ਗੁਰਦਾਸਪੁਰ, 10 ਜੂਨ ( ਮੰਨਨ ਸੈਣੀ)। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਸ਼ੁਕਰਪੁਰਾ ਤੇ ਸੁੰਦਰ ਨਗਰ, ਬਟਾਲਾ ਦੇ ਖੇਤਰ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਨੂੰ ਰੱਖਦਿਆਂ ਇਨਾਂ ਖੇਤਰਾਂ ਨੂੰ ਕੰਟੋਨਮੈਂਟ ਜ਼ੋਨ (containment Zone) ਘੋਸ਼ਿਤ ਕੀਤਾ ਗਿਆ ਹੈ, ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਲਾਕਡਾਊਨ ਦੋਰਾਨ ਇਥੇ ਦਿੱਤੀਆਂ ਸਾਰੀਆਂ ਛੋਟਾਂ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਹਨ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਬਟਾਲਾ ਕਾਰਪੋਰੇਸ਼ਨ ਵਿਚ ਪੈਂਦੇ ਸ਼ੁਕਰਪੁਰਾ ਮੁਹੱਲੇ ਵਿਚ ਕੋਰੋਨਾ ਵਾਇਰਸ ਦੇ 06 ਵਿਅਕਤੀਆਂ ਅਤੇ ਸੁੰਦਰ ਨਗਰ ਮੁਹੱਲੇ ਦੇ 03 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ। ਕੋਵਿਡ-19 ਨੂੰ ਜ਼ਿਲੇ ਵਿਚ ਅੱਗੇ ਫੈਲਣ ਤੋਂ ਰੋਕਣ ਦੇ ਮੰਤਵ ਲਈ ਅਤੇ ਲੋਕਾਂ ਦੀ ਜ਼ਿੰਦਗੀ, ਸੇਫਟੀ ਤੇ ਪਬਲਿਕ ਪ੍ਰਾਪਰਟੀ ਦੇ ਹਿੱਤ ਲਈ ਇਹ ਹੁਕਮ ਕਰਨੇ ਅਤਿ ਜਰੂਰੀ ਸਨ। ਇਸ ਲਈ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਸ ਖੇਤਰ ਵਿਚ ਵਿਅਕਤੀਆਂ ਦੀ ਪਹਿਚਾਣ ਕਰਕੇ ਉਨਾਂ ਨੂੰ ਘਰ ਵਿਚ ਏਕਾਂਤਵਾਸ ਕੀਤੇ ਜਾਣਾ ਚਾਹੀਦਾ ਹੈ।
ਉਪਰੋਕਤ ਦੇ ਮੱਦੇਨਜਰ ਜਿਲਾ ਮੈਜਿਸਟਰੇਟ ਵਲੋਂ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਮੁਹੱਲਾ ਸ਼ੁਕਰਪੁਰਾ ਅਤੇ ਸੁੰਦਰ ਨਗਰ ਦੇ ਨੇੜਲੇ ਖੇਤਰ ਨੂੰ ਕੰਟੋਨਮੈਂਟ ਜ਼ੋਨ ਘੋਸ਼ਿਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਖੇਤਰ ਵਿਚ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਲਾਕਡਾਊਨ ਦੌਰਾਨ ਦਿੱਤੀਆਂ ਰਾਹਤਾਂ ਵਾਪਸ ਲੈਣ ਦੇ ਹੁਕਮ ਦਿੱਤੇ ਹਨ ਅਤੇ ਇਸ ਖੇਤਰ ਵਿਚ ਘਰ ਏਕਾਂਤਵਾਸ ਸਬੰਧੀ ਜਾਰੀ ਗਾਈਡਲਾਈਨਜ਼ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਹੁਕਮਾਂ ਵਿਚ ਸ. ਬਲਵਿੰਦਰ ਸਿੰਘ ਨੂੰ ਸਬ ਡਵੀਜ਼ਨਲ ਮੈਜਿਸਟਰੇਟ ਬਟਾਲਾ ਨੂੰ ਕੰਟੋਨਮੈਂਟ ਜੋਨ- (containment Zone) ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਕੰਟੋਨਮੈਂਟ ਜੋਨ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹ
ਸੀਨੀਅਰ ਸੁਪਰਡੈਂਟ ਪੁਲਿਸ ਬਟਾਲਾ ਕੰਟੋਨਮੈਂਟ ਜੋਨ ਵਿਚ ਪੁਲਿਸ ਤਾਇਨਤ ਕਰਨਗੇ। ਪੁਲਿਸ ਵਲੋਂ ਕੰਟੋਨਮੈਂਟ ਜੋਨ ਵਿਚ ਆਉਣ ਵਾਲੇ ਖੇਤਰ/ਪਿੰਡ/ਰਿਹਾਇਸ਼ੀ ਇਲਾਕੇ ਨੂੰ ਸੀਲ ਕੀਤਾ ਜਾਵੇਗਾ ਅਤੇ ਹਰ ਖੇਤਰ ਵਿਚ 24 ਘੰਟੇ ਇਨ•ਾਂ ਖੇਤਰਾਂ ਵਿਚ ਕੇਵਲ ਇਕ ਸਿੰਗਲ ਆਉਣ ਤੇ ਜਾਣ ਦੇ ਪੁਆਇੰਟ ਨੂੰ ਮੈਨਟੇਨ ਕਰੇਗੀ।
ਡਾ. ਕਿਸ਼ਨ ਚੰਦ ਚੀਫ ਮੈਡੀਕਲ ਅਫਸਰ ਗੁਰਦਾਸਪੁਰ ਇਸ ਖੇਤਰ ਵਿਚ ਮਰੀਜ ਦੇ ਕੰਟੈਕਟ ਟਰੇਸਿੰਗ ਅਤੇ ਹੋਮ ਏਕਾਂਤਵਾਸ (home quarantine ) ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਉਨਾਂ ਵਲੋਂ 21 ਦਿਨ ਲਈ ਏਕਾਂਤਵਾਸ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਸੱਜੇ ਹੱਥ ਦੇ ਪੁੱਠੇ ਪਾਸੇ (ਤਲੀ ਦੇ ਪਿੱਛਲੇ ਪਾਸੇ) ਸਟੈਂਪ ਲਗਾਈ ਜਾਵੇਗੀ। ਹੋਮ ਏਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਸੂਚੀ ਜ਼ਿਲਾ ਸੂਚਨਾ ਅਫਸਰ (ਐਨ.ਆਈ.ਸੀ) ਗੁਰਦਾਸਪੁਰ ਨੂੰ ਦੇਣਗੇ। ਜ਼ਿਲਾ ਸੂਚਨਾ ਅਫਸਰ ਜਿਲੇ ਦੀ ਵੈਬਸਾਈਟ www.gurdaspur.nic.in) ਉੱਪਰ ਸੂਚੀ ਅਪਲੋਡ ਕਰਨਗੇ।
ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਕੁਝ ਲੋਕ ਹੋਮ ਏਕਾਂਤਵਾਸ ਵਿਚ ਨਹੀਂ ਰਹਿੰਦੇ ਹਨ, ਜੋ ਕਿ ਪਬਲਿਕ ਦੀ ਸੇਫਟੀ ਲਈ ਖਤਰਾ ਹੈ। ਹੁਕਮਾਂ ਦੀ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 188 ਤਹਿਤ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲਾ ਵਾਸੀ ਘਬਰਾਉਣ ਨਾ ਸਗੋਂ ਇਹ ਕਦਮ ਇਹਤਿਆਤ ਵਜੋਂ ਉਠਾਇਆ ਗਿਆ ਹੈ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਹੋਮ ਏਕਾਂਤਵਾਸ ਲਈ ਰੱਖਿਆ ਜਾਂਦਾ ਹੈ ਉਹ ਕਰੋਨਾ ਵਾਇਰਸ ਦੇ ਟੈਸਟਿਡ ਪੋਜ਼ਵਿਟ ਮਰੀਜ ਨਹੀਂ ਹੁੰਦੇ ਹਨ ਅਤੇ ਨਾ ਹੀ ਕੋਈ ਵੱਡਾ ਰਿਸਕ ਹੁੰਦਾ ਹੈ। ਉਨਾਂ ਕਿਹਾ ਕਿ ਹੋਮ ਏਕਾਂਤਵਾਸ ਇਹਤਿਆਤ ਵਜੋਂ ਕੀਤਾ ਜਾਂਦਾ ਹੈ ਤਾਂ ਜੋ ਕਰੋਨਾ ਵਾਇਰਸ ਦਾ ਅੱਗੇ ਫੈਲਾਅ ਨਾ ਹੋਵੇ।
ਇਹ ਹੁਕਮ ਅਗਲੇ ਹੁਕਮਾਂ ਤਕ ਲਾਗੂ ਰਹੇਗਾ।