ਜ਼ਿਲੇ ਵਿਚ ‘ਹਰ ਘਰ ਜਲ ਹਰ ਘਰ ਨਲ’ ਤਹਿਤ 4237 ਕੁਨੈਕਸ਼ਨ ਦਿੱਤੇ ਗਏ
ਗੁਰਦਾਸਪੁਰ, 22 ਜੁਲਾਈ ( ਮੰਨਨ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ‘ਜਲ ਜੀਵਨ ਮਿਸ਼ਨ’ ਪ੍ਰੋਜੈਕਟ ਅਧੀਨ ‘ਹਰ ਘਰ ਜਲ ਹਰ ਘਰ ਨਲ’ ਤਹਿਤ ਕੁਨੈਕਸ਼ਨ ਦੇਣ ਵਿਚ ਤੇਜੀ ਨਾਲ ਅੱਗੇ ਵੱਧਦਿਆਂ ਸੂਬੇ ਭਰ ਵਿਚ ਦੂਸਰਾ ਸਥਾਨ ਹਾਸਿਲ ਕਰ ਲਿਆ ਹੈ। ਜਿਲੇ ਗੁਰਦਾਸਪੁਰ ਅੰਦਰ 4237 ਕੁਨੈਕਸ਼ਨ ਮੁਹੱਈਆ ਕਰਵਾ ਦਿੱਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ‘ਜਲ ਜੀਵਨ ਮਿਸ਼ਨ’ ਪ੍ਰੋਜੈਕਟ ਅਧੀਨ ਜ਼ਿਲ•ਾ ਗੁਰਦਾਸਪੁਰ ਦੇ ਪੇਂਡੂ ਖੇਤਰ ਦੇ ਵਸਨੀਕਾਂ ਨੂੰ ਸਾਲ 2022 ਤੱਕ ‘ਹਰ ਘਰ ਜਲ ਹਰ ਘਰ ਨਲ’ ਦੇ ਨਾਅਰੇ ਤਹਿਤ ਘਰ-ਘਰ ਪਾਣੀ ਦੇ ਕੂਨੈਕਸ਼ਨ ਦੇਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ•ਾ ਗੁਰਦਾਸਪੁਰ ਦੇ ਸਾਰੇ ਪਿੰਡਾਂ ਵਿੱਚ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਅਧੀਨ ਰਹਿੰਦੀਆਂ ਪਾਈਪ ਲਾਈਨਾਂ ਵਿਛਾਉਣ, ਘਰ-ਘਰ ਪਾਣੀ ਦੇ ਕੁਨੈਕਸ਼ਨ ਦੇਣ ਦੀ ਮੁਹਿੰਮ ਚਲਾਈ ਗਈ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਿਲ•ਾ ਗੁਰਦਾਸਪੁਰ ਵਿਖੇ ਮਾਰਚ 2021 ਤਕ 70 ਹਜਾਰ ਕੁਨੈਕਸ਼ਨ ਦੇਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਅਤੇ ਹੁਣ ਤਕ ਵਿਭਾਗ ਵਲੋਂ 4237 ਕੂਨੈਕਸ਼ਨ ਦੇ ਦਿੱਤੇ ਗਏ ਹਨ।
‘ਜਲ ਜੀਵਨ ਮਿਸ਼ਨ’ ਅਧੀਨ ਪਿੰਡਾਂ ਵਿਚ ਵਾਟਰ ਸਪਲਾਈ ਨਾਲ ਸਬੰਧਤ ਹੋਣ ਵਾਲੇ ਕੰਮਾਂ ਲਈ ਪਿੰਡ ਵਾਸੀਆਂ ਨੂੰ ਤਖਮੀਨੇ ਅਨੁਸਾਰ ਪਾਈਪ ਲਾਈਨ ਅਤੇ ਵਾਟਰ ਕੂਨੈਕਸ਼ਨ ਦੀ ਲਾਗਤ ਦਾ 10 ਪ੍ਰਤੀਸ਼ਤ ਲਾਭਪਾਤਰੀ ਹਿੱਸਾ ਜਮ•ਾਂ ਕਰਵਾਉਣਾ ਪਵੇਗਾ, ਜੋ ਕਿ ਪਿੰਡ ਦੀ ਪੰਚਾਇਤ ਕੋਲ ਹੀ ਰਹੇਗਾ ਅਤੇ ਇਸਦੀ ਵਰਤੋਂ ਰੱਖ ਰਖਾਅ ਲਈ ਕੀਤੀ ਜਾ ਸਕੇਗੀ। ਇਸ ਮਿਸ਼ਨ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਵਿੱਚ ਵਿਭਾਗ/ਪੰਚਾਇਤਾਂ ਵੱਲੋ ਚਲਾਈਆਂ ਜਾ ਰਹੀਆਂ ਜਲ ਸਪਲਾਈ ਸਕੀਮਾਂ ਅਧੀਨ ਰਹਿੰਦੀ ਪਾਈਪ ਲਾਈਨ ਵਿਛਾਉਣਾ ਅਤੇ ਨਵਂੇ ਵਾਟਰ ਕੂਨੈਕਸ਼ਨ ਕਰਨ ਤੋ ਇਲਾਵਾ ਰਹਿੰਦੇ ਪਿੰਡਾਂ ਵਿਚ ਨਵੀਆਂ ਜਲ ਸਪਲਾਈ ਸਕੀਮਾਂ ਲਗਾਉਣਾ, ਪਾਣੀ ਦੀ ਟੈਂਕੀ ਬਣਾਉਣਾ ਅਤੇ ਨਵੇਂ ਟਿਊਬਵੈਲ ਲਗਵਾਉਣ ਦਾ ਕੰਮ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੀਤੀ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ‘ਜਲ ਜੀਵਨ ਮਿਸ਼ਨ’ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਵੱਧ ਤੋ ਵੱਧ ਆਪਣਾ ਯੋਗਦਾਨ ਪਾਉਂਦੇ ਹੋਏ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਵੱਧ ਤਂੋ ਵੱਧ ਸਹਿਯੋਗ ਦਿੱਤਾ ਜਾਵੇ।