ਯੋਧਿਆਂ ਨੂੰ ਸਲਾਮ-ਚੇਅਰਮੈਨ ਡਾ. ਨਿੱਜਰ

ਸਮਾਜ ਦੀ ਬਿਹਤਰੀ ਲਈ ਇਮਾਨਦਾਰੀ, ਮਿਹਨਤ, ਲਗਨ ਤੇ ਏਕਤਾ ਦੀ ਭਾਵਨਾ ਨਾਲ ਆਪਣੇ ਫਰਜ਼ ਅਦਾ ਕਰਨੇ ਚਾਹੀਦੇ ਹਨ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ

ਗੁਰਦਾਸਪੁਰ, 17 ਅਗਸਤ ( ਮੰਨਨ ਸੈਣੀ)। ਜ਼ਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਫੇਸਬੁੱਕ ਲਾਈਵ ਪ੍ਰੋਗਰਾਮ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ ਚੌਥੇ ਪ੍ਰੋਗਰਾਮ ਵਿਚ ਜ਼ਿਲ•ੇ ਦੇ ਨੌਜਵਾਨ ਡਾਕਟਰ, ਖਿਡਾਰੀ ਤੇ ਇੰਜੀਨਅਰ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਮੁੱਖ ਮਹਿਨਾਨ ਵਜੋਂ ਡਾ. ਸਤਨਾਮ ਸਿੰਘ ਨਿੱਜਰ ਚੇਅਰਮੈਨ, ਜ਼ਿਲ•ਾ ਪਲਾਨਿੰਗ ਕਮੇਟੀ ਗੁਰਦਾਸਪੁਰ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਾਜੀਵ ਠਾਕੁਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ

ਵੀਡੀਓ ਕਾਨਫਰੰਸ ਜਰੀਏ ਅਚੀਵਰਜ਼ ਪ੍ਰੌਗਾਰਮ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨ ਚੇਅਰਮੈਨ ਡਾ. ਨਿੱਜਰ ਨੇ ਸਮੂਹ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਸੀਂ ਜਿਸ ਵੀ ਖੇਤਰ ਵਿਚ ਹਾਂ, ਸਾਨੂੰ ਮਿਹਨਤ ਤੇ ਲਗਨ ਨਾਲ ਆਪਣੇ ਫਰਜ਼ ਅਦਾ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਵਿਰੁੱਧ ਬਾਖੂਬੀ ਇਕ ਟੀਮ ਵਜੋਂ ਕੀਤੇ ਜਾ ਰਹੇ ਕੰਮਾਂ ਦੀ ਸਰਹਾਨਾ ਕਰਦਿਆਂ ਕਿਹਾ ਕਿ ਉਹ ਕੋਵਿਡ-19 ਵਿਰੁੱਧ ਡਟੇ ਹਰ ਵਾਰੀਅਰਜ਼ ਨੂੰ ਸਲਾਨ ਕਰਦੇ ਹਾਂ , ਜੋ ਆਪਣੇ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਕੋਰੋਨਾ ਵਿਰੁੱਧ ਡਟੇ ਹੋਏ ਹਨ। ਉਨਾਂ ਸਮੂਹ ਅਚੀਵਰਜ਼ ਨੂੰ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਹੋਰ ਮਿਹਨਤ ਤੇ ਲਗਨ ਨਾਲ ਦੇਸ਼ ਦੀ ਸੇਵਾ ਕਰਨ।

ਡਿਪਟੀ ਕਮਿਸ਼ਨਰ ਨੇ ਅਚੀਵਰਜ ਨੂੰ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਰਹੱਦੀ ਜ਼ਿਲ•ਾ ਗੁਰਦਾਸਪੁਰ ਹੋਣ ਦੇ ਬਾਵਜੂਦ ਇਥੋਂ ਦੇ ਨੌਜਵਾਨ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ, ਜਿਸ ਉੱਪਰ ਸਾਨੂੰ ਮਾਣ ਹੈ। ਉਨਾਂ ਜਿਲਾ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ 15 ਅਗਸਤ ਦੇ ਆਜ਼ਾਦੀ ਦਿਹਾੜੇ ਉੱਪਰ ਜਿਲੇ ਦੇ ਸ਼ਹੀਦ ਸੂਰਬੀਰਾਂ ਨੂੰ ਸਿਜਦਾ ਕਰਨ ਲਈ ਸ਼ਹੀਦ ਗੈਲਰੀ ਬਣਾਈ ਗਈ ਸੀ ਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਸੀ। ਉਨਾਂ ਅੱਗੇ ਦੱਸਿਆ ਕਿ 26 ਜਨਵਰੀ ਨੂੰ ਸਾਡੇ ਜ਼ਿਲੇ ਦੇ ਅਚੀਵਰਜ਼ ਦੀਆਂ ਪ੍ਰਾਪਤੀਆਂ ਸਬੰਧੀ ਵੀ ਗੈਲਰੀ ਬਣਾਈ ਜਾਵੇਗੀ, ਤਾਂ ਜੋ ਸਾਡੇ ਨੌਜਵਾਨਾਂ ਇਨਾਂ ਅਚੀਵਰਜ਼ ਦੀਆਂ ਪ੍ਰਾਪਤੀਆਂ ਵੇਖ ਕੇ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਉਤਸ਼ਾਹਿਤ ਹੋਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸੰਧੂ ਨੇ ਅਚੀਵਰਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਹੱਦੀ ਜਿਲੇ ਦੇ ਨੌਜਵਾਨਾਂ ਦੀ ਪ੍ਰਾਪਤੀਆਂ ਕਾਬਲੇ ਤਾਰੀਫ ਹਨ ਅਤੇ ਜਿਲੇ ਦੇ ਦੂਸਰੇ ਨੌਜਵਾਨ ਵੀ ਇਨਾਂ ਦੀ ਮਿਹਨਤ ਤੇ ਲਗਨ ਤੋਂ ਬਹੁਤ ਕੁਝ ਸਿੱਖਣਗੇ। ਇਸ ਮੌਕੇ ਐਸ.ਡੀ.ਐਮ ਸਕੱਤਰ ਸਿੰਘ ਬੱਲ ਵਲੋਂ ਵੀ ਅਚਵੀਰਜ਼ ਨੂੰ ਮੁਬਾਰਕਬਾਦ ਦਿੱਤੀ ਗਈ।

ਲਾਈਵ ਫੇਸਬੁੱਕ ਪ੍ਰੋਗਰਾਮ ਦੌਰਾਨ ਪਹਿਲੇ ਅਚੀਵਰਜ਼ ਡਾ. ਅੰਕੁਰ ਕੌਂਸਲ, ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਸ ਨੇ 2003-08 ਦੌਰਾਨ ਐਮ.ਬੀ.ਬੀ.ਐਸ ਪਾਸ ਕੀਤੀ ਅਤੇ 2016-19 ਵਿਚ ਐਮ ਐਸ-ਈ.ਐਨ.ਟੀ ਪਾਸ ਕਰਨ ਉਪਰੰਤ ਸਿਵਲ ਹਸਪਤਾਲ ਵਿਖੇ ਮੈਡੀਕਲ ਅਫਸਰ ਵਜੋਂ ਡਿਊਟੀ ਨਿਭਾ ਰਹੇ ਹਨ। ਉਨਾਂ ਦੱਸਿਆ ਕਿ ਮੈਂ ਇੰਜੀਨਅਰ ਬਣਨਾ ਚਾਹੁੰਦਾ ਸੀ ਅਤੇ 12ਵੀਂ ਮੈਡੀਕਲ ਅਤੇ ਨਾਲ ਮੈਡੀਕਲ (ਵਾਧੂ ਵਿਸ਼ਾ ਮੈਥ) ਨਾਲ ਪਾਸ ਕਰਨ ਉਪਰੰਤ ਪਹਿਲਾਂ ਮੇਰੀ ਬੀ.ਡੀ.ਐਸ ਵਿਚ ਸੀਟ ਮਿਲੀ ਤੇ ਦੂਸਰੇ ਇਮਤਿਹਾਨ ਵਿਚ ਮੈਨੂੰ ਸਰਕਾਰੀ ਕਾਲਜ ਵਿਖੇ ਐਮ.ਬੀ.ਬੀ.ਐਸ ਵਿਚ ਦਾਖਲਾ ਮਿਲਿਆ। ਜ਼ਿਲੇ ਅੰਦਰ ਕੋਵਿਡ-19 ਵਿਰੁੱਧ ਗੱਲ ਕਰਦਿਆਂ ਉਨਾਂ ਦੱਸਿਆ ਕਿ ਜਦ ਗੁਰਦਾਸਪੁਰ ਜਿਲੇ ਅੰਦਰ ਪਿੰਡ ਭੈਣੀ ਪਸਵਾਲ ਦੇ ਪਹਿਲਾ ਮਰੀਜ ਸਾਹਮਣੇ ਆਇਆ ਸੀ, ਤਾਂ ਲੋਕਾਂ ਵਿਚ ਬਹੁਤ ਘਬਰਾਹਟ ਸੀ। ਪਰ ਉਸ ਨੇ ਜਿਲਾ ਪ੍ਰਸ਼ਾਸਨ ਦੀ ਟੀਮ ਨਾਲ ਅੱਗੇ ਹੋ ਕੇ ਕੰਮ ਕੀਤਾ। ਪੀੜਤ ਦੇ ਘਰ ਗਿਆ ਤੇ ਪਰਿਵਾਰ ਵਾਲਿਆਂ ਨੂੰ ਹੌਂਸਲਾ ਦਿੱਤਾ। ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿਚ ਰੀਤੀ ਰਿਵਾਜਾਂ ਨਾਲ ਆਖਰੀ ਰਸਮਾਂ ਕੀਤੀਆਂ ਗਈਆਂ। ਉਨਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ‘ਇਤਿਹਾਸ ਸਾਫਟਵੇਅਰ’ ਨਾਲ ਜ਼ਿਲੇ ਅੰਦਰ ਕੋਰੋਨਾ ਪੀੜਤਾਂ ਦੀ ਟਰੇਸਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਇਸ ਸਾਫਟਵੇਅਰ ਦੀ ਸਹਾਇਤਾ ਨਾਲ 1300 ਸੈਂਪਲ ਲਏ ਗਏ ਹਨ, ਜਿਸ ਵਿਚੋਂ 280 ਕੇਸ ਪੋਜ਼ਵਿਟ ਮਿਲੇ ਹਨ।

ਦੂਸਰੇ ਅਚੀਵਰਜ਼ ਰਾਹੁਲ, ਵਾਸੀ ਬਟਾਲਾ, ਮਾਰਸ਼ਲ ਆਰਟਸ ਖਿਡਾਰੀ ਨੇ ਦੱਸਿਆ ਕਿ ਉਸਨੇ ਇਸੇ ਸਾਲ 12ਵੀਂ ਜਮਾਤ ਪਾਸ ਕੀਤੀ ਹੈ। ਉਸਨੇ ਦੱਸਿਆ ਕਿ ਸੱਤਵੀਂ ਜਮਾਤ ਤੋਂ ਖੇਡਣ ਸ਼ੁਰੂ ਕੀਤਾ ਸੀ ਤੇ ਪਹਿਲਾਂ ਐਥਲੈਟਿਕਸ ਦਾ ਖਿਡਾਰੀ ਸੀ ਪਰ ਕੋਚ ਅਤੇ ਸਕੂਲ ਪ੍ਰਿੰਸੀਪਲ ਕਹਿਣ ਉੱਪਰ ਉਸਨੇ ਮਾਰਸ਼ਲ ਆਰਟਸ ਖੇਡਣੀ ਸ਼ੁਰੂ ਕੀਤੀ। 2016 ਵਿਚ ਅੱਠਵੀਂ ਵਿਚ ਪੜ•ਦਿਆਂ ਕਰਾਟੇ ਚੈਂਪੀਅਨਸ਼ਿਪ ਵਿਚ ਨੌਂਵਾ ਸਥਾਨ ਹਾਸਲ ਕੀਤਾ। ਘਰੇਲੂ ਹਾਲਤ ਠੀਕ ਨਾ ਹੋਣ ਕਾਰਨ ਸਕੂਲ ਵਲੋਂ ਸਹਿਯੋਗ ਕੀਤਾ ਗਿਆ ਤੇ ਨੌਵੀਂ ਵਿਚ ਪੜ•ਦਿਆਂ ਜ਼ਿਲਾ ਪੱਧਰ ਤੇ ਕਾਂਸੇ ਦਾ ਤਗਮਾ ਜਿੱਤਿਆ। ਗਿਆਰਵੀਂ ਜਮਾਤ ਵਿਚ ਜਿਲਾ ਪੱਧਰ ਤੇ ਸੋਨੇ ਦਾ ਤਗਮਾ ਜਿੱਤਿਆ। ਸਟੇਟ ਪੱਧਰ ਦੀਆਂ ਖੇਡਾਂ ਵਿਚ ਹਿੱਸਾ ਲਿਆ । ਫਿਰ ਰਾਸ਼ਟਰ ਪੱਧਰ ਦੀਆਂ ਦਿੱਲੀ ਵਿਚ ਹੋਈਆਂ ਖੇਡਾਂ ਵਿਚ ਹਿੱਸਾ ਲਿਆ ਤੇ ਕਾਂਸੇ ਦਾ ਤਗਮਾ ਜਿੱਤਿਆ। ਦੂਸਰੀ ਵਾਰ ਫਿਰ ਰਾਸ਼ਟਰ ਖੇਡਾਂ ਵਿਚ ਹਿੱਸਾ ਲਿਆ ਤੇ ਕਾਂਸੇ ਦਾ ਤਗਮਾ ਜਿੱਤਿਆ। ਇਸ ਮੌਕੇ ਰਾਹੁਲ ਨੇ ਕਿਹਾ ਕਿ Âੰਨਡੋਰ ਖੇਡਾਂ ਨੂੰ ਹੋਰ ਪ੍ਰਮੋਟ ਕਰਨ ਦੀ ਲੋੜ ਹੈ। ਇੰਨਡੋਰ ਸਟੇਡੀਅਮ ਬਣਨ ਨਾਲ ਨੌਜਵਾਨਾਂ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਤੀਸਰੇ ਅਚੀਵਰਜ਼ ਰਿਸ਼ਬਦੀਪ ਸਿੰਘ, ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਛੋਟੇ ਹੁੰਦਿਆਂ ਹੀ ਟੈਲੀਵਿਜ਼ਨ ਤੇ ਸਕੂਟਰ ਆਦਿ ਨਾਲ ਮਕੈਨਕੀ ਕਰਦਾ ਰਹਿੰਦਾ ਸੀ। ਉਸਨੇ ਦੱਸਿਆ ਕਿ 12ਵਈਂ ਜਮਾਤ ਵਿਚ ਉਸਨੇ ਸੂਬੇ ਭਰ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ। ਜੇਈ (ਮੇਨ ਤੇ ਐਡਵਾਂਸ) ਪ੍ਰੀਖਿਆ ਵਿਚ ਪੰਜਾਬ ਭਰ ਵਿਚੋ ਪਹਿਲਾ ਸਥਾਨ ਹਾਸਿਲ ਕੀਤਾ ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਖੜਗਪੁਰ (ਪੱਛਮੀ ਬੰਗਾਲ) ਵਿਖੇ ਬੀ-ਟੈਕਨੀਕਲ (ਟੈਕਨੀਕਲ) 2016-2020 ਵਿਚ ਪਾਸ ਕੀਤੀ ਤੇ ਹੁਣ ਬੰਗਲੋਰ ਵਿਖੇ ਇਕ ਕੰਪਨੀ ਵਿਚ ਪ੍ਰੋਜੈਕਟ ਮੈਨਜੇਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਉਸਨੇ ਕਿਹਾ ਕਿ ਮਿਹਨਤ ਤੇ ਲਗਨ ਨਾਲ ਜਿੰਦਗੀ ਵਿਚ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਉਸਨ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਟੀਚਾ ਨਿਰਧਾਰਿਤ ਕਰਨ ਤੇ ਫਿਰ ਉਸ ਦੀ ਪ੍ਰਾਪਤੀ ਲਈ ਪੂਰੀ ਮਿਹਨਤ ਕਰਨ।
ਲਾਈਵ ਫੇਸਬੁੱਕ ਦੇ ਸਮਾਪਤੀ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਜਲਦ ਡਿਜ਼ੀਟਲ ਸਕਰੀਨਿੰਗ ਲਗਾਈ ਜਾਵੇਗੀ, ਜਿਸ ਵਿਚ ਜਿਲੇ ਦੇ ਅਚੀਵਰਜ਼ ਬਾਰੇ ਜਾਣਕਾਰੀ ਮੁਹੱਈਆ ਹੋਵੇਗੀ ਤਾਂ ਜੋ ਦੂਸਰੇ ਲੋਕ ਵੀ ਅਚੀਵਰਜ਼ ਬਾਰੇ ਜਾਣਕਾਰੀ ਹਾਸਲ ਕਰ ਸਕਣ। ਉਨਾਂ ਅੱਗੇ ਦੱਸਿਆ ਕਿ ਕੋਫੀ ਟੇਬਲ ਵੀ ਬਣਾਈ ਜਾਵੇਗੀ, ਜਿਸ ਵਿਚ ਜ਼ਿਲੇ ਦੀਆਂ ਮਾਣਮੱਤੀਆਂ ਹਸਤੀਆਂ ਦੀ ਜੀਵਨੀ ਆਦਿ ਲਿਖੀ ਜਾਵੇਗੀ।

ਉਨਾਂ ਅੱਗੇ ਦੱਸਿਆ ਕਿ ਜਿਲੇ ਅੰਦਰ ਕੋਰੋਨਾ ਮਹਾਂਮਾਰੀ ਵਿਰੁੱਧ ਲੋਕਾਂ ਦੇ ਸਹਿਯੋਗ ਜੰਗ ਜਾਰੀ ਹੈ ਅਤੇ ਇਸ ਦੌਰਾਨ ਜਿਲੇ ਅੰਦਰ ਵਿਕਾਸ ਕੰਮਾਂ ਦੀ ਰਫਤਾਰ ਵੀ ਮੱਠੀ ਨਹੀਂ ਪੈਣ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿਲੇ ਅੰਦਰ ਮਗਨਰੇਗਾ ਤਹਿਤ 34 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕੰਮ ਪਿਛਲੇ ਦੋ ਕੁ ਮਹਿਨਿਆਂ ਵਿਚ ਕਰਵਾਏ ਜਾ ਚੁੱਕੇ ਹਨ ਅਤੇ ਅਗਲੇ 3-4 ਮਹਿਨਿਆ ਵਿਚ 81 ਕਰੋੜ ਖਰਚ ਕੀਤੇ ਜਾਣਗੇ। ਨੌਜਵਾਨਾਂ ਨੂੰ ਸਵੈ ਰੋਜਗਾਰ ਸਥਾਪਿਤ ਕਰਵਾਉਣ ਲਈ 411 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਮੌਕੇ ਉਨਾਂ ਜਿਲਾ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਾਸਕ ਜਰੂਰ ਪਹਿਨਿਆ ਜਾਵੇ। ਸ਼ੋਸਲ ਡਿਸਟੈਂਸ ਰੱਖਿਆ ਜਾਵੇ ਅਤੇ ਹੱਥਾਂ ਨੂੰ ਸ਼ੈਨੀਟਾਇਜ਼ ਲਗਾਤਾਰ ਕਰਦੇ ਰਹੋ।

Written By
The Punjab Wire