ਧਰਨੇ ‘ਤੇ ਬੈਠੇ ਨਰਸਿੰਗ ਸਟਾਫ਼ ਯੂਨੀਅਨ ਨੂੰ ਡਾ. ਬਲਬੀਰ ਦੀ ਚੇਤਾਵਨੀ — ਡਿਊਟੀ ‘ਤੇ ਵਾਪਸ ਨਾ ਆਏ ਤਾਂ ਕਾਰਵਾਈ ਲਈ ਰਹੋ ਤਿਆਰ, ਸੁਣੋ ਸਿਹਤ ਮੰਤਰੀ ਦਾ ਬਿਆਨ
ਪਟਿਆਲਾ, 10 ਅਪ੍ਰੈਲ 2026 (ਦੀ ਪੰਜਾਬ ਵਾਇਰ)। ਪਟਿਆਲਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਧਰਨੇ ‘ਤੇ ਬੈਠੇ ਨਰਸਿੰਗ ਸਟਾਫ਼ ਯੂਨੀਅਨ ਬਾਰੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਮੁੱਦੇ ‘ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਇਹ ਪਿਛਲੀ ਸਰਕਾਰ ਦੀਆਂ ਗਲਤੀਆਂ ਦਾ ਨਤੀਜਾ ਹੈ ਜਿਸਦਾ ਖਮਿਆਜ਼ਾ ਹੁਣ ਭੁਗਤਣਾ ਪੈ ਰਿਹਾ ਹੈ।
ਡਾ. ਬਲਬੀਰ ਨੇ ਧਰਨੇ ‘ਤੇ ਬੈਠੀਆਂ ਨਰਸਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਆਪਣੀ ਡਿਊਟੀ ‘ਤੇ ਵਾਪਸ ਨਹੀਂ ਆਉਂਦੀਆਂ, ਤਾਂ ਸਰਕਾਰ ਕੋਲ ਟ੍ਰੇਨਿੰਗ ਕਾਲਜਾਂ ਤੋਂ ਕਰੀਬ 5,000 ਨਰਸਾਂ ਮੌਜੂਦ ਹਨ ਜੋ ਇੱਥੇ ਆ ਕੇ ਡਿਊਟੀ ਨਿਭਾਉਣ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਕੁਝ ਨਰਸਾਂ ਨੇ ਆਪ੍ਰੇਸ਼ਨ ਥਿਏਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜੋ ਕਿ ਬਿਲਕੁਲ ਗਲਤ ਹੈ। ਜੇਕਰ ਇਸ ਦੌਰਾਨ ਕਿਸੇ ਮਰੀਜ਼ ਦੀ ਜਾਨ ਜਾਂਦੀ ਹੈ, ਤਾਂ ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣਗੇ। ਡਾ. ਬਲਬੀਰ ਨੇ ਸਾਫ਼ ਕਿਹਾ ਕਿ ਜੇਕਰ ਧਰਨੇ ‘ਤੇ ਬੈਠੀਆਂ ਨਰਸਾਂ ਡਿਊਟੀ ‘ਤੇ ਵਾਪਸ ਨਹੀਂ ਪਰਤਦੀਆਂ, ਤਾਂ ਨਵੀਆਂ ਸਿਖਿਅਤ ਨਰਸਾਂ ਦੀ ਭਰਤੀ ਕੀਤੀ ਜਾਵੇਗੀ।