Close

Recent Posts

ਗੁਰਦਾਸਪੁਰ

ਕੈਬਨਿਟ ਮੰਤਰੀ ਬਾਜਵਾ ਵਲੋਂ ਕੱਲ 8 ਅਗਸਤ ਨੂੰ ”ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦੀ ਚੈਂਪੀਅਨਜ਼ ਆਫ ਗੁਰਦਾਸਪੁਰ’ ਵਿੱਚ ਕੀਤੀ ਜਾਵੇਗੀ ਸ਼ਮੂਲੀਅਤ

ਕੈਬਨਿਟ ਮੰਤਰੀ ਬਾਜਵਾ ਵਲੋਂ ਕੱਲ 8 ਅਗਸਤ ਨੂੰ ”ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦੀ ਚੈਂਪੀਅਨਜ਼ ਆਫ ਗੁਰਦਾਸਪੁਰ’ ਵਿੱਚ ਕੀਤੀ ਜਾਵੇਗੀ ਸ਼ਮੂਲੀਅਤ
  • PublishedAugust 7, 2020

ਵੱਖ-ਵੱਖ ਖੇਤਰ ਵਿਚ ਮੱਲਾਂ ਮਾਰਨ ਵਾਲੇ ਨੌਜਵਾਨ ਲੜਕੇ-ਲੜਕੀਆਂ ਵਲੋਂ ਆਪਣੇ ਤਜਰਬੇ ਸਾਂਝੇ ਕੀਤੇ ਜਾਣਗੇ

ਡਿਪਟੀ ਕਮਿਸ਼ਨਰ ਫੇਸਬੁੱਕ ਪੇਜ਼ ‘ਤੇ ਸ਼ਾਮ 6 ਤੋਂ 7 ਵਜੇ ਤਕ ਲਾਈਵ ਪ੍ਰੋਗਰਾਮ ਹੋਵੇਗਾ

ਗੁਰਦਾਸਪੁਰ, 7 ਅਗਸਤ ( ਮੰਨਨ ਸੈਣੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲਕਦਮੀ, ਜਿਸ ਵਿੱਚ ਜਿਲੇ ਗੁਰਦਾਸਪੁਰ ਦੇ ਲੜਕੇ-ਲੜਕੀਆਂ, ਜਿਨਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਮਾਣ ਮੱਤੀਆਂ ਉਪਲੱਬਧੀਆਂ ਹਾਸਿਲ ਕੀਤੀਆਂ ਹਨ, ਉਨਾਂ ਨਾਲ ਫੇਸਬੁੱਕ ਲਾਈਵ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ‘ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦੀ ਚੈਂਪੀਅਨਜ਼ ਆਫ ਗੁਰਦਾਸਪੁਰ’ ( Achievers programe stories of the champions of Gurdaspurspur) ਨਾਂਅ ਦੇ ਇਸ ਪ੍ਰੋਗਰਾਮ ਦੇ ਤੀਸਰੇ ਪਰੋਗਰਾਮ ਵਿੱਚ ਸ. ਤਿਰਪਤ ਸਿੰਘ ਬਾਜਵਾ, ਕੈਬਨਿਟ ਮੰਤਰੀ ਪੰਜਾਬ ਵਲੋਂ ਕੱਲ 8ਅਗਸਤ ਨੂੰ ਸ਼ਾਮ 6 ਵਜੇ ਵੀਡੀਓ ਕਾਨਫਰੰਸ ਰਾਹੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦੇਣਗੇ। ਕੱਲ ਰਵਨੀਤ ਕੋਰ ਬੇਦੀ, ਪੀਸੀ ਐੱਸ (ਜੁਡੀਸ਼ੀਅਲ) , ਭੂਮੀਕਾ ਠਾਕੁਰ, ਪੁਲਿਸ ਵਿਭਾਗ ਵਿੱਚ ਸਬ ਇੰਸਪੈਕਟਰ ਅਤੇ ਪਿਰੰਸਪਾਲ ਸਿੰਘ, ਬਾਸਕਿਟਬਾਲ ਖਿਡਾਰੀ , ਲਾਈਵ ਫੇਸਬੁੱਕ ਰਾਹੀਂ ਜਿਲਾ ਵਾਸੀਆਂ ਨਾਲ ਰੂਬਰੂ ਹੋਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਦੇ ਲੜਕੇ-ਲੜਕੀਆਂ ਖਾਸਕਰਕੇ ਲੜਕੀਆਂ ਜਿਨਾਂ ਨੇ ਪੜਾਈ, ਖੇਡਾਂ, ਆਈ.ਏ.ਐਸ. ਆਈ.ਪੀ.ਐਸ, ਪੀ.ਸੀ.ਐਸ ਤੇ ਜੁਡੀਸ਼ੀਅਲ ਖੇਤਰ , ਡਾਕਟਰ ਅਤੇ ਬਿਜਨਸ਼ ਆਦਿ ਵਿਚ ਮੱਲਾਂ ਮਾਰੀਆਂ ਹਨ, ਉਨਾਂ ਵਲੋਂ ਕੀਤੀ ਗਈ ਮਿਹਨਤ, ਲਗਨ ਅਤੇ ਤਜਰਬਿਆਂ ਸਬੰਧੀ ਜ਼ਿਲੇ ਦੇ ਯੂਥ ਵਰਗ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਇਸ ਪਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। । ਉਨਾ ਦੱਸਿਆ ਕਿ ਇਸ ਪਰੋਗਰਾਮ ਵਿਚ ਕਿਸੇ ਵੀ ਉਮਰ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ, ਜਿਸ ਵਲੋ ਕੋਈ ਵਿਸ਼ੇਸ ਪਰਾਪਤੀ ਕੀਤੀ ਹੋਵੇ।

ਉਨਾਂ ਦੱਸਿਆ ਕਿ ਕੱਲ 8 ਅਗਸਤ ਨੂੰ ਸ਼ਾਮ 6 ਤੋ 7 ਵਜੇ ਤਕ ਵੀਡੀਓ ਕਾਨਫਰੰਸ (ਜੂਮ ਮੀਟਿੰਗ) ਜਰੀਏ ਇਹ ਪ੍ਰੋਗਰਾਮ ਕੀਤਾ ਜਾਵੇਗਾ, ਜੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਫੇਸਬੁੱਕ ਪੇਜ਼ https://www.facebook.com/DC-Office-Gurdaspur-730403107141928/ ਉੱਪਰ ਲਾਈਵ ਹੋਵੇਗਾ।

Written By
The Punjab Wire