ਦੇਸ਼ ਮੁੱਖ ਖ਼ਬਰ

ਮੋਦੀ ਦਾ ਮਮਤਾ ‘ਤੇ ਤਿੱਖਾ ਹਮਲਾ: ਕਿਹਾ- ਬੁਝਣ ਤੋਂ ਪਹਿਲਾਂ ਭੜਕ ਰਿਹਾ ਹੈ ਟੀਐੱਮਸੀ ਦਾ ਦੀਵਾ

ਮੋਦੀ ਦਾ ਮਮਤਾ ‘ਤੇ ਤਿੱਖਾ ਹਮਲਾ: ਕਿਹਾ- ਬੁਝਣ ਤੋਂ ਪਹਿਲਾਂ ਭੜਕ ਰਿਹਾ ਹੈ ਟੀਐੱਮਸੀ ਦਾ ਦੀਵਾ
  • PublishedApril 24, 2026

ਪਹਿਲੇ ਗੇੜ ਦੀ ਵੋਟਿੰਗ ਤੋਂ ਬਾਅਦ ਦਮਦਮ ਵਿੱਚ ਰੈਲੀ, ਕਿਹਾ- ਬੰਗਾਲ ਵਿੱਚ ਤਬਦੀਲੀ ਦੀ ਲਹਿਰ ‘ਤੇ ਜਨਤਾ ਨੇ ਲਾਈ ਮੋਹਰ

Punjab Wire

ਕੋਲਕਾਤਾ, 24 ਅਪ੍ਰੈਲ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਦਮਦਮ ਵਿੱਚ ਜਨਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬੰਗਾਲ ਵਿੱਚ ਤਬਦੀਲੀ ਦੀ ਜੋ ਲਹਿਰ ਦਿੱਖ ਰਹੀ ਸੀ, ਪਹਿਲੇ ਗੇੜ ਦੀ ਵੋਟਿੰਗ ਨੇ ਉਸ ‘ਤੇ ਮੋਹਰ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹੱਕ ਵਿੱਚ ਮਿਲੇ ਭਾਰੀ ਸਮਰਥਨ ਨੇ ਪਾਰਟੀ ਦੀ ਜਿੱਤ ਦਾ ਸ਼ੰਖਨਾਦ ਕਰ ਦਿੱਤਾ ਹੈ।

ਟੀਐੱਮਸੀ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ਦਾ ਮਾਣ ਮੁੜ ਬਹਾਲ ਕਰਨ ਲਈ ਅਤੇ ਸੂਬੇ ਨੂੰ ਮੌਕਿਆਂ ਦੀ ਧਰਤੀ ਬਣਾਉਣ ਲਈ ਤ੍ਰਿਣਮੂਲ ਕਾਂਗਰਸ ਦੇ ਡਰ, ਭ੍ਰਿਸ਼ਟਾਚਾਰ, ਸਿੰਡੀਕੇਟ ਰਾਜ, ਬੇਰੁਜ਼ਗਾਰੀ, ਘੁਸਪੈਠ ਅਤੇ ਔਰਤਾਂ ਵਿਰੁੱਧ ਜ਼ੁਲਮਾਂ ਤੋਂ ਆਜ਼ਾਦੀ ਬਹੁਤ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਟੀਐੱਮਸੀ ਨੇ ਬੰਗਾਲ ਵਿੱਚ ਲੋਕਤੰਤਰ ਦੇ ਮੰਦਰ ਨੂੰ ਕੁਚਲ ਦਿੱਤਾ ਸੀ, ਪਰ ਪਹਿਲੇ ਗੇੜ ਦੀ ਵੋਟਿੰਗ ਵਿੱਚ ਜਨਤਾ ਨੇ ਇਸ ਮੰਦਰ ਦਾ ਪੁਨਰਨਿਰਮਾਣ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਟੀਐੱਮਸੀ ਦਾ ਦੀਵਾ ਬੁਝਣ ਤੋਂ ਪਹਿਲਾਂ ਭੜਕ ਰਿਹਾ ਹੈ ਅਤੇ 4 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਟੀਐੱਮਸੀ ਦੇ ਗੁੰਡਿਆਂ ਨੂੰ ਬੰਗਾਲ ਵਿੱਚ ਲੁਕਣ ਦੀ ਥਾਂ ਨਹੀਂ ਮਿਲੇਗੀ।

ਨੇਤਾਜੀ ਸੁਭਾਸ਼ਚੰਦਰ ਬੋਸ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੰਗਾਲ ਵਿੱਚ ਨਵੀਂ ਕ੍ਰਾਂਤੀ ਦਾ ਵੇਲਾ ਹੈ ਅਤੇ ਇਹ ਕ੍ਰਾਂਤੀ ਵੋਟ ਰਾਹੀਂ ਹੋਵੇਗੀ। ਉਨ੍ਹਾਂ ਬੰਗਾਲ ਦੀ ਜਨਤਾ ਨੂੰ ਭਾਜਪਾ ਨੂੰ ਵੋਟ ਰੂਪੀ ਆਸ਼ੀਰਵਾਦ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਟੀਐੱਮਸੀ ਨਾਰੀ-ਵਿਰੋਧੀ ਪਾਰਟੀ ਹੈ।

Written By
The Punjab Wire