ਕ੍ਰਾਇਮ ਗੁਰਦਾਸਪੁਰ

ਚੈੱਕ ਦਿੱਤੇ ਪਰ ਪੈਸੇ ਨਾ ਮੋੜੇ- ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ, ਚਾਰ ਖਿਲਾਫ਼ ਕੇਸ ਦਰਜ

ਚੈੱਕ ਦਿੱਤੇ ਪਰ ਪੈਸੇ ਨਾ ਮੋੜੇ- ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ, ਚਾਰ ਖਿਲਾਫ਼ ਕੇਸ ਦਰਜ
  • PublishedApril 14, 2026

ਦੀਨਾਨਗਰ ਥਾਣੇ ਵਿੱਚ ਦਰਜ ਹੋਈ FIR; ਚੈੱਕ ਦਿੱਤੇ ਪਰ ਪੈਸੇ ਨਾ ਮੋੜੇ

ਦੀਨਾਨਗਰ, 14 ਅਪ੍ਰੈਲ 2026 (ਮੰਨਨ ਸੈਣੀ)। ਥਾਣਾ ਦੀਨਾਨਗਰ ਵਿੱਚ ਵਿਦੇਸ਼ ਭੇਜਣ ਦੇ ਨਾ ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਦੀਨਾਨਗਰ ਦੀ ਪੁਲਿਸ ਵੱਲੋਂ ਇਸ ਸੰਬੰਧੀ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦੀਨਾਨਗਰ ਵੱਲੋਂ ਇਨਕੁਆਰੀ ਕਰਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਏ.ਐੱਸ.ਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਭੀਮ ਸਿੰਘ ਪੁੱਤਰ ਰਾਮ ਕਿਸ਼ਨ, ਵਾਸੀ ਡੀਢਾ ਸੈਣੀਆਂ, ਉਮਰ 50 ਸਾਲ, ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਅਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਜਰਨੈਲ ਸਿੰਘ ਪੁੱਤਰ ਬਚਨ ਸਿੰਘ, ਮਨਵੀਰ ਕੌਰ ਪਤਨੀ ਅਮਨਪ੍ਰੀਤ ਸਿੰਘ (ਸਭ ਵਾਸੀ ਖੁਡਾਵਰ, ਥਾਣਾ ਸੁਜਾਨਪੁਰ) ਅਤੇ ਨਿਸ਼ਾਨ ਸਿੰਘ ਪੁੱਤਰ ਗੁਰਜੀਤ ਸਿੰਘ, ਵਾਸੀ ਝੇਲਾ, ਥਾਣਾ ਤਰਾਗੜ੍ਹ, ਨੇ ਉਸਦੇ ਲੜਕੇ ਗਗਨਦੀਪ ਸੈਣੀ ਨੂੰ ਵਿਦੇਸ਼ ਭੇਜਣ ਦੇ ਬਦਲੇ 12 ਲੱਖ ਰੁਪਏ ਅਤੇ ਅੰਕਿਤ ਸੈਣੀ ਪੁੱਤਰ ਜੰਗ ਬਹਾਦਰ, ਵਾਸੀ ਮਰਾੜਾ ਕੋਲੋਂ 12 ਲੱਖ ਰੁਪਏ ਲਏ, ਪਰ ਕਿਸੇ ਨੂੰ ਵੀ ਵਿਦੇਸ਼ ਨਹੀਂ ਭੇਜਿਆ।

ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨਾਲ ਰਾਜ਼ੀਨਾਮਾ ਕਮ ਇਕਰਾਰਨਾਮਾ ਕਰਕੇ 24 ਲੱਖ ਵਿੱਚੋਂ 14 ਲੱਖ ਰੁਪਏ ਦੇ 6 ਚੈੱਕ ਦਿੱਤੇ, ਪਰ ਰਾਜ਼ੀਨਾਮੇ ਮੁਤਾਬਕ ਅਜੇ ਤੱਕ ਭੀਮ ਸਿੰਘ ਅਤੇ ਅੰਕਿਤ ਸੈਣੀ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ। ਪੁਲਿਸ ਨੇ ਤਫ਼ਤੀਸ਼ ਤੋਂ ਬਾਅਦ ਇਸ ਸੰਬੰਧੀ ਆਈਪੀਸੀ ਧਾਰਾ 420 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਹੈ।

Written By
The Punjab Wire