Close

Recent Posts

ਗੁਰਦਾਸਪੁਰ

ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਬਲਾਕਾਂ ਦੇ ਆਂਗਣਵਾੜੀ ਸੈਟਰਾਂ ਵਿੱਚ ਮਨਾਇਆ ਗਿਆ ‘ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਡੇ

ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਬਲਾਕਾਂ ਦੇ ਆਂਗਣਵਾੜੀ ਸੈਟਰਾਂ ਵਿੱਚ ਮਨਾਇਆ ਗਿਆ ‘ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਡੇ
  • PublishedApril 13, 2026

ਗੁਰਦਾਸਪੁਰ, 13 ਅਪ੍ਰੈਲ 2026 (ਮੰਨਨ ਸੈਣੀ)– ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਅਪ੍ਰੈਲ ਮਹੀਨੇ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆ ਹਦਾਇਤਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਸਮੀਤ ਕੋਰ ਦੀ ਅਗਵਾਈ ਹੇਠ ਆਂਗਣਵਾੜੀ ਸੈਟਰਾ ਵਿੱਚ ‘ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਦਿਵਸ ਮਨਾਇਆ ਗਿਆ।

ਇਸ ਮੌਕੇ ਬੱਚਿਆਂ ਲਈ ਵੱਖ-ਵੱਖ ਸਿਖਿਆਤਮਕ ਤੇ ਮਨੋਰੰਜਨ, ਗਤੀਵਿਧੀਆ ਜਿਵੇ ਚਿੱਤਰਕਾਰੀ ਮੁਕਾਬਲੇ, ਕਵਿਤਾ ਪਾਠ, ਕਹਾਣੀਆ ਸੁਣਾਉਣ, ਖੇਡਾ ਅਤੇ ਮਾਵਾਂ ਨੂੰ ਬੱਚਿਆ ਦੀ ਸਿਹਤ, ਪੋਸ਼ਣਣ ਸਫਾਈ ਅਤੇ ਟੀਕਕਰਣ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਆਂਗਣਵਾੜੀ ਵਰਕਰਾਂ ਵੱਲੋ ਮਾਵਾਂ ਨੂੰ ਗਰਭਵਸਥਾ ਦੌਰਾਨ ਸਹੀ ਖੁਰਾਕ, ਸਿਹਤ ਜਾਂਚ, ਆਇਰਨ ਅਤੇ ਫੋਲਿਕ ਐਸਿਡ ਦੀ ਮਹੱਤਤਾ ਬਾਰੇ ਜਾਣਕਾਰੀ ਸਾਝੀ ਕੀਤੀ ਗਈ

ਇਸ ਮੌਕੇ ਗਤੀਵਿਧੀਆ ਦੌਰਾਨ ਕਲਾਸਰੂਮ ਸੈਸ਼ਨਾਂ ਰਾਹੀ ਸਫਾਈ, ਅਨੁਸਾਸਨ, ਆਪਸੀ ਸਹਿਯੋਗ ਅਤੇ ਨੈਤਿਕ ਮੁੱਲਾ ਬਾਰੇ ਜਾਣਕਾਰੀ ਦਿੱਤੀ ਗਈ। ਆਂਗਣਵਾੜੀ ਵਰਕਰਾ ਵੱਲੋ ਬੱਚਿਆ ਨੂੰ ਪਿਆਰ ਭਰੇ ਢੰਗ ਨਾਲ ਸਿੱਖਣ ਅਤੇ ਚੰਗੀਆ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਬੱਚਿਆਂ ਨੂੰ ਆਪਣੇ ਮਾਨਸਿਕ ਸਰੀਰਕ ਵਿਕਾਸ ਉੱਤੇ ਖਾਸ ਧਿਆਨ ਦੇਣ ਲਈ ਜਾਗੂਰਕ ਕੀਤਾ ਗਿਆ ਅਤੇ ਇਸ ਤਰ੍ਰਾ ਦੀਆ ਗਤੀਵਿਧੀਆ ਬੱਚਿਆਂ ਦੇ ਸਮੁੱਚੇ ਵਿਕਾਸ ਬੋਧਿਕ, ਭਾਵਨਾਤਮਕ ਤੇ ਸਮਾਜਿਕ ਪੱਖਾਂ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੁੰਦੀਆ ਹਨ |

Written By
The Punjab Wire