ਸ਼੍ਰੀ ਸਾਈਂ ਪਾਲਕੀ ਯਾਤਰਾ ਦੀਆਂ ਤਿਆਰੀਆਂ ਮੁਕੰਮਲ – ਪ੍ਰਦੀਪ ਮਹਾਜਨ
17 ਅਕਤੂਬਰ ਨੂੰ ਸਾਰਾ ਦਿਨ ਚੱਲੇਗਾ ਸਾਈ ਉਤਸਵ
ਗੁਰਦਾਸਪੁਰ,16 ਅਕਤੂਬਰ 2026 (ਮੰਨਨ ਸੈਣੀ)।ਸਾਈਂ ਬਾਬਾ ਜੀ ਦੀ ਮੂਰਤੀ ਸਥਾਪਨਾ ਦਿਵਸ ਮੌਕੇ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਿਰ ਵਿਖੇ ਸ੍ਰੀ ਸਾਈ ਪਰਿਵਾਰ ਗੁਰਦਾਸਪੁਰ ਵੱਲੋਂ ਮਨਾਏ ਜਾ ਰਹੇ ਸਾਈਂ ਉਤਸਵ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, 17 ਅਕਤੂਬਰ ਦਿਨ ਸ਼ਨੀਵਾਰ ਨੂੰ ਸਾਈਂ ਉਤਸਵ ਮੰਦਰ ਵਿੱਚ ਸਾਰਾ ਦਿਨ ਚੱਲਦਾ ਰਹੇਗਾ | ਸਵੇਰੇ ਸਾਈਂ ਬਾਬਾ ਜੀ ਦੇ ਪੰਚਾਮ੍ਰਿਤ ਇਸ਼ਨਾਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ ਸ਼ਾਮ 4 ਵਜੇ ਸਾਈਂ ਬਾਬਾ ਦੀ ਆਰਤੀ ਨਾਲ ਪਾਲਕੀ ਯਾਤਰਾ ਮੰਦਰ ਤੋਂ ਸ਼ਹਿਰ ਦੀ ਪਰਿਕਰਮਾ ਲਈ ਰਵਾਨਾ ਹੋਵੇਗੀ ।
ਪਾਲਕੀ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਆਮਾਵਾੜਾ ਚੌਂਕ ਹੁੰਦੇ ਹੋਏ ਹਨੂਮਾਨ ਚੌਂਕ, ਗੀਤਾ ਭਵਨ ਰੋਡ ਹੁੰਦੇ ਹੋਏ ਬਾਬਾ ਸਲੰਡਰ ਚੌਂਕ, ਕਮੇਟੀ ਘਰ ਚੋਂਕ ਹੁੰਦੇ ਹੋਏ ਬੀਜ ਮਾਰਕੀਟ, ਬਾਟਾ ਚੌਂਕ, ਲਾਇਬਰੇਰੀ ਚੌਂਕ ਤੋਂ ਮਹਾਜਨ ਹਾਲ ਦੇ ਅੱਗੋਂ ਹੁੰਦੇ ਹੋਏ ਭਾਗ ਸਿੰਘ ਰੋਡ ਤੋਂ ਵਾਪਸ ਮੰਦਰ ਵਿਸ਼ਰਾਮ ਕਰੇਗੀ ਮੰਦਰ ਪਹੁੰਚਣ ਤੇ ਮਹਾ ਆਰਤੀ ਕੀਤੀ ਜਾਵੇਗੀ ਅਤੇ ਉਸਦੇ ਬਾਅਦ ਬਾਬਾ ਦਾ ਲੰਗਰ ਪ੍ਰਸ਼ਾਦ ਭੰਡਾਰੇ ਦੇ ਰੂਪ ਵਿੱਚ ਵਰਤਾਇਆ ਜਾਵੇਗਾ ਸ੍ਰੀ ਸਾਈਂ ਪਰਿਵਾਰ ਤੋਂ ਪ੍ਰਦੀਪ ਮਹਾਜਨ ਨੇ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਪਾਲਕੀ ਯਾਤਰਾ ਦਾ ਵੱਖ-ਵੱਖ ਥਾਵਾਂ ਤੇ ਸਵਾਗਤ ਅਤੇ ਜਲ ਪਾਨ ਦੇ ਪ੍ਰਬੰਧ ਕੀਤੇ ਗਏ ਹਨ ।
ਉਨ੍ਹਾਂ ਇਹ ਵੀ ਦੱਸਿਆ ਕਿ ਪਾਲਕੀ ਯਾਤਰਾ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ਰਧਾਲੂ ਦੇ ਘਰ ਸਾਂਈ ਸੰਧਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਸਮੇਂ-ਸਮੇਂ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਹ ਸਾਰੀਆਂ ਸੰਸਥਾਵਾਂ ਅਤੇ ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ‘ਸਾਈ ਉਤਸਵ ਅਤੇ ਪਾਲਕੀ ਯਾਤਰਾ’ ਵਿੱਚ ਹਿੱਸਾ ਲੈਣਗੀਆਂ । ਸਾਈ ਪਰਿਵਾਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਪਾਲਕੀ ਯਾਤਰਾ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ।