Close

Recent Posts

ਗੁਰਦਾਸਪੁਰ ਪੰਜਾਬ

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਲਈ ਨਹੀਂ ਹੈ ਕੋਈ ਸਰਹਦ, ਹੜ੍ਹਾਂ ਕਾਰਨ ਪਏ ਪਾੜ ਨੂੰ ਪੂਰਨ ਲਈ ਹਲਕਾ ਦੀਨਾਨਗਰ ਵਿੱਚ ਲਗਾਏ ਡੇਰੇ

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਲਈ ਨਹੀਂ ਹੈ ਕੋਈ ਸਰਹਦ, ਹੜ੍ਹਾਂ ਕਾਰਨ ਪਏ ਪਾੜ ਨੂੰ ਪੂਰਨ ਲਈ ਹਲਕਾ ਦੀਨਾਨਗਰ ਵਿੱਚ ਲਗਾਏ ਡੇਰੇ
  • PublishedAugust 31, 2025

ਗੁਰਦਾਸਪੁਰ, 30 ਅਗਸਤ 2025 ( ਮੰਨਨ ਸੈਣੀ)। ਗੁਰਦਾਸਪੁਰ ਹਲਕੇ ਤੋਂ ਕਾਂਗਰਸੀ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਨੇ ਇਕ ਵਾਰ ਫਿਰ ਆਪਣੇ ਕੰਮ-ਕਾਜ ਰਾਹੀਂ ਸਾਬਤ ਕਰ ਦਿੱਤਾ ਕਿ ਲੋਕ ਸੇਵਾ ਲਈ ਉਨ੍ਹਾਂ ਦੀ ਪੱਬੰਦੀ ਕਿਸੇ ਹੱਦ ਤੱਕ ਸੀਮਤ ਨਹੀਂ ਬੇਸ਼ਕ ਉਹ ਕੋਈ ਵੀ ਜਿਲ੍ਹੇ ਦਾ ਹਲਕਾ ਹੋਵੇ। ਹਲਕਾ ਦੀਨਾਨਗਰ ਦੇ ਪਿੰਡ ਗਾਲਹੜੀ ਵਿੱਚ ਹੜ੍ਹਾਂ ਕਾਰਨ ਪਏ ਪਾੜ ਨੂੰ ਲੈ ਕੇ ਸ਼ਿਕਾਇਤ ਮਿਲਣ ‘ਤੇ ਵਿਧਾਇਕ ਪਾਹੜਾ ਬੀਤੀ ਦੇਰ ਸ਼ਾਮ ਖ਼ੁਦ ਮੌਕੇ ‘ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਤੁਰੰਤ ਹਦਾਇਤਾਂ ਜਾਰੀ ਕਰ ਦਿੱਤੀਆਂ।

ਪਿੰਡ ਵਾਸੀਆਂ ਮੁਤਾਬਕ, ਇਹ ਰਸਤਾ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਲਈ ਮਹੱਤਵਪੂਰਨ ਹੈ। ਹੜ੍ਹਾਂ ਕਾਰਨ ਰਸਤੇ ਵਿੱਚ ਆਇਆ ਵੱਡਾ ਪਾੜ, ਸਧਾਰਨ ਆਵਾਜਾਈ ਲਈ ਵੱਡੀ ਰੁਕਾਵਟ ਬਣਿਆ ਹੋਇਆ ਸੀ। ਜਦ ਲੋਕਾਂ ਵੱਲੋਂ ਇਸ ਬਾਰੇ ਵਿਧਾਇਕ ਪਾਹੜਾ ਨੂੰ ਜਾਣੂ ਕਰਵਾਇਆ ਗਿਆ, ਤਾਂ ਉਨ੍ਹਾਂ ਨੇ ਹਲਕੇ ਦੀ ਹੱਦਾਂ ਤੋਂ ਉੱਪਰ ਉਠ ਕੇ ਮਾਮਲੇ ਵਿੱਚ ਦਖਲ ਦਿੱਤਾ।

ਮੌਕੇ ‘ਤੇ ਹੀ ਵਿਧਾਇਕ ਨੇ ਆਪਣੇ ਨੀਜੀ ਕੋਲੋ ਔਜਲਾ ਪਿੰਡ ਤੋਂ ਮਿੱਟੀ ਭਰਵਾ ਕੇ ਤੁਰੰਤ ਰਸਤਾ ਸੁਧਾਰਣ ਦਾ ਕੰਮ ਸ਼ੁਰੂ ਕਰਵਾਇਆ, ਜਿਸ ਨਾਲ ਸ਼ਰਧਾਲੂਆਂ ਨੂੰ ਆਸਾਨੀ ਮਿਲੇਗੀ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਿਥੇ ਵੀ ਜਨਤਕ ਹਿੱਤ ਦੀ ਗੱਲ ਹੋਏਗੀ, ਉਥੇ ਉਹ ਸਦੀਆਂ ਤਰ੍ਹਾਂ ਪੂਰੇ ਯਤਨ ਨਾਲ ਖੜ੍ਹੇ ਮਿਲਣਗੇ।

Written By
The Punjab Wire