ਰੋਪੜ ਵਿਖੇ ਸੈਣੀ ਸੰਮੇਲਨ ਨੇ ਛੱਡੀ ਵੱਖਰੀ ਛਾਪ
ਸੈਣੀ ਸਮਾਜ ਨੂੰ ਹਰ ਖੇਤਰ ਵਿੱਚ ਅੱਗੇ ਲੈ ਕੇ ਜਾਣਾ ਸਮੇਂ ਦੀ ਜ਼ਰੂਰਤ ਹੈ: ਪ੍ਰਧਾਨ ਲਵਲੀਨ ਸਿੰਘ ਸੈਣੀ
ਸ਼੍ਰੀ ਰਾਮ ਕੁਮਾਰ ਮੁਕਾਰੀ ਚੇਅਰਮੈਨ ਨੂੰ ਸੈਣੀ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
ਰੋਪੜ੍ਹ, 19 ਅਗਸਤ 2025 (ਦੀ ਪੰਜਾਬ ਵਾਇਰ)। ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਰੋਪੜ ਯੂਨਿਟ ਵੱਲੋਂ ਹਾਲ, ਗੁਰਦੁਆਰਾ ਸਾਹਿਬ ਬਾਬਾ ਸਤਨਾਮ ਸਿੰਘ ਜੀ, ਨੰਗਲ ਚੌਂਕ, ਰੋਪੜ ਵਿਖੇ ਸ਼੍ਰੀ ਰਾਮ ਕੁਮਾਰ ਮੁਕਾਰੀ ਨੂੰ ਚੇਅਰਮੈਨ ਸੈਣੀ ਵੈਲਫੇਅਰ ਬੋਰਡ ਪੰਜਾਬ ਨਿਯੁਕਤ ਹੋਣ ਤੇ ਸਨਮਾਨਿਤ ਕਰਨ ਲਈ ਇੱਕ ਸੈਣੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸੰਮੇਲਨ ਵਿੱਚ ਸੈਣੀ ਸਮਾਜ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ, ਜਿਸ ਵਿੱਚ ਔਰਤਾਂ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ।
ਇਸ ਸਮਾਰੋਹ ਦਾ ਆਯੋਜਨ ਬਾਬਾ ਹਰਦੀਪ ਸਿੰਘ ਜੀ ਮੁੱਖ ਸੇਵਾਦਾਰ, ਅਜਮੇਰ ਸਿੰਘ ਕੋਟਲਾ ਨਿਹੰਗ ਵਾਇਸ ਪ੍ਰਧਾਨ ਪੰਜਾਬ, ਮਨਜੀਤ ਸਿੰਘ ਤੰਬਰ ਪ੍ਰਧਾਨ ਰੋਪੜ ਸ਼ਹਿਰੀ, ਪਰਮਿੰਦਰ ਸਿੰਘ ਬਾਲਾ ਕੋਆਰਡੀਨੇਟਰ ਰੋਪੜ ਦਿਹਾਤੀ ਅਤੇ ਪੂਰੀ ਰੋਪੜ ਟੀਮ ਵੱਲੋਂ ਕੀਤਾ ਗਿਆ।

ਸੰਮੇਲਨ ਦੇ ਮੁੱਖ ਮਹਿਮਾਨ ਡਾ. ਬਲਵੀਰ ਸਿੰਘ ਜੀ, ਮਾਣਯੋਗ ਸਿਹਤ ਮੰਤਰੀ, ਪੰਜਾਬ ਸਰਕਾਰ ਸਨ। ਇਸ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਕਾਮਰੇਡ ਲਵਲੀਨ ਸਿੰਘ ਸੈਣੀ ਵੱਲੋਂ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸਾਡਾ ਸੰਗਠਨ ਇੱਕ ਸਮਾਜਿਕ ਸੰਗਠਨ ਹੈ ਅਤੇ ਇਸ ਦਾ ਉਦੇਸ਼ ਵੀ ਸਮਾਜਿਕ ਹੀ ਹੈ। ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੇ ਸਮਾਜ ਨੂੰ ਪੰਜਾਬ ਵਿੱਚ ਉੱਚੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਮਿਲ ਕੇ ਕੋਸ਼ਿਸ਼ ਕਰੀਏ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਉੱਤਮ ਵਿਰਾਸਤ ਬਾਰੇ ਜਾਣੂ ਕਰਾਈਏ।
ਇਸ ਮੌਕੇ ਹਰਬੰਸ ਸਿੰਘ ਸੈਣੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਸੈਣੀ ਸੰਮੇਲਨ ਕਰਵਾਏ ਜਾਣਗੇ। ਜਨਰਲ ਸੈਕਰੇਟਰੀ ਜਗਦੀਸ਼ ਸੈਣੀ ਈ.ਟੀ.ਓ. ਨੇ ਕਿਹਾ ਕਿ ਆਪਣੇ ਸਮਾਜ ਦੇ ਆਗੂਆਂ ਨੂੰ ਸਨਮਾਨਿਤ ਕਰਨਾ ਸਾਡੇ ਸਾਰਿਆਂ ਦਾ ਫ਼ਰਜ਼ ਹੈ।
ਮਾਣਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਜੀ ਨੇ ਪੰਜਾਬ ਵਿੱਚ ਸੈਣੀ ਸਮਾਜ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸ਼੍ਰੀ ਰਾਮ ਕੁਮਾਰ ਮੁਕਾਰੀ ਇੱਕ ਨੇਕ ਦਿਲ ਅਤੇ ਇਮਾਨਦਾਰ ਆਗੂ ਹਨ, ਇਸ ਲਈ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਮੌਕੇ ਰੋਪੜ ਦੇ ਵਿਧਾਇਕ ਐਡਵੋਕੇਟ ਦੀਨੇਸ਼ ਚੱਢਾ ਵੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਨੇ ਮੁਕਾਰੀ ਜੀ ਅਤੇ ਪੂਰੇ ਸੈਣੀ ਸਮਾਜ ਨੂੰ ਵਧਾਈ ਦਿੱਤੀ। ਸ਼੍ਰੀ ਸ਼ਾਮ ਲਾਲ ਜੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੋਪੜ ਨੇ ਆਯੋਜਕਾਂ ਦਾ ਧੰਨਵਾਦ ਕੀਤਾ ਅਤੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।

ਆਲ ਇੰਡੀਆ ਸੈਣੀ ਸੇਵਾ ਸਮਾਜ ਵੱਲੋਂ ਸ਼੍ਰੀ ਰਾਮ ਕੁਮਾਰ ਮੁਕਾਰੀ ਨੂੰ ਚੇਅਰਮੈਨ ਸੈਣੀ ਵੈਲਫੇਅਰ ਬੋਰਡ ਨਿਯੁਕਤ ਹੋਣ ਤੇ ਸੈਣੀ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸਾਰਿਆਂ ਦੇ ਸਹਿਯੋਗ ਨਾਲ ਆਪਣਾ ਕੰਮ ਨਿਭਾਉਣਗੇ ਅਤੇ ਲੋੜ ਪੈਣ ਤੇ ਸਲਾਹ ਵੀ ਲੈਣਗੇ। ਉਨ੍ਹਾਂ ਨੇ ਪੰਜਾਬ ਟੀਮ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ।
ਇਸ ਤੋਂ ਇਲਾਵਾ, ਸ਼੍ਰੀ ਸ਼ਾਮ ਲਾਲ ਲਾਲਪੁਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੋਪੜ, ਸ਼੍ਰੀ ਕੁਲਦੀਪ ਸਿੰਘ ਭਾਗੋਵਾਲ ਕੌਮੀ ਜਨਰਲ ਸੈਕਰੇਟਰੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੀ ਕਮਲਜੀਤ ਸਿੰਘ ਬਨਵੰਤ ਸੀਨੀਅਰ ਪੱਤਰਕਾਰ ਅਤੇ ਲੇਖਕ, ਸ਼੍ਰੀ ਜੁਝਾਰ ਸਿੰਘ ਆਸਪੁਰ ਮੈਂਬਰ ਸੈਣੀ ਭਲਾਈ ਬੋਰਡ ਨੂੰ ਵੀ ਸੈਣੀ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸ਼੍ਰੀ ਪ੍ਰਤਾਪ ਸੈਣੀ, ਸੀਨੀਅਰ ਕਾਂਗਰਸ ਆਗੂ ਨੇ ਵੀ ਆਯੋਜਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਆਲ ਇੰਡੀਆ ਸੈਣੀ ਸੇਵਾ ਸਮਾਜ ਰੋਪੜ ਰੂਰਲ ਯੂਨਿਟ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਸ਼੍ਰੀ ਪਰਮਿੰਦਰ ਸਿੰਘ ਬਾਲਾ ਨੂੰ ਪ੍ਰਧਾਨ ਰੋਪੜ ਰੂਰਲ, ਜਸਪ੍ਰੀਤ ਸਿੰਘ ਨੂੰ ਯੂਥ ਵਿੰਗ ਪ੍ਰਧਾਨ ਅਤੇ ਸਰਪੰਚ ਹਰਦੀਪ ਕੌਰ ਨੂੰ ਲੇਡੀਜ਼ ਵਿੰਗ ਪ੍ਰਧਾਨ ਚੁਣਿਆ ਗਿਆ। ਹਾਜ਼ਰ ਸੰਗਤ ਨੇ ਹੱਥ ਖੜ੍ਹੇ ਕਰਕੇ ਅਤੇ ਜੈਕਾਰੇ ਲਾ ਕੇ ਆਪਣਾ ਸਮਰਥਨ ਪ੍ਰਗਟ ਕੀਤਾ।
ਮੁਕੇਸ਼ ਕੁਮਾਰ ਸੈਣੀ ਐਸ.ਬੀ.ਆਈ. ਓ.ਬੀ.ਸੀ. ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਨੇ ਕਿਹਾ ਕਿ ਸਾਨੂੰ ਓ.ਬੀ.ਸੀ. ਕੋਟੇ ਅਨੁਸਾਰ ਆਪਣੇ ਬਣਦੇ ਹੱਕ ਨਹੀਂ ਮਿਲ ਰਹੇ, ਇਸ ਲਈ ਸਾਨੂੰ ਇੱਕਜੁੱਟ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ ਲੋੜ ਹੈ। ਜੋਗਿੰਦਰ ਸਿੰਘ ਸੈਣੀ ਸੰਯੁਕਤ ਸੈਕਰੇਟਰੀ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਸੈਣੀ ਭਾਈਚਾਰੇ ਦੀ ਆਬਾਦੀ ਵੱਡੀ ਗਿਣਤੀ ਵਿੱਚ ਹੈ, ਪਰ ਉਸ ਅਨੁਸਾਰ ਸਾਨੂੰ ਕਦੇ ਵੀ ਬਣਦਾ ਹੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਾਡਾ ਸੰਗਠਨ ਗੈਰ-ਰਾਜਨੀਤਿਕ ਹੈ ਅਤੇ ਸਾਨੂੰ ਆਪਣੀ ਬਿਰਾਦਰੀ ਦੇ ਆਗੂਆਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣਾ ਚਾਹੀਦਾ ਹੈ, ਜੋ ਕਿ ਸਮੇਂ ਦੀ ਲੋੜ ਹੈ

ਇਸ ਸਮਾਰੋਹ ਵਿੱਚ ਸ੍ਰੀਮਤੀ ਰੂਪਿੰਦਰਜੀਤ ਕੌਰ ਸੈਣੀ (ਧਰਮ ਪਤਨੀ ਡਾ. ਬਲਵੀਰ ਸਿੰਘ ਜੀ) ਦਾ ਸਮਾਜ ਦੀਆਂ ਔਰਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਪਰਮਿੰਦਰ ਸਿੰਘ ਬਾਲਾ ਕੋਆਰਡੀਨੇਟਰ ਰੋਪੜ ਦਿਹਾਤੀ ਨੇ ਆਪਣੇ ਸੰਬੋਧਨ ਵਿੱਚ ਰੋਪੜ ਵਿਖੇ ਸੈਣੀ ਸਮਾਜ ਵੱਲੋਂ ਕਰਵਾਈਆਂ ਗਈਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਹਰਬੰਸ ਸਿੰਘ ਸੈਣੀ ਵਾਇਸ ਪ੍ਰਧਾਨ, ਗਿਆਨ ਸਿੰਘ ਸੈਣੀ, ਦਰਸ਼ਨ ਸੈਣੀ, ਐਡਵਾਈਜ਼ਰ ਡਾ. ਜਸਮੇਰ ਸਿੰਘ, ਲੇਡੀਜ਼ ਵਿੰਗ ਲੀਡਰ ਸ੍ਰੀਮਤੀ ਹਰਿੰਦਰ ਕੌਰ ਪ੍ਰਧਾਨ ਪਟਿਆਲਾ, ਸਿਧਾਰਥ ਕੁਮਾਰ ਸੈਣੀ ਸੰਯੁਕਤ ਸੈਕਰੇਟਰੀ ਪੰਜਾਬ, ਨੰਬਰਦਾਰ ਗੁਰਜੰਟ ਸਿੰਘ ਸੈਣੀ ਪ੍ਰਧਾਨ ਮੂਨਕ, ਐਡਵੋਕੇਟ ਜਸਵੀਰ ਸਿੰਘ ਸੈਣੀ ਸਿਵਲ ਕੋਰਟ ਮੂਨਕ,ਸੁਪਰਡੈਂਟ ਗੁਰਮਿੰਦਰ ਸਿੰਘ, ਬਲਬੀਰ ਸਿੰਘ ਭੀਰੀ, ਡਾ. ਅਜਮੇਰ ਸਿੰਘ ਪ੍ਰਧਾਨ ਸੈਣੀ ਭਵਨ ਰੋਪੜ, ਰਜਿੰਦਰ ਸਿੰਘ ਨਾਨੂਆਂ, ਰਘੁਵੀਰ ਸਿੰਘ ਸੈਣੀ ਸੈਕਰੇਟਰੀ ਦੀਨਾਨਗਰ, ਈਸ਼ਵਰ ਸੈਣੀ ਸਟੇਟ ਕਮੇਟੀ ਮੈਂਬਰ ਦੀਨਾਨਗਰ, ਸੁਰੇਸ਼ ਸੈਣੀ ਗੁਰਦਾਸਪੁਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਮੌਕੇ ਸੰਜੂ ਕੁਮਾਰ ਪ੍ਰਧਾਨ ਲਾਲੜੂ ਯੂਨਿਟ ਦਾ ਵਿਸ਼ੇਸ਼ ਸਹਿਯੋਗ ਰਿਹਾ।