ਹਿੰਦੂ ਸਹਿਕਾਰੀ ਬੈਂਕ ਪਠਾਨਕੋਟ ਦੇ 70 ਕਰਮਚਾਰੀ ਵੱਖ-ਵੱਖ ਸਹਿਕਾਰੀ ਬੈਂਕਾਂ ਵਿੱਚ ਤਾਇਨਾਤ ਕੀਤੇ
ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਖ਼ਰਚਾ ਘਟਾਉਣ ਦੀਆਂ ਦਿੱਤੀਆਂ ਹਦਾਇਤਾਂ ਉਤੇ ਕੀਤੀ ਕਾਰਵਾਈ
ਚੰਡੀਗੜ੍ਹ, 4 ਜੂਨ- ਸਹਿਕਾਰਤਾ ਵਿਭਾਗ ਪੰਜਾਬ ਨੇ ਹਿੰਦੂ ਸਹਿਕਾਰੀ ਬੈਂਕ ਪਠਾਨਕੋਟ ਦੇ 70 ਕਰਮਚਾਰੀਆਂ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਸਹਿਕਾਰੀ ਬੈਂਕਾਂ ਵਿੱਚ ਤਾਇਨਾਤੀ ਦੇ ਹੁਕਮ ਕੀਤੇ ਹਨ।
ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਹਿੰਦੂ ਸਹਿਕਾਰੀ ਬੈਂਕ ਪਠਾਨਕੋਟ ਦਾ ਖ਼ਰਚਾ ਘਟਾਉਣ ਦੀਆਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਵੱਲੋਂ ਸਟਾਫ ਦੀ ਰੈਸ਼ਨੇਲਾਈਜੇਸ਼ਨ ਕਰਦਿਆਂ ਇਸ ਬੈਂਕ ਦੇ 70 ਕਰਮਚਾਰੀਆਂ ਨੂੰ ਵੱਖ ਵੱਖ ਸਹਿਕਾਰੀ ਬੈਂਕਾਂ ਵਿੱਚ ਤਾਇਨਾਤ ਕਰਨ ਦੇ ਹੁਕਮ ਕਰ ਦਿੱਤੇ ਹਨ। ਡੈਪੂਟੇਸ਼ਨ ਉਤੇ ਭੇਜੇ ਸਟਾਫ਼ 70 ਕਰਮਚਾਰੀਆਂ ਵਿੱਚ ਫੀਲਡ ਅਫਸਰ, ਫੀਲਡ ਸਹਾਇਕ, ਕਲਰਕ, ਜੂਨੀਅਰ ਲੇਖਾਕਾਰ, ਸੇਵਾਦਾਰ ਆਦਿ ਹਨ।