Close

Recent Posts

ਪੰਜਾਬ

ਪੰਜਾਬ ‘ਚ ਆਫ਼ਤ ਦੇ ਵਿਚਕਾਰ ਸੇਵਾ ਦੀ ਮਿਸਾਲ, ਆਮ ਆਦਮੀ ਪਾਰਟੀ ਦੀ ਯੂਥ ਤੇ ਮਹਿਲਾ ਵਿੰਗ ਹੜ੍ਹ ਰਾਹਤ ‘ਚ ਸਭ ਤੋਂ ਅੱਗੇ, ਔਖੀ ਘੜੀ ਵਿਚ ਸਰਕਾਰ ਅਤੇ ਵਰਕਰ ਹੋਏ ਇਕਜੁੱਟ

ਪੰਜਾਬ ‘ਚ ਆਫ਼ਤ ਦੇ ਵਿਚਕਾਰ ਸੇਵਾ ਦੀ ਮਿਸਾਲ, ਆਮ ਆਦਮੀ ਪਾਰਟੀ ਦੀ ਯੂਥ ਤੇ ਮਹਿਲਾ ਵਿੰਗ ਹੜ੍ਹ ਰਾਹਤ ‘ਚ ਸਭ ਤੋਂ ਅੱਗੇ, ਔਖੀ ਘੜੀ ਵਿਚ ਸਰਕਾਰ ਅਤੇ ਵਰਕਰ ਹੋਏ ਇਕਜੁੱਟ
  • PublishedAugust 30, 2025

ਪੰਜਾਬ,‌ ਗੁਰਦਾਸਪੁਰ, 30 ਅਗਸਤ 2025 (ਦੀ ਪੰਜਾਬ ਵਾਇਰ)- ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਆਮ ਆਦਮੀ ਪਾਰਟੀ ਦੀ ਯੂਥ ਵਿੰਗ ਤੇ ਮਹਿਲਾ ਵਿੰਗ ਲਗਾਤਾਰ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀ ਹੈ। ਨਾਭਾ ਤੋਂ ਲੈ ਕੇ ਪਠਾਨਕੋਟ ਅਤੇ ਗੁਰਦਾਸਪੁਰ ਤੱਕ ਪਾਰਟੀ ਦੇ ਵਰਕਰ ਰਾਹਤ ਸਮੱਗਰੀ ਨਾਲ ਭਰੇ ਵਾਹਨਾਂ ਰਾਹੀਂ ਲੋਕਾਂ ਤੱਕ ਪਹੁੰਚ ਰਹੇ ਹਨ। ਇਹ ਸਿਰਫ਼ ਰਾਜਨੀਤਿਕ ਵਾਅਦਾ ਨਹੀਂ ਸਗੋਂ ਸੱਚੀ ਇਕਤਾ ਦੀ ਤਾਕਤ ਹੈ।ਆਮ ਆਦਮੀ ਪਾਰਟੀ ਦੀ ਯੂਥ ਵਿੰਗ ਪੰਜਾਬ ਦੇ ਲਗਭਗ ਹਰ ਹਲਕੇ ‘ਚ ਕੰਮ ਕਰ ਰਹੀ ਹੈ ਅਤੇ ਹੁਣ ਤੱਕ 200 ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਨੌਜਵਾਨ ਵਰਕਰਾਂ ਨੇ ਵਾਅਦਾ ਕੀਤਾ ਹੈ ਕਿ ਉਹ ਤਦ ਤੱਕ ਮੈਦਾਨ ਵਿੱਚ ਰਹਿਣਗੇ ਜਦ ਤੱਕ ਹੜ੍ਹ ਦਾ ਪਾਣੀ ਪੂਰੀ ਤਰ੍ਹਾਂ ਨਹੀਂ ਖਤਮ ਹੋ ਜਾਂਦਾ।ਯੂਥ ਕਲੱਬ ਦੇ ਮੈਂਬਰ ਮੋਢਿਆਂ ‘ਤੇ ਬੋਰੇ ਚੁੱਕ ਕੇ ਪਿੰਡਾਂ ਵਿੱਚ ਰਾਹਤ ਸਮੱਗਰੀ ਪਹੁੰਚਾ ਰਹੇ ਹਨ, ਜਦਕਿ ਮਹਿਲਾ ਵਿੰਗ ਦੀਆਂ ਮੈਂਬਰਾਂ ਔਰਤਾਂ ਤੇ ਬੱਚਿਆਂ ਦੀਆਂ ਖਾਸ ਲੋੜਾਂ ਦਾ ਧਿਆਨ ਰੱਖ ਰਹੀਆਂ ਹਨ। ਇਹ ਮੰਜ਼ਰ ਸਿਰਫ਼ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਨਹੀਂ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਰਾਜਨੀਤੀ ਸਿਰਫ਼ ਸੱਤਾ ਤੱਕ ਹੀ ਸੀਮਤ ਨਹੀਂ, ਬਲਕਿ ਸਮਾਜ ਸੇਵਾ ਦਾ ਇੱਕ ਸਾਧਨ ਵੀ ਹੋ ਅਤੇ ਸਕਦੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਰਾਹਤ ਅਤੇ ਬਚਾਅ ਕੰਮਾਂ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਹੈ। ਪੂਰੇ ਮੰਤਰੀ ਮੰਡਲ ਨੂੰ ਮੈਦਾਨ ਵਿੱਚ ਉਤਾਰ ਕੇ,ਮਾਨ ਸਰਕਾਰ ਨੇ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਇਕੱਲਾ ਨਹੀਂ ਹੈ,ਸਰਕਾਰ ਅਤੇ ਸਮਾਜ ਮਿਲ ਕੇ ਹਰ ਸੰਕਟ ਦਾ ਸਾਹਮਣਾ ਕਰਨਗੇ।ਰਾਹਤ ਕੰਮਾਂ ਵਿੱਚ ਯੂਥ ਅਤੇ ਮਹਿਲਾ ਵਿੰਗ ਦੀ ਭੂਮਿਕਾ ਇਹ ਸਾਬਤ ਕਰਦੀ ਹੈ ਕਿ ਆਮ ਆਦਮੀ ਪਾਰਟੀ ਨੌਜਵਾਨਾਂ ਤੇ ਮਹਿਲਾਵਾਂ ਨੂੰ ਸਿਰਫ਼ ਮੌਕਾ ਨਹੀਂ ਦਿੰਦੀ ਸਗੋਂ ਉਨ੍ਹਾਂ ਨੂੰ ਸਮਾਜਕ ਬਦਲਾਅ ਦਾ ਸਾਧਨ ਵੀ ਬਣਾਉਂਦੀ ਹੈ। ਹੜ੍ਹ ਵਾਲੇ ਖੇਤਰਾਂ ਵਿੱਚ ਉਨ੍ਹਾਂ ਦੀ ਮੌਜੂਦਗੀ ਨਾਲ ਲੋਕਾਂ ਨੂੰ ਇਹ ਭਰੋਸਾ ਮਿਲਿਆ ਹੈ ਕਿ ਪੰਜਾਬ ਦੀ ਸੱਚੀ ਤੇ ਸਹਿਯੋਗੀ ਸਰਕਾਰ ਆਪਣੇ ਲੋਕਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡੇਗੀ।ਇਹ ਆਫ਼ਤ ਪੰਜਾਬ ਦੀ ਸਾਂਝੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਵੀ ਬਣੀ ਹੈ। ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੀਆਂ ਟੀਮਾਂ ਨੇ ਸਾਬਤ ਕੀਤਾ ਹੈ ਕਿ ਜਦੋਂ ਵੀ ਪੰਜਾਬ ‘ਤੇ ਸੰਕਟ ਆਉਂਦਾ ਹੈ ਤਾਂ ਮਨੁੱਖਤਾ ਦੀ ਸੇਵਾ ਸਭ ਤੋਂ ਪਹਿਲਾਂ ਹੈ।

ਇਸਦੀ ਉਦਾਹਰਣ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਦਿੱਤੀ ਹੈ, ਜਿਨ੍ਹਾਂ ਦੀ ਅਗਵਾਈ ਹੇਠ ਮਹਿਲਾ ਵਰਕਰਾਂ ਨੇ ਸੂਬੇ ਦੇ ਵੱਖ-ਵੱਖ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਲੋੜਵੰਦਾਂ ਨੂੰ ਭੋਜਨ, ਕੱਪੜੇ ਅਤੇ ਬਣਦੀ ਸਹਾਇਤਾ ਵੀ ਪ੍ਰਦਾਨ ਕੀਤੀ।ਆਪ ਦੇ ਯੂਥ ਵਿੰਗ ਦੀ ਰਾਸ਼ਟਰੀ ਕਨਵੀਨਰ ਦੇ ਅਨੁਸਾਰ, ਹੜ੍ਹ ਰਾਹਤ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਦਰਸਾਉਂਦੀ ਹੈ ਕਿ ਨਵੀਂ ਪੀੜ੍ਹੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੀ ਹੈ। ਪਾਰਟੀ ਨੇ ਸੰਕਲਪ ਲਿਆ ਹੈ ਕਿ ਪੰਜਾਬ ਦੇ ਪੁਨਰ ਨਿਰਮਾਣ ਵਿੱਚ ਵੀ ਯੂਥ ਅਤੇ ਮਹਿਲਾ ਵਿੰਗ ਮੋਹਰੀ ਭੂਮਿਕਾ ਨਿਭਾਏਗਾ।

Written By
The Punjab Wire