Close

Recent Posts

ਗੁਰਦਾਸਪੁਰ

ਡਰਾਈਵਰ ਅਤੇ ਟੈਕਨੀਕਲ ਇੰਪਲਾਇਜ਼ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਵਿੱਚ ਪੁਰਾਣੀ ਯੂਨੀਅਨ ਭੰਗ, ਨਵੀਂ ਯੂਨੀਅਨ ਦਾ ਗਠਨ

ਡਰਾਈਵਰ ਅਤੇ ਟੈਕਨੀਕਲ ਇੰਪਲਾਇਜ਼ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਵਿੱਚ ਪੁਰਾਣੀ ਯੂਨੀਅਨ ਭੰਗ, ਨਵੀਂ ਯੂਨੀਅਨ ਦਾ ਗਠਨ
  • PublishedApril 4, 2026

ਸਰਬਸੰਮਤੀ ਨਾਲ ਨਵੀਂ ਬੋਡੀ ਦੀ ਚੋਣ, ਊਧਮ ਸਿੰਘ ਬੋਨੀ ਬਣੇ ਜ਼ਿਲ੍ਹਾ ਪ੍ਰਧਾਨ

ਗੁਰਦਾਸਪੁਰ, 4 ਅਪ੍ਰੈਲ 2026 (ਮੰਨਨ ਸੈਣੀ )। ਅੱਜ ਮਿਤੀ 4 ਅਪ੍ਰੈਲ ਨੂੰ ਡਰਾਈਵਰ ਅਤੇ ਟੈਕਨੀਕਲ ਇੰਪਲਾਇਜ਼ ਯੂਨੀਅਨ ਗੁਰਦਾਸਪੁਰ ਦੀ ਇੱਕ ਅਹਿਮ ਮੀਟਿੰਗ ਡੀ.ਸੀ. ਕੰਪਲੈਕਸ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸ.ਗੁਰਨਾਮ ਸਿੰਘ (ਪ੍ਰਧਾਨ) ਵੱਲੋਂ ਕੀਤੀ ਗਈ, ਜਿਸ ਵਿੱਚ ਸਮੂਹ ਯੂਨੀਅਨ ਮੈਂਬਰਾਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੁਰਾਣੀ ਯੂਨੀਅਨ ਨੂੰ ਭੰਗ ਕਰ ਦਿੱਤਾ ਗਿਆ। ਇਹ ਫੈਸਲਾ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਕਿ ਸ.ਗੁਰਨਾਮ ਸਿੰਘ 30 ਅਪ੍ਰੈਲ 2026 ਨੂੰ ਸੇਵਾਮੁਕਤ ਹੋ ਰਹੇ ਹਨ। ਇਸਦੇ ਨਾਲ ਹੀ ਨਵੀਂ ਯੂਨੀਅਨ ਦੇ ਗਠਨ ਦੀ ਸਿਫਾਰਿਸ਼ ਕਰਕੇ ਤੁਰੰਤ ਨਵੀਂ ਬੋਡੀ ਦਾ ਐਲਾਨ ਕੀਤਾ ਗਿਆ।

ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਇੰਪਲਾਇਜ਼ ਯੂਨੀਅਨ ਦੀ ਨਵੀਂ ਬੋਡੀ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਇਸ ਵਿੱਚ ਸ.ਊਧਮ ਸਿੰਘ ਬੋਨੀ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ, ਜਦਕਿ ਸ.ਸੁਖਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸ.ਹਰਦੀਪ ਸਿੰਘ ਰਾਣਾ ਨੂੰ ਪ੍ਰੈਸ ਸਕੱਤਰ, ਸ.ਅਵਤਾਰ ਸਿੰਘ ਨੂੰ ਜਨਰਲ ਸਕੱਤਰ, ਸ.ਸ਼ਰਨਜੀਤ ਸਿੰਘ ਸ਼ਾਲੂ ਨੂੰ ਸਹਾਇਕ ਜਨਰਲ ਸਕੱਤਰ, ਅਤੇ ਸ.ਇੰਦਰਜੀਤ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ।

ਇਸ ਤੋਂ ਇਲਾਵਾ ਸ੍ਰੀ ਕੁਲਵੰਤ ਸਿੰਘ ਨੂੰ ਮੁੱਖ ਸਲਾਹਕਾਰ, ਸ੍ਰੀ ਅਜਮੇਰ ਸਿੰਘ, ਸ੍ਰੀ ਗੁਰਮੁਖ ਸਿੰਘ ਅਤੇ ਸ੍ਰੀ ਦੀਪਕ ਕੁਮਾਰ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਬੋਡੀ ਦੇ ਮੈਂਬਰਾਂ ਵਿੱਚ ਸੰਜੀਵ ਕੁਮਾਰ, ਸੁਖਦੇਵ ਸਿੰਘ ਝਾਵਰ, ਅਮਨ, ਗੁਰਦੇਵ ਸਿੰਘ, ਦਲਜੀਤ ਸਿੰਘ, ਸਿਵਦਿਆਲ ਸਿੰਘ, ਸੁਰਿੰਦਰਪਾਲ ਕੁਮਾਰ ਅਤੇ ਕਮਲਜੀਤ ਸਿੰਘ ਆਦਿ ਸ਼ਾਮਲ ਹਨ।

ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਨਵੀਂ ਬੋਡੀ ਨੂੰ ਵਧਾਈ ਦਿੱਤੀ ਅਤੇ ਯੂਨੀਅਨ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿਵਾਇਆ।

Written By
The Punjab Wire