ਗੁਰਦਾਸਪੁਰ

ਕਸ਼ਿਸ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਦਿਖਾਈ ਜਾਏਗੀ ਪੰਜਾਬੀ ਸ਼ਾਰਟ ਫ਼ਿਲਮ “ ਚੁੰਨੀ ”

ਕਸ਼ਿਸ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਦਿਖਾਈ ਜਾਏਗੀ ਪੰਜਾਬੀ ਸ਼ਾਰਟ ਫ਼ਿਲਮ “ ਚੁੰਨੀ ”
  • PublishedJuly 22, 2020

ਗੁਰਦਾਸਪੁਰ ਦੇ ਰਕਸ਼ਕ ਦੀਵਾਨ ਨੇ ਕੀਤਾ ਫ਼ਿਲਮ ਦਾ ਨਿਰਦੇਸ਼ਨ

ਗੁਰਦਾਸਪੁਰ, 22 ਜੁਲਾਈ। ਗੁਰਦਾਸਪੁਰ ਨਿਵਾਸੀ ਨੌਜਵਾਨ ਰਕਸ਼ਕ ਦੀਵਾਨ ਵੱਲੋਂ ਨਿਰਮਿਤ ਅਤੇ ਨਿਰਦੇਸ਼ਤ ਕੀਤੀ ਗਈ ਸ਼ਾਰਟ ਪੰਜਾਬੀ ਫ਼ਿਲਮ “ਚੁੰਨੀ” ਦੀ ਚੋਣ ਉਨ•ਾਂ ਚੋਟੀ ਦੀਆਂ ਪੰਜ ਫ਼ਿਲਮਾਂ ਵਿੱਚ ਹੋਈ ਹੈ ਜਿਨ•ਾਂ ਨੂੰ  ਕਸ਼ਿਸ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਦਿਖਾਇਆ ਜਾਵੇਗਾ । ਇਹ ਫ਼ੈਸਟੀਵਲ ਐਲ.ਜੀ.ਬੀ.ਟੀ.ਕਿਊ ਕੈਟਾਗਰੀ ਵਿੱਚ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਫ਼ਿਲਮ ਫ਼ੈਸਟੀਵਲ ਹੈ ਅਤੇ ਇਸ ਵਾਰ ਕੋਵਿਡ ਦੇ ਕਾਰਨ ਆਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈ । ਪ੍ਰਸਿੱਧ ਫ਼ਿਲਮ ਨਿਰਮਾਤਾ ਨਿਰਦੇਸ਼ਕ ਸੁਭਾਸ਼ ਘਈ ਦੇ ਮੁੰਬਈ ਸਥਿਤ ਵਿਸਲਿੰਗ ਵੁਡਜ਼ ਤੋਂ ਫ਼ਿਲਮਸਾਜ਼ੀ ਦੀਆਂ ਬਾਰੀਕੀਆਂ ਸਿੱਖਣ ਵਾਲਾ ਰਕਸ਼ਕ ਦੀਵਾਨ, ਗੁਰਦਾਸਪੁਰ ਦੇ ਨੀਰਜ ਕੁਮਾਰ ਦਾ ਬੇਟਾ ਹੈ ਅਤੇ ਸਾਬਕਾ ਕੌਂਸਲਰ ਰਾਜੀਵ ਕੁਮਾਰ ਡਿੰਪੀ ਦਾ ਭਤੀਜਾ ਹੈ ਅਤੇ ਇਸ ਫ਼ਿਲਮ ਦਾ ਨਿਰਮਾਤਾ ਅਤੇ ਨਿਰਦੇਸ਼ਕ ਹੈ । 22 ਜੁਲਾਈ ਤੋਂ 30 ਜੁਲਾਈ ਤੱਕ ਚੱਲਣ ਵਾਲੇ ਇਸ ਫ਼ਿਲਮ ਫ਼ੈਸਟੀਵਲ ਵਿੱਚ “ਚੁੰਨੀ” 29 ਜੁਲਾਈ ਨੂੰ ਸ਼ਾਮ 5 ਵਜੇ ਦਿਖਾਈ ਜਾਵੇਗੀ ।  

 ਫ਼ਿਲਮ ਨਿਰਮਾਤਾ ਰਕਸ਼ਕ ਨੂੰ ਰਿਆਦ ਵਾਡੀਆ ਅਵਾਰਡ ਲਈ ਸਰਬੋਤਮ ਉੱਭਰ ਰਹੇ ਭਾਰਤੀ ਫ਼ਿਲਮ ਨਿਰਮਾਤਾ ਦੇ ਮੁਕਾਬਲੇ ਲਈ ਵੀ ਨਾਮਜ਼ਦ ਕੀਤਾ ਗਿਆ ਹੈ । “ਚੁੰਨੀ” ਫ਼ਿਲਮ ਬਾਰੇ ਰਕਸ਼ਕ ਨੇ ਦੱਸਿਆ ਕਿ ਇਹ ਕਹਾਣੀ ਕੁਲਦੀਪ ਅਤੇ ਉਸ ਦੇ ਪੁੱਤਰ ਗੁਰਜੰਟ ਦੀ ਹੈ । ਫ਼ਿਲਮ ਵਿੱਚ ਪ੍ਰਮੁੱਖ ਭੂਮਿਕਾਵਾਂ ਰੌਕੀ ਸ਼ਹਿਰੀਆ ਅਤੇ ਭਾਗਿਆ ਦੱਤ ਨੇ ਨਿਭਾਈਆਂ ਹਨ ਜੋ ਮੂਲ ਰੂਪ ਵਿੱਚ ਗੁਰਦਾਸਪੁਰ ਤੋਂ ਹੀ ਹਨ । ਚੰਡੀਗੜ• ਤੋਂ ਥੀਏਟਰ ਡਾਇਰੈਕਟਰ ਵਿਵੇਕ ਰਾਏ ਖੰਨਾ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ  ਨੇਪਾਲ ਦੀ ਨੀਤੀ ਖੰਨਾ ਨੇ ਇਸ ਫ਼ਿਲਮ ਦੀ ਸਕਰਿਪਟ ਤਿਆਰ ਕੀਤੀ ਹੈ । ਸਾਊਂਡ ਡਿਜ਼ਾਈਨਿੰਗ ਅਤੇ ਮਿਕਸਿੰਗ ਦੀ ਜ਼ਿੰਮੇਵਾਰੀ ਮੋਹਿਤ ਰਾਣਾ ਨੇ ਨਿਭਾਈ ਹੈ ਜਦ ਕਿ ਰਕਸ਼ਿਤ ਮਲਹੋਤਰਾ ਨੇ ਸੰਗੀਤ ਦਿੱਤਾ ਹੈ । ਬਾਕੀ ਕਲਾਕਾਰਾਂ ਵਿੱਚ ਸ਼ਿਵਾਨੀ, ਸੌਰਵ ਬੱਗਾ ਅਤੇ ਬਲਵਿੰਦਰ ਸਿੰਘ ਸ਼ਾਮਿਲ ਹਨ ।

ਗੱਲਬਾਤ ਕਰਦਿਆਂ ਰਕਸ਼ਕ ਦੀਵਾਨ ਨੇ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਇਹ ਫ਼ਿਲਮ ਇਸ ਮੁਕਾਬਲੇ ਲਈ ਚੁਣੀ ਗਈ ਹੈ । ਫ਼ਿਲਮ ਵਿੱਚ ਪੰਜਾਬੀ ਸਭਿਆਚਾਰ ਦੇ ਨਾਲ ਸਧਾਰਨ ਘਰਾਂ ਦੀ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ ਹਨ । ਉਸ ਨੇ ਸ਼ੂਟਿੰਗ ਦੌਰਾਨ ਸਹਿਯੋਗ ਦੇਣ ਲਈ ਪਿੰਡ ਸਾਹੋਵਾਲ ਦੇ ਵਾਸੀਆਂ ਦਾ ਵੀ ਧੰਨਵਾਦ ਕੀਤਾ । ਰਕਸ਼ਕ ਨੇ ਦੱਸਿਆ ਕਿ ਉਸ ਨੇ ਦਸਵੀਂ ਤੱਕ ਦੀ ਪੜ•ਾਈ ਬਧਾਣੀ (ਪਠਾਨਕੋਟ) ਦੇ ਇੱਕ ਸਕੂਲ ਤੋਂ ਕੀਤੀ ਅਤੇ ਜਮਾਂ ਦੋ ਦੀ ਪੜ•ਾਈ ਚੰਡੀਗੜ• ਤੋਂ ਕਰਨ ਦੇ ਬਾਅਦ ਪੂਨੇ ਅਤੇ ਮੁੰਬਈ ਦਾ ਰੁਖ਼ ਕਰ ਲਿਆ ।
ਰੁੱਖ : ਫ਼ਿਲਮ “ਚੁੰਨੀ” ਦਾ ਪੋਸਟਰ ।

Written By
The Punjab Wire