Close

Recent Posts

ਗੁਰਦਾਸਪੁਰ

ਯੁਵਕ ਸੇਵਾਵਾਂ ਵਿਭਾਗ ਵੱਲੋਂ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਅਤੇ ਨਾਟਕ ਮੁਕਾਬਲੇ ਆਯੋਜਿਤ

ਯੁਵਕ ਸੇਵਾਵਾਂ ਵਿਭਾਗ ਵੱਲੋਂ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਅਤੇ ਨਾਟਕ ਮੁਕਾਬਲੇ ਆਯੋਜਿਤ
  • PublishedOctober 3, 2025

ਦੀਨਾਨਗਰ/ਗੁਰਦਾਸਪੁਰ, 3 ਅਕਤੂਬਰ 2025 (ਦੀ ਪੰਜਾਬ ਵਾਇਰ)। ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਗੁਰਦਾਸਪੁਰ ਜ਼ਿਲ੍ਹੇ ਦੀਆਂ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ, ਦੀਨਾਨਗਰ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ, ਸ਼੍ਰੀ ਰਵੀ ਦਾਰਾ ਦੀ ਅਗਵਾਈ ਹੇਠ, ਨੋਡਲ ਅਫਸਰ ਡਾ. ਸੰਗੀਤਾ ਮਲਹੋਤਰਾ ਅਤੇ ਵਿਸ਼ਾਲ ਜੀ ਦੀ ਦੇਖਰੇਖ ਹੇਠ ਸੰਪੰਨ ਹੋਈ।

ਇਸ ਮੌਕੇ ਸਹਾਇਕ ਡਾਇਰੈਕਟਰ ਰਵੀ ਦਾਰਾ ਨੇ ਸਾਰੇ ਕਾਲਜਾਂ ਦੇ ਨੋਡਲ ਅਫਸਰਾਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਰੈੱਡ ਰਿਬਨ ਕਲੱਬਾਂ ਵੱਲੋਂ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਨਸ਼ਿਆਂ ਤੋਂ ਬਚਾਅ, ਐਚ.ਆਈ.ਵੀ./ਏਡਜ਼, ਟੀ.ਬੀ. ਦੀ ਰੋਕਥਾਮ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਈ ਜਾਵੇਗੀ। ਇਸਦੇ ਨਾਲ-ਨਾਲ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਉੱਤੇ ਵੀ ਖ਼ਾਸ ਧਿਆਨ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਸਾਲ 2025–26 ਲਈ ਰੈੱਡ ਰਿਬਨ ਕਲੱਬਾਂ ਦੇ ਕਾਰਜਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਰਵੀ ਦਾਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕਲੱਬਾਂ ਵੱਲੋਂ ਅਡਾਪਟ ਕੀਤੇ ਪਿੰਡਾਂ ਵਿੱਚ ਐਚ.ਆਈ.ਵੀ./ਏਡਜ਼ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਨੋਡਲ ਅਫਸਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਟ ਯੂਥ ਅਵਾਰਡੀ ਸ਼੍ਰੀ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਦੌਰਾਨ ਨਸ਼ੇ, ਐਡਜ਼ ਅਤੇ ਹੋਰ ਬੁਰਾਈਆਂ ਵਿਰੁੱਧ ਨੌਜਵਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਸਟੇਟ ਯੂਥ ਅਵਾਰਡ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਕਾਲਜ ਦੀ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਨੇ ਸਾਰੇ ਮਾਣਯੋਗ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਮੀਟਿੰਗ ਤੋਂ ਪਹਿਲਾਂ ਰੈੱਡ ਰਿਬਨ ਕਲੱਬਾਂ ਵੱਲੋਂ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਨਾਟਕ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਵਿੱਚ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਨੇ ਪਹਿਲਾ ਸਥਾਨ, ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਨੇ ਦੂਜਾ ਅਤੇ ਪੰਡਿਤ ਮੋਹਨ ਲਾਲ ਕਾਲਜ ਫਾਰ ਵੁਮੈਨ ਗੁਰਦਾਸਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਸਨਮਾਨਿਤ ਸ਼ਖ਼ਸੀਅਤਾਂ ਵੱਲੋਂ ਵੰਡੇ ਗਏ।

ਸਟੇਜ ਦਾ ਸੰਚਾਲਨ ਪ੍ਰੋ. ਡਾ. ਪੂਜਾ ਮਹਾਜਨ ਨੇ ਬਖੂਬੀ ਨਿਭਾਇਆ। ਇਸ ਮੌਕੇ ਨੋਡਲ ਅਫਸਰ ਪ੍ਰਭਨੀਤ ਕੌਰ, ਮਨਜੀਤ ਕੌਰ, ਗੁਰਦੀਪ ਕੌਰ, ਸੁਖਬੀਰ ਕੌਰ, ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ

Written By
The Punjab Wire