ਗੁਰਦਾਸਪੁਰ ਪੰਜਾਬ

ਦੀਨਾਨਗਰ ਚ ਭਾਜਪਾ ਨੂੰ ਜ਼ਬਰਦਸਤ ਹੁਲਾਰਾ: 31 ਸਰਪੰਚਾ ਤੇ 2 ਬਲਾਕ ਪ੍ਰਧਾਨ ਸਣੇ 46 ਆਗੂ ਪਾਰਟੀ ’ਚ ਸ਼ਾਮਲ

ਦੀਨਾਨਗਰ ਚ ਭਾਜਪਾ ਨੂੰ ਜ਼ਬਰਦਸਤ ਹੁਲਾਰਾ: 31 ਸਰਪੰਚਾ ਤੇ 2 ਬਲਾਕ ਪ੍ਰਧਾਨ ਸਣੇ 46 ਆਗੂ ਪਾਰਟੀ ’ਚ ਸ਼ਾਮਲ
  • PublishedOctober 27, 2026

ਚੰਡੀਗੜ੍ਹ, 27 ਅਕਤੂਬਰ 2026 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਵਿਧਾਨਸਭਾ ਵਿੱਚ ਉਦੋਂ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਾਬਕਾ ਸੂਬਾ ਜਾਇੰਟ ਸਕੱਤਰ ਅੰਗਰੇਜ਼ ਸਿੰਘ ਦੀ ਅਗਵਾਈ ਵਿੱਚ 31 ਸਰਪੰਚ, ਦੋ ਬਲਾਕ ਪ੍ਰਧਾਨਾਂ, 5 ਪੰਚਾਂ ਸਣੇ 46 ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਨ੍ਹਾਂ ਦਾ ਸਵਾਗਤ ਕਰਦਿਆਂ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਗੱਲ ਕਹੀ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਰਜਨੀਸ਼ ਧੀਮਾਨ, ਫਤਿਹਜੰਗ ਬਾਜਵਾ ਅਤੇ ਪਾਰਟੀ ਦੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਵੀ ਹਾਜ਼ਰ ਸਨ।

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਪੱਧਰ ‘ਤੇ ਕੰਮ ਕਰਨ ਵਾਲੇ ਸਰਪੰਚਾਂ, ਪੰਚਾਇਤ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੇ ਪਾਰਟੀ ਨਾਲ ਜੁੜਨ ਨਾਲ ਸਥਾਨਕ ਪੱਧਰ ‘ਤੇ ਲੋਕਾਂ ਨਾਲ ਸੰਪਰਕ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਮਿਲੇਗਾ।

ਅੱਜ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਵਿੱਚ ਅਜੀਤ ਸਿੰਘ ਸਰਪੰਚ ਪਿੰਡ ਮੈਲ੍ਹਣ,ਦਰਸ਼ਨ ਸਿੰਘ ਸਰਪੰਚ ਪਿੰਡ ਟਾਂਡਾ,ਬੀਰ ਸਿੰਘ ਸਰਪੰਚ ਪਿੰਡ ਖੈਰਪੁਰ, ਬਲਦੇਵ ਰਾਜ ਸਰਪੰਚ, ਪਿੰਡ ਨੁਕੇਰੀਆ, ਰਾਜਾ ਸਿੰਘ ਸਰਪੰਚ ਪਿੰਡ ਨੇਂਗਲ ਡੋਲੇ, ਬੰਟੀ ਸਰਪੰਚ ਪਿੰਡ ਬਠੋਵਾਲ, ਨਰਿੰਦਰ ਸਿੰਘ ਸਰਪੰਚ ਪਿੰਡ ਡੇਡਾ, ਕਮਲ ਸਰਪੰਚ ਪਿੰਡ ਰਾਵਲ, ਅਸ਼ੋਕ ਕੁਮਾਰ ਸਰਪੰਚ ਪਿੰਡ ਮਿਆਣੀ, ਕੇਵਲ ਕ੍ਰਿਸ਼ਨ ਸਰਪੰਚ ਪਿੰਡ ਤਾਰੂਵਾਲ, ਕਰਨੈਲ ਸਿੰਘ ਸਰਪੰਚ ਪਿੰਡ ਦੋਦੜਾ, ਸਾਬੀ ਸਰਪੰਚ ਪਿੰਡ ਪਾਸਥ, ਮਿੱਕਾ ਸਰਪੰਚ ਪਿੰਡ ਸੇਰਕੀਆਂ, ਅਸ਼ਵਨੀ ਕੁਮਾਰ ਸਰਪੰਚ ਪਿੰਡ ਚੰਡੀਗਾਰ, ਨਿਸ਼ਾਨ ਸਿੰਘ ਸਰਪੰਚ ਪਿੰਡ,ਬਿੰਗਰ ਕੁਲਵਿੰਦਰ ਸਿੰਘ ਸਰਪੰਚ, ਪਿੰਡ ਤਲਵੰਡੀ, ਸਤਨਾਮ ਸਿੰਘ ਸਰਪੰਚ ਪਿੰਡ ਮਾਧੇਪੁਰ ਕੁਲਵਿੰਦਰ ਸਿੰਘ ਸਰਪੰਚ ਪਿੰਡ ਰੇਖਪੁਰ, ਜਗਤਾਰ ਸਿੰਘ ਸਰਪੰਚ ਪਿੰਡ ਮਲੂਕਚੱਕ, ਸੌਰਵ ਸਰਪੰਚ ਪਿੰਡ ਭਗਵਾਨਪੁਰ, ਮਹਿੰਦਰ ਸਿੰਘ ਸਰਪੰਚ, ਪਿੰਡ ਨਾਨੋਵਾਲ, ਵਾਸੂਦੇਵ ਸਿੰਘ ਸਰਪੰਚ ਪਿੰਡ ਟਕਰਪੁਰ, ਅਸ਼ਵਨੀ ਕੁਮਾਰ ਸਰਪੰਚ ਪਿੰਡ ਸ਼੍ਰੀ ਰਾਮਪੁਰ, ਫੌਜਾ ਸਿੰਘ ਸਰਪੰਚ ਪਿੰਡ ਬਾਜ਼ੀਗੋਰ, ਨਰਿੰਦਰ ਪਾਲ ਸਰਪੰਚ ਪਿੰਡ ਬਾਉਪੁਰ,ਡੈਨੀ ਸਰਪੰਚ ਪਿੰਡ ਰਮਨਗਰ, ਨਰਿੰਦਰ ਸਿੰਘ ਸਰਪੰਚ, ਪਿੰਡ ਸਿੰਗਾਰਾਵਾਲ, ਸੁਰਿੰਦਰ ਕੁਮਾਰ ਸਰਪੰਚ, ਪਿੰਡ ਛੋਟੀ, ਭੁਪਿੰਦਰ ਸਿੰਘ ਸਰਪੰਚ, ਪਿੰਡ ਸੰਧਲਪੁਰ, ਪ੍ਰੀਤਮ ਸਿੰਘ ਸਰਪੰਚ, ਪਿੰਡ ਹੁਸੈਨਪੁਰ, ਰਜਿੰਦਰ ਸਿੰਘ ਲੱਕੀ ਸਰਪੰਚ, ਪਿੰਡ ਕੂਜ਼ੀਪੁਰ, ਨਵੀਨ ਸੈਣੀ ਸਾਬਕਾ ਸਰਪੰਚ,ਪਵਨ ਕੁਮਾਰ ਪੰਚਾਇਤ ਮੈਂਬਰ, ,ਸਤਨਾਮ ਸਿੰਘ ,ਸੁਰੇਸ਼ ਕੁਮਾਰ ਪੰਚਾਇਤ ਮੈਂਬਰ,ਪਵਿੱਤਰ ਸਿੰਘ ਪੰਚਾਇਤ ਮੈਂਬਰ, ਰਣਜੀਤ ਸਿੰਘ, ਸਮਰਜੀਤ ਸਿੰਘ ਬਲਾਕ ਪ੍ਰਧਾਨ, ,ਬੰਟੀ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਸਰਕਲ ਪ੍ਰਧਾਨ, ਸੋਨੂੰ ਸਰਕਲ ਪ੍ਰਧਾਨ, ਜਰਨੈਲ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ (ਸਾਬਕਾ ਫੌਜੀ),ਜੋਬਨਪ੍ਰੀਤ ਸਿੰਘ ਬਲਾਕ ਪ੍ਰਧਾਨ (ਯੂਥ), ਮਿੰਥੂ ਪਠਾਣੀਆ, ਮਨਪ੍ਰੀਤ ਸਿੰਘ ਬਲਾਕ ਪ੍ਰਧਾਨ (ਯੂਥ), ਹਰਜਿੰਦਰ ਸਿੰਘ ਬਲਾਕ ਪ੍ਰਧਾਨ (ਯੂਥ) ਸ਼ਾਮਲ ਹਨ।

ਇਸ ਮੌਕੇ ਭਾਜਪਾ ਆਗੂਆਂ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਵਿਅਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਸੰਗਠਨਾਤਮਕ ਕੰਮਾਂ ਅਤੇ ਲੋਕਾਂ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਣਗੇ। ਨਵੇਂ ਸ਼ਾਮਲ ਹੋਏ ਸਾਥੀਆਂ ਨੇ ਵੀ ਪਾਰਟੀ ਨਾਲ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ।

Written By
The Punjab Wire