Close

Recent Posts

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਮਿਤ ਸ਼ਾਹ ਨੂੰ ਜਵਾਬ: ਪੰਜਾਬ ‘ਤੇ ਦੋਸ਼ ਲਾਉਣ ਅਤੇ ਆਪਣੇ ‘ਚਮਚਿਆਂ’ ਦੇ ਲਿਖੇ ਟਵੀਟ ਕਾਪੀ-ਪੇਸਟ ਕਰਨ ਦੀ ਬਜਾਏ ਗੁਜਰਾਤ ਦੀ ਕਾਂਡਲਾ ਬੰਦਰਗਾਹ ‘ਤੇ ਫੜ੍ਹੀ ਗਈ 3,000 ਕਿੱਲੋ ਹੈਰੋਇਨ ਦਾ ਜਵਾਬ ਦਿਓ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਮਿਤ ਸ਼ਾਹ ਨੂੰ ਜਵਾਬ: ਪੰਜਾਬ ‘ਤੇ ਦੋਸ਼ ਲਾਉਣ ਅਤੇ ਆਪਣੇ ‘ਚਮਚਿਆਂ’ ਦੇ ਲਿਖੇ ਟਵੀਟ ਕਾਪੀ-ਪੇਸਟ ਕਰਨ ਦੀ ਬਜਾਏ ਗੁਜਰਾਤ ਦੀ ਕਾਂਡਲਾ ਬੰਦਰਗਾਹ ‘ਤੇ ਫੜ੍ਹੀ ਗਈ 3,000 ਕਿੱਲੋ ਹੈਰੋਇਨ ਦਾ ਜਵਾਬ ਦਿਓ

ਪੰਜਾਬ ਮੁੱਖ ਖ਼ਬਰ

ਅਮਿਤ ਸ਼ਾਹ ਨੇ ਕਾਨੂੰਨ-ਵਿਵਸਥਾ ‘ਤੇ ਮਾਨ ਸਰਕਾਰ ਨੂੰ ਘੇਰਿਆ, ਦਿੜਬਾ ਅਤੇ ਮਾਨਸਾ ਕਾਂਡ ‘ਤੇ ਗ੍ਰਹਿ ਮੰਤਰਾਲਾ ਮੰਗੇਗਾ ਜਵਾਬ

ਅਮਿਤ ਸ਼ਾਹ ਨੇ ਕਾਨੂੰਨ-ਵਿਵਸਥਾ ‘ਤੇ ਮਾਨ ਸਰਕਾਰ ਨੂੰ ਘੇਰਿਆ, ਦਿੜਬਾ ਅਤੇ ਮਾਨਸਾ ਕਾਂਡ ‘ਤੇ ਗ੍ਰਹਿ ਮੰਤਰਾਲਾ ਮੰਗੇਗਾ ਜਵਾਬ
  • PublishedOctober 16, 2026

ਚੰਡੀਗੜ੍ਹ/ਨਵੀਂ ਦਿੱਲੀ, 16 ਅਕਤੂਬਰ 2026 (ਦੀ ਪੰਜਾਬ ਵਾਇਰ)। ਪੰਜਾਬ ਅੰਦਰ ਕਾਨੂੰਨ-ਵਿਵਸਥਾ, ਨਸ਼ਿਆਂ ਅਤੇ ਗੈਂਗਸਟਰਵਾਦ ਦੇ ਮੁੱਦੇ ‘ਤੇ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ। ਸੂਬੇ ਦੇ ਤਾਜ਼ਾ ਹਾਲਾਤਾਂ ‘ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਸਿੱਧੇ ਤੌਰ ‘ਤੇ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਦਿੜਬਾ ਅਤੇ ਮਾਨਸਾ ਵਿੱਚ ਵਾਪਰੀਆਂ ਗੰਭੀਰ ਘਟਨਾਵਾਂ ‘ਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕਰੇਗਾ।

ਅਮਿਤ ਸ਼ਾਹ ਦੇ ਇਸ ਤਿੱਖੇ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਮੱਚ ਗਈ ਹੈ ਅਤੇ ਇਸ ਨੂੰ ਸੂਬੇ ਦੇ ਮਾਮਲਿਆਂ ਵਿੱਚ ਕੇਂਦਰ ਦੀ ਸਿੱਧੀ ਦਖ਼ਲਅੰਦਾਜ਼ੀ ਅਤੇ ਭਾਜਪਾ ਦੀ ਆਉਣ ਵਾਲੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।

ਆਪਣੇ ਐਕਸ ਹੈਡਲ ਤੇ ਪੋਸਟ ਸ਼ੇਅਰ ਕਰਦੇ ਹੋਏ ਸ਼ਾਹ ਨੇ ਗ੍ਰਹਿ ਮੰਤਰ ਸ਼ਾਹ ਵੱਲੋਂ ਦਿੜਬਾ ਅਤੇ ਮਾਨਸਾ ਦੀਆਂ ਘਟਨਾਵਾਂ ‘ਤੇ ਸਖ਼ਤ ਐਕਸ਼ਨ ਦੀ ਤਿਆਰੀ ਜ਼ਿਕਰ ਕਰਦਿਆਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ:

  • ਮਾਨਸਾ ਕਤਲ ਕਾਂਡ: ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਹਾੜੇ ਹੋਈ ਹੱਤਿਆ ਅਤੇ ਉਸ ਦੇ ਪਿਤਾ ਵੱਲੋਂ ‘ਆਪ’ ਸਰਕਾਰ ਤੇ ਸੱਤਾਧਾਰੀ ਵਿਧਾਇਕ ‘ਤੇ ਲਗਾਏ ਗਏ ਗੰਭੀਰ ਦੋਸ਼।
  • ਦਿੜਬਾ ਦੀ ਘਟਨਾ: ਦਿੜਬਾ ਵਿੱਚ ਇੱਕ ਪਿਤਾ ਵੱਲੋਂ ਦਬਾਅ ਹੇਠ ਆ ਕੇ ਜ਼ਹਿਰ ਖਾ ਲੈਣ ਦਾ ਮਾਮਲਾ।

ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਦੋਵਾਂ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਦਾ ਚਿਹਰਾ ਨੰਗਾ ਕਰ ਦਿੱਤਾ ਹੈ ਅਤੇ ਗ੍ਰਹਿ ਮੰਤਰਾਲਾ ਇਨ੍ਹਾਂ ਮਾਮਲਿਆਂ ਵਿੱਚ ਸੂਬਾ ਸਰਕਾਰ ਤੋਂ ਜਵਾਬ ਮੰਗੇਗਾ।

“ਪ੍ਰਚਾਰ ਨਹੀਂ ਜਵਾਬ, ਐਲਾਨ ਨਹੀਂ ਨਤੀਜੇ ਚਾਹੀਦੇ ਹਨ” ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਨਿਸ਼ਾਨਾ ਬਣਾਉਂਦਿਆਂ ਅਮਿਤ ਸ਼ਾਹ ਨੇ ਸਵਾਲ ਕੀਤਾ ਕਿ ਅੱਜ ਜਦੋਂ ਪੰਜਾਬ ਨਸ਼ੇ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵਧਦੇ ਖ਼ਤਰੇ ਨਾਲ ਜੂਝ ਰਿਹਾ ਹੈ, ਤਾਂ ਆਖ਼ਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ? ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ੇ ਦਾ ਕਾਰੋਬਾਰ ਦਿਨੋਂ-ਦਿਨ ਵਧ ਰਿਹਾ ਹੈ ਅਤੇ ਨਸ਼ੇ ਵਿਰੁੱਧ ਬੋਲਣ ਵਾਲਿਆਂ ਦੀ ਜਾਨ ਖ਼ਤਰੇ ਵਿੱਚ ਹੈ।

ਉਨ੍ਹਾਂ ਮੁੱਖ ਮੰਤਰੀ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, “ਭਗਵੰਤ ਮਾਨ ਜੀ, ਪੰਜਾਬ ਦੀ ਜਨਤਾ ਨੂੰ ਹੁਣ ਪ੍ਰਚਾਰ ਨਹੀਂ ਸਗੋਂ ਜਵਾਬ ਚਾਹੀਦਾ ਹੈ, ਖੋਖਲੇ ਐਲਾਨ ਨਹੀਂ ਸਗੋਂ ਜ਼ਮੀਨੀ ਨਤੀਜੇ ਚਾਹੀਦੇ ਹਨ। ਨਸ਼ੇ ਦੇ ਨੈੱਟਵਰਕ ‘ਤੇ ਨਿਰਣਾਇਕ ਪ੍ਰਹਾਰ ਅਤੇ ਅਪਰਾਧੀਆਂ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਦੀ ਨਿਰਪੱਖ ਜਾਂਚ ਸਮੇਂ ਦੀ ਮੁੱਖ ਲੋੜ ਹੈ।”

ਪੰਜਾਬ ‘ਚ ਸਰਕਾਰ ਬਣਾਉਣ ਦਾ ਸੰਕਲਪ ਅਤੇ ਭਵਿੱਖ ਦਾ ਰੋਡਮੈਪ ਆਪਣੇ ਬਿਆਨ ਰਾਹੀਂ ਅਮਿਤ ਸ਼ਾਹ ਨੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਸਿਆਸੀ ਬਿਗੁਲ ਵੀ ਵਜਾ ਦਿੱਤਾ ਹੈ। ਪੰਜਾਬੀਆਂ ਸਾਹਮਣੇ ਆਪਣਾ ਸੰਕਲਪ ਦੁਹਰਾਉਂਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ‘ਤੇ ‘ਨਸ਼ਾਮੁਕਤ, ਗੈਂਗਸਟਰਮੁਕਤ ਅਤੇ ਸੁਰੱਖਿਅਤ ਪੰਜਾਬ’ ਸਿਰਜਣ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਆਪਣਾ ਚਾਰ-ਨੁਕਾਤੀ ਟੀਚਾ ਵੀ ਸਪੱਸ਼ਟ ਕੀਤਾ:

  1. ਨਸ਼ੇ ਦੇ ਕਾਰੋਬਾਰ ‘ਤੇ ਸਿੱਧਾ ਅਤੇ ਸਖ਼ਤ ਪ੍ਰਹਾਰ।
  2. ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੀ ਪੂਰਨ ਸੁਰੱਖਿਆ।
  3. ਅਪਰਾਧੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ।
  4. ਕਾਨੂੰਨ ਦਾ ਅਜਿਹਾ ਰਾਜ ਸਥਾਪਿਤ ਕਰਨਾ, ਜਿੱਥੇ ਕੋਈ ਵੀ ਨਾਗਰਿਕ ਡਰ ਦੇ ਸਾਏ ਹੇਠ ਜਿਊਣ ਲਈ ਮਜਬੂਰ ਨਾ ਹੋਵੇ।
Written By
The Punjab Wire