Close

Recent Posts

ਪੰਜਾਬ

ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਸੁਚਾਰੂ ਟ੍ਰੈਫਿਕ ਵਿਵਸਥਾ ਦੇ ਪ੍ਰਬੰਧ- ਏ.ਐਸ.ਰਾਏ ਡਾਇਰੈਕਟਰ ਜਨਰਲ ਪੁਲਿਸ

ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਸੁਚਾਰੂ ਟ੍ਰੈਫਿਕ ਵਿਵਸਥਾ ਦੇ ਪ੍ਰਬੰਧ- ਏ.ਐਸ.ਰਾਏ ਡਾਇਰੈਕਟਰ ਜਨਰਲ ਪੁਲਿਸ
  • PublishedNovember 21, 2025

120 ਏਕੜ ਵਿੱਚ ਬਣੀਆਂ ਪਾਰਕਿੰਗਾਂ ਵਿੱਚ 25 ਹਜ਼ਾਰ ਵਹੀਕਲਾਂ ਦੀ ਸਮਰੱਥਾਂ ਹੋਵੇਗੀ
ਗੁਰੂ ਨਗਰੀ ਵਿੱਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਸੇਵਾ ਦੀ ਭਾਵਨਾ ਨਾਲ ਕੰਮ ਕਰਨਗੇ ਪੁਲਿਸ ਕਰਮਚਾਰੀ


ਸ੍ਰੀ ਗੋਰਵ ਯਾਦਵ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀਆਂ ਹਦਾਇਤਾ ਅਨੁਸਾਰ ਕੀਤੇ ਟ੍ਰੈਫਿਕ ਦੇ ਢੁਕਵੇ ਪ੍ਰਬੰਧ


ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਦੀ ਪੰਜਾਬ ਵਾਇਰ)– ਸ੍ਰੀ ਅਨੰਦਪੁਰ ਸਾਹਿਬ ਵਿਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਰੋਹਾਂ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਸਪੰਨ ਕਰਨ ਲਈ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਟ੍ਰੈਫਿਕ ਮੈਨੇਜਮੈਂਟ ਯੋਜਨਾ ਤਿਆਰ ਕੀਤੀ ਗਈ ਹੈ। ਡਾਇਰੈਕਟਰ ਜਨਰਲ ਪੁਲਿਸ ਏ.ਐਸ. ਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਦੇ ਡੀ.ਜੀ.ਪੀ ਸ੍ਰੀ ਗੋਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸਹੂਲਤਾਂ ਅਤੇ ਸੁਰੱਖਿਆ ਦਾ ਹਰ ਪੱਖ ਤੋਂ ਧਿਆਨ ਰੱਖਦਿਆਂ ਸਮਾਗਮਾਂ ਦੌਰਾਨ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿਕ਼ਤ ਨਾ ਆਵੇ, ਇਸ ਲਈ ਮਜ਼ਬੂਤ ਯੋਜਨਾਬੰਦੀ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਸਮਾਗਮਾਂ ਲਈ ਬਣਾਈਆਂ ਗਈਆਂ 120 ਏਕੜ ਵਿੱਚ ਵਿਸ਼ਾਲ ਪਾਰਕਿੰਗਾਂ ਵਿੱਚ ਕਰੀਬ 25 ਹਜ਼ਾਰ ਵਾਹਨਾਂ ਦੀ ਸਮਰੱਥਾ ਰੱਖਦਿਆਂ ਟ੍ਰੈਫਿਕ ਦੇ ਪ੍ਰਬੰਧ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਪਾਰਕਿੰਗ ਖੇਤਰਾਂ ਨੂੰ ਮੁੱਖ ਮਾਰਗਾਂ ਨਾਲ ਜੋੜਨ ਲਈ ਵਾਧੂ ਰਸਤੇ, ਸਪੱਸ਼ਟ ਸਾਈਨਬੋਰਡ ਅਤੇ ਰੂਟ ਡਾਈਵਰਸ਼ਨ ਦੀ ਵਿਵਸਥਾ ਕੀਤੀ ਗਈ ਹੈ ।
ਏ.ਐਸ. ਰਾਏ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਪਹੁੰਚਣ ਵਾਲੀ ਵੱਡੀ ਸੰਗਤ ਦੀ ਸਹੂਲਤ ਪੰਜਾਬ ਪੁਲਿਸ ਦੀ ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਹੈ। ਇਸੇ ਭਾਵਨਾ ਨਾਲ ਪੁਲਿਸ ਕਰਮਚਾਰੀ ਸੇਵਾ ਦੇ ਸਿਧਾਂਤ ‘ਤੇ ਕੰਮ ਕਰਦੇ ਹੋਏ ਸੰਗਤ ਦੀ ਮੱਦਦ ਲਈ ਤੈਨਾਤ ਰਹਿਣਗੇ। ਸਮਾਗਮਾਂ ਦੌਰਾਨ ਟ੍ਰੈਫਿਕ ਕੰਟਰੋਲ ਰੂਮ 24 ਘੰਟੇ ਚਾਲੂ ਰਹੇਗਾ ਅਤੇ ਹਰ ਸੈਕਟਰ ਦਾ ਇੰਚਾਰਜ ਨਿਯਮਤ ਤੌਰ ’ਤੇ ਰਿਪੋਰਟ ਕਰੇਗਾ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਕਾਰਵਾਈ ਹੋ ਸਕੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਮੂਹ ਰੂਟਾਂ ‘ਤੇ ਵਾਧੂ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ, ਜੋ ਵਾਹਨਾਂ ਦੀ ਨਿਗਰਾਨੀ ਰੱਖਣ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਸਹਾਇਤਾ ਵੀ ਮੁਹੱਈਆ ਕਰਵਾਉਣਗੇ। ਇਸ ਤੋਂ ਇਲਾਵਾ, ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਖਾਸ ਸਹਾਇਤਾ ਡੈੱਸਕ, ਮੈਡੀਕਲ ਐਮਰਜੈਂਸੀ ਰਿਸਪਾਂਸ ਟੀਮਾਂ ਦੀ ਵੀ ਵਿਆਪਕ ਤਿਆਰੀ ਕੀਤੀ ਗਈ ਹੈ।
ਡਾਇਰੈਕਟਰ ਜਨਰਲ ਪੁਲਿਸ ਨੇ ਕਿਹਾ ਕਿ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਯਕੀਨੀ ਬਣਾਉਣ ਅਤੇ ਇਸ ਸਮਾਗਮ ਨੂੰ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਮਨਾਉਣ ਲਈ ਸਾਰੇ ਅਧਿਕਾਰੀ ਅਤੇ ਕਰਮਚਾਰੀ ਪੂਰੇ ਸਮਰਪਣ ਨਾਲ ਡਿਊਟੀ ਨਿਭਾਉਣਗੇ।
ਇਸ ਮੌਕੇ ਸ੍ਰੀ ਏ.ਐਸ.ਰਾਏ ਡਾਇਰੈਕਟਰ ਜਨਰਲ ਪੁਲਿਸ ਟ੍ਰੈਫਿਕ, ਏਡੀਜੀਪੀ ਐਸ.ਪੀ.ਐਸ ਪ੍ਰਮਾਰ, ਨਿਲੰਬਰੀ ਜਗਦਲੇ ਡੀ.ਆਈ.ਜੀ, ਡਾ.ਨਾਨਕ ਸਿੰਘ ਡੀ.ਆਈ.ਜੀ, ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ, ਡਾ.ਨਵਦੀਪ ਅਸਤੀਜਾ ਟ੍ਰੈਫਿਕ ਐਡਵਾਈਜ਼ਰ ਹਾਜ਼ਰ ਸਨ।

Written By
The Punjab Wire