Close

Recent Posts

ਗੁਰਦਾਸਪੁਰ

ਗੁਰਦਾਸਪੁਰ: ਵਿਦੇਸ਼ ਭੇਜਣ ਦੇ ਨਾਂ ‘ਤੇ 7.50 ਲੱਖ ਰੁਪਏ ਦੀ ਠੱਗੀ, ਮੁਕੱਦਮਾ ਦਰਜ

ਗੁਰਦਾਸਪੁਰ: ਵਿਦੇਸ਼ ਭੇਜਣ ਦੇ ਨਾਂ ‘ਤੇ 7.50 ਲੱਖ ਰੁਪਏ ਦੀ ਠੱਗੀ, ਮੁਕੱਦਮਾ ਦਰਜ
  • PublishedApril 4, 2026

ਗੁਰਦਾਸਪੁਰ, 3 ਅਪ੍ਰੈਲ 2026 (ਮੰਨਨ ਸੈਣੀ)। ਸਿਟੀ ਥਾਣਾ ਗੁਰਦਾਸਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ ਮਾਰੀਸ਼ਸ ਭੇਜਣ ਅਤੇ ਉੱਥੇ ਰੁਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ 7,50,000 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮੁਕੇਸ਼ ਸ਼ਰਮਾ ਪੁੱਤਰ ਨਰੇਸ਼ ਕੁਮਾਰ ਵਾਸੀ ਜੇਲ੍ਹ ਰੋਡ ਗੁਰਦਾਸਪੁਰ, ਜੋ ਕਿ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿੱਚ ਵਕੀਲ ਵਜੋਂ ਵਕਾਲਤ ਕਰਦਾ ਹੈ, ਨੇ ਦਰਖ਼ਾਸਤ ਦਿੱਤੀ ਕਿ ਉਸ ਦੇ ਦੋਸਤ ਅਮਿਤ ਕਾਂਤ ਵਾਸੀ ਕਾਹਨੂੰਵਾਨ ਰੋਡ ਗੁਰਦਾਸਪੁਰ ਨੂੰ ਮਾਰੀਸ਼ਸ ਭੇਜਣ ਅਤੇ ਉੱਥੇ ਕੰਮ ਦਿਵਾਉਣ ਦਾ ਲਾਲਚ ਦੇ ਕੇ ਸਾਢੇ ਸੱਤ ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਹ ਘਟਨਾ 1 ਦਸੰਬਰ 2025 ਨੂੰ ਵਾਪਰੀ।

ਮੁੱਖ ਥਾਣਾ ਅਫ਼ਸਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਗੁਰਜੋਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਭੰਬੋਈ (ਥਾਣਾ ਰੰਗੜ ਨੰਗਲ), ਜਗਜੀਤ ਸਿੰਘ ਪੁੱਤਰ ਸੰਘਾ ਸਿੰਘ ਵਾਸੀ ਛੀਨਾ ਵੀਰਾ (ਥਾਣਾ ਘੁੰਮਾਣ), ਤਰਨਜੀਤ ਸਿੰਘ ਪੁੱਤਰ ਸਰਿੰਦਰ ਸਿੰਘ ਵਾਸੀ ਮਕਾਨ ਨੰ: 26/12 ਗੁਰੂ ਪਲਾਨ ਸਾਹਿਬ ਰੋਡ ਅੰਮ੍ਰਿਤਸਰ, ਨਿਰਮਲ ਸਿੰਘ ਪੁੱਤਰ ਛੱਤਰ ਸਿੰਘ ਵਾਸੀ ਗਮਟਾਲਾ ਅੰਮ੍ਰਿਤਸਰ ਅਤੇ ਕਰਮਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਅਜਨਾਲਾ, ਹਾਲ ਵਾਸੀ ਸਨ ਲਾਈਟ ਕਲੋਨੀ ਸਾਊਥ ਵੈੱਸਟ ਦਿੱਲੀ ਸ਼ਾਮਲ ਹਨ।

ਪੁਲਿਸ ਨੇ ਇਸ ਸੰਬੰਧੀ ਧਾਰਾ 318(4), 61(2) ਬੀਐੱਨਐੱਸ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Written By
The Punjab Wire