Close

Recent Posts

ਪੰਜਾਬ

ਆਰਟੀਫ਼ਿਸ਼ੀਅਲ ਇੰਟੈਲੀਜੈਸ ਨਾਲ ਸਾਇੰਸ ਰਿਪੋਰਟਿੰਗ ‘ਚ ਆਏ ਨਵੇਂ ਰੁਝਾਨ

ਆਰਟੀਫ਼ਿਸ਼ੀਅਲ ਇੰਟੈਲੀਜੈਸ ਨਾਲ ਸਾਇੰਸ ਰਿਪੋਰਟਿੰਗ ‘ਚ ਆਏ ਨਵੇਂ ਰੁਝਾਨ
  • PublishedSeptember 12, 2025

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੱਤਰਕਾਰੀ ‘ਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਰੋਲ ‘ਤੇ ਸੈਮੀਨਾਰ

ਪੱਤਰਕਾਰੀ ਤੇ ਜਨ-ਸੰਚਾਰ ਦੇ ਵਿਦਿਆਰਥੀਆਂ ਨੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਤੇ ਪ੍ਰਭਾਵ ਸਬੰਧੀ ਰੇਡੀਓ ਫ਼ੀਚਰ ਵੀ ਕੀਤੇ ਪੇਸ਼

ਜਲੰਧਰ, 12 ਸਤੰਬਰ 2025 (ਦੀ ਪੰਜਾਬ ਵਾਇਰ)। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੱਤਰਕਾਰੀ ਦੇ ਖੇਤਰ ਵਿਚ ਪੈਰ ਰੱਖਣ ਵਾਲੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਣ ਦੇ ਆਸ਼ੇ ਨਾਲ ਪੱਤਰਕਾਰੀ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਦੇ ਵਿਸ਼ੇ ‘ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ਵਿਚ 150 ਤੋਂ ਵੱਧ ਪੱਤਰਕਾਰੀ ਤੇ ਜਨ-ਸੰਚਾਰ ਦੇ ਵਿਸ਼ੇ ਨਾਲ ਜੁੜੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ ਨੌਜਵਾਨ ਪੱਤਰਕਾਰਾਂ ਨੇ ਹਿੱਸਾ ਲਿਆ। ਇਸ ਸੈਮੀਨਾਰ ਨੇ ਜਿੱਥੇ ਪੱਤਰਕਾਰੀ ਅਤੇ ਜਨ-ਸੰਚਾਰ ਦੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਵਿਚ ਆ ਰਹੇ ਨਵੇਂ ਰੁਝਾਨਾਂ ਦੀ ਸਮਝ ਨੂੰ ਡੂੰਘਾ ਕੀਤਾ, ਉੱਥੇ ਹੀ ਏ.ਆਈ ਦਾ ਇਕ ਅਜਿਹਾ ਪਲੇਟਫ਼ਾਰਮ ਵੀ ਮੁਹੱਈਆ ਕਰਵਾਇਆ ਗਿਆ, ਜਿਸ ਰਾਹੀਂ ਪੱਤਰਕਾਰੀ ਨੂੰ ਇਕ ਨਵਾਂ ਆਕਾਰ ਦਿੱਤਾ ਜਾ ਸਕਦਾ ਹੈ।

ਇਸ ਮੌਕੇ ‘ਤੇ ਆਪਣੇ ਸਾਵਗਤੀ ਸੰਬੋਧਨ ਦੌਰਾਨ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜ਼ੇਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਵਿਗਿਆਨ,ਤਕਨਾਲੌਜੀ ਤੇ ਸੰਚਾਰ ਦੇ ਖੇਤਰ ਵਿਚ ਹੋ ਰਹੇ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਏ. ਆਈ ਨਾਲ ਜਿੱਥੇ ਡੈਟਾ ਵਿਸਲੇਸ਼ਣ ਵਿਚ ਤੇਜੀ ਆਈ ਹੈ, ਉੱਥੇ ਹੀ ਇਹ ਉੱਨਤ ਪ੍ਰੇਖਣਾ ਦੀ ਹਮਾਇਤ ਕਰਨ ਦੇ ਨਾਲ-ਨਾਲ ਰੋਜ਼-ਮਰ੍ਹਾ ਦੇ ਕੰਮਾਂ ਨੂੰ ਸਵੈ-ਸੰਚਾਲਿਤ ਵੀ ਕਰਦਾ ਹੈ, ਜਿਸ ਨਾਲ ਉਤਪਾਦਕਤਾ ਤੇ ਰਚਨਾਤਮਿਕਤਾ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਦੇ ਖੇਤਰ ਵਿਚ ਸਮੇਂ ਦੀ ਬੱਚਤ ਦੇ ਨਾਲ ਨਿਪੁੰਨਤਾ ਨੂੰ ਵਧਾਉਣ ਲਈ ਏ.ਆਈ ਵਰਤੋਂ ਦਿਨੋਂ—ਦਿਨ ਵਧਦੀ ਜਾ ਰਹੀ ਹੈ। ਇਸ ਮੌਕੇ ਡਾ. ਗਰੋਵਰ ਨੇ ਏ.ਆਈ ਦੀਆਂ ਚੁਣੌਤੀਆਂ ਜਿਵੇਂ ਕਿ ਡੈਟਾ ਗੋਪਨੀਅਤਾ ਅਤੇ ਨੈਤਿਕਤਾਂ ਦੇ ਪੱਖੋ ਚੁਕੱਨੇ ਰਹਿਣ ਦੇ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖਬਰਾਂ ਲਿਖਣ ਅਤੇ ਰਿਪੋਟਿੰਗ ਵਿਚ ਏ.ਆਈ ਦੀ ਜ਼ਿੰਮੇਵਾਰੀ ਨਾਲੋਂ ਵਰਤੋਂ ਤਾਂ ਹੀ ਹੋ ਸਕਦੀ ਹੈ, ਜੇਕਰ ਇਸ ਸਹੀ ਤੇ ਪੂਰੀ ਸਿਖਲਾਈ ਹੋਵੇ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨਲ ਮਲਟੀਮੀਡੀਆ ਖੋਜ਼ ਕੇਂਦਰ ਦੇ ਡਾਇਰੈਕਟਰ ਸ੍ਰੀ ਦਲਜੀਤ ਆਮੀ ਮੁੱਖ ਬੁਲਾਰੇ ਦੇ ਤੌਰ ‘ਤੇ ਹਾਜ਼ਰ ਹੋਏ। ਡਾ. ਆਮੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਏ.ਆਈ ਨਾਲ ਕਿਵੇਂ ਜਾਣਕਾਰੀਆਂ ਇੱਕਠੀਆਂ ਕਰਨ, ਪੜਤਾਲ, ਪੁਸ਼ਟੀਕਰਨ ਅਤੇ ਸਾਂਝੀਆਂ ਕਰਨ ਵਿਚ ਬਦਲਾਅ ਆਉਣ ਦੇ ਨਾਲ ਪੱਤਕਰਾਰੀ ਵਿਚ ਨਵੇਂ ਰੁਝਾਨ ਪੈਦਾ ਹੋਏ ਹਨ। ਉਨ੍ਹਾਂ ਕਿਹਾ ਏ.ਆਈ ਨਾਲ ਪੱਤਰਕਾਰੀ ਦੇ ਖੇਤਰ ਦੀ ਨਿਪੁੰਨਤਾ ਵਿਚ ਨਿਖਾਰ ਆਇਆ ਹੈ ਅਤੇ ਇਹ ਰਿਪੋਟਟਿੰਗ ਵਿਚ ਭਰੋਸੇਯੋਗਤਾ ਤੇ ਵਿਸ਼ਵਾਸ਼ ਨੂੰ ਬਣਾਈ ਰੱਖਣ ਲਈ ਬਹੁਤ ਅਹਿਮ ਹੈ।

ਇਸ ਮੌਕੇ ਪੱਤਰਕਾਰੀ ਤੇ ਜਨ-ਸੰਚਾਰ ਦੇ ਵਿਦਿਆਰਥੀਆਂ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਤੇ ਪ੍ਰਭਾਵ ਦੇ ਵਿਸ਼ੇ ‘ਤੇ ਇਕ ਰੇਡੀਓ ਫ਼ੀਚਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ। ਇਸ ਮੁਕਾਬਲੇ ਵਿਚ ਪਹਿਲਾ ਇਨਾਮ 3000 ਰੁਪਏ ਦਾ ਨਕਦ ਇਨਾਮ ਐਚ.ਐਮ.ਵੀ ਕਾਲਜ ਜਲੰਧਰ ਦੀ ਸਾਖਸ਼ੀ ਬਡੋਲਾ ਨੇ ਨੇ ਜਿੱਤਿਆ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀਆਂ ਲੀਸ਼ਾ ਲੂਨਾ ਅਤੇ ਈਸ਼ਤਾ ਸਹਿਗਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਰਹੀਆਂ। ਇਸ ਤਰ੍ਹਾਂ ਹੀ ਜੀ.ਐਨ.ਏ ਜੂਤਿਕਾ ਵਾਲੀਆ ਨੂੰ ਹੌਸਲਾ ਅਫ਼ਜਾਈ ਇਨਾਮ ਨਾਲ ਸਨਾਮਾਨਿਆ ਗਿਆ।

Written By
The Punjab Wire