Close

Recent Posts

ਪੰਜਾਬ

ਮਾਈ ਭਾਗੋ ਦੀ ਫੌਜ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਵਾਏਗੀ: ਹਰਸਿਮਰਤ ਕੌਰ ਬਾਦਲ

ਮਾਈ ਭਾਗੋ ਦੀ ਫੌਜ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਵਾਏਗੀ: ਹਰਸਿਮਰਤ ਕੌਰ ਬਾਦਲ
  • PublishedOctober 12, 2026

ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਾ ਸਿਰਫ ਨਸ਼ਾ ਤਸਕਰੀ ਬੰਦ ਕਰੇਗੀ ਬਲਕਿ ਨੌਜਵਾਨਾਂ ਨੂੰ ਨਸ਼ਾ ਮੁਕਤ ਕਰ ਕੇ ਮੁਹਾਰਤ ਦੇ ਕੇ ਮੁੜ ਵਸੇਬੇ ਦਾ ਪ੍ਰਬੰਧ ਵੀ ਕਰੇਗੀ

ਬਠਿੰਡਾ, 12 ਅਕਤੂਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮਾਈ ਭਾਗੋ ਦੀ ਫੌਜ ਜੋ ਕਿ ਪਾਰਟੀ ਵੱਲੋਂ ਨਸ਼ਾ ਵਿਰੋਧੀ ਗਰੁੱਪ ਵਜੋਂ ਖੜ੍ਹੀ ਕੀਤੀ ਗਈ ਹੈ, ਨਾ ਸਿਰਫ ਨੌਜਵਾਨਾਂ ਦੀ ਇਕ ਪੀੜੀ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਵੱਡੇ ਮਗਰਮੱਛਾਂ ਨੂੰ ਕਾਬੂ ਕਰਵਾਏਗੀ ਬਲਕਿ ਉੁਹ ਇਕ ਨੌਜਵਾਨ ਪੀੜੀ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਪਹੁੰਚਾਏਗੀ।

ਬਠਿੰਡਾ ਦੇ ਐਮ ਪੀ ਜਿਹਨਾਂ ਨੇ ਹਲਕਾ ਇੰਚਾਰਜ ਬਬਲੀ ਢਿੱਲੋਂ ਦੇ ਨਾਲ ਮਹਿਲਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ ਚਾਰ ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਅਸਫਲਤਾ ਹਾਸਲ ਕੀਤੀ ਹੈ ਬਲਕਿ ਉਹ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਵਿਚ ਵੀ ਅਸਫਲ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਅੱਜ ਭਗਵੰਤ ਮਾਨ ਨੂੰ ਪੁੱਛ ਰਹੀਆਂ ਹਨ ਕਿ ਨਸ਼ਾ ਤਸਕਰੀ ਦੇ ਵੱਡੇ ਮਗਰਮੱਛ ਅੱਜ ਸ਼ਰ੍ਹੇਆਮ ਖੁੱਲ੍ਹੇ ਕਿਉਂ ਘੁੰਮ ਰਹੇ ਹਨ ਤੇ ਉਹਨਾਂ ਦੇ ਪੁੱਤਰ ਚਿੱਟੇ ਦੀ ਓਵਰਡੋਜ਼ ਨਾਲ ਓਵਰਡੋਜ਼ ਨਾਲ ਕਿਉਂ ਮਰ ਰਹੇ ਹਨ।

ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ।ਉਹਨਾਂ ਕਿਹਾ ਕਿ ਮਾਈ ਭਾਗੋ ਦੀ ਫੌਜ ਹੁਣ ਨਸ਼ਾ ਤਸਕਰਾਂ ਤੇ ਉਹਨਾਂ ਦੇ ਆਕਾਵਾਂ ਦੇ ਨਾਮ ਦਰਜ ਕਰੇਗੀ ਅਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਨਾਮ ਵੀ ਦਰਜ ਕਰੇਗੀ। ਉਹਨਾਂ ਕਿਹਾ ਕਿ ਜਦੋਂ ਅਗਲੀ ਅਕਾਲੀ ਦਲ ਦੀ ਸਰਕਾਰ 2027 ਵਿਚ ਬਣੇਗੀ ਤਾਂ ਇਹ ਸਾਰੇ ਅੰਕੜੇ ਮਹਿਲਾ ਡੀ ਜੀ ਪੀ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ ਨਾਲ ਸਾਂਝੇ ਕੀਤੇ ਜਾਣਗੇ ਜੋ ਇਹਨਾਂ ਦੇ ਖਿਲਾਫ ਕਾਰਵਾਈ ਕਰੇਗੀ।

ਉਹਨਾਂ ਨੇ ਬਠਿੰਡਾ ਵਿਚ ਨਸ਼ਾ ਤਸਕਰੀ ਦੀ ਗੱਲ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਕੁੜੀਆਂ ਨਸ਼ੇ ਦਾ ਸੇਵਨ ਕਰਦੀਆਂ ਨਜ਼ਰ ਆਈਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿਚ ਨਸ਼ਾ ਤਸਕਰੀ ਬਹੁਤ ਜ਼ਿਆਦਾ ਵੱਧ ਗਈ ਹੈ। ਉਹਨਾਂ ਕਿਹਾ ਕਿ ਨਸ਼ਾ ਤਸਕਰੀ ਕਾਰਨ ਹੁਣ ਤਾਂ ਗਿਰੋਹ ਆਪਸ ਵਿਚ ਲੜ ਰਹੇ ਹਨ। ਉਹਨਾਂ ਕਿਹਾਕਿ  ਨੌਜਵਾਨ ਸਰਿੰਜਾਂ ਨਾਲ ਸੜਕਾਂ ’ਤੇ ਆਮ ਪਏ ਵੇਖੇ ਜਾ ਸਕਦੇ ਹਨ। ਉਹਨਾਂ ਸਵਾਲ ਕੀਤਾ ਕਿ ਕੀ ਪਹਿਲਾਂ ਅਕਾਲੀ ਦਲ ਦੀ ਸਰਕਾਰ ਵਿਚ ਅਜਿਹੇ ਦ੍ਰਿਸ਼ ਵੇਖੇ ਜਾ ਸਕਦੇ ਸਨ ?

ਸਰਦਾਰਨੀ ਬਾਦਲ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਔਰਤਾਂ ਉਹਨਾਂ ਕੋਲ ਆ ਕੇ ਆਪਣੇ ਬੱਚਿਆਂ ਨੂੰ ਬਚਾਉਣ ਦੀਆਂ ਅਪੀਲਾਂ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜ਼ੀਰਾ ਤੋਂ ਪ੍ਰੀਤੋ ਨਾਮ ਦੀ ਮਹਿਲਾ ਨੇ ਆਪਣੇ ਚਾਰ ਪੁੱਤਰ ਨਸ਼ਿਆਂ ਕਾਰਨ ਗੁਆ ਲਏ। ਇਸੇ ਤਰੀਕੇ ਸੁਲਤਾਨਪੁਰ ਲ!ਧੀ ਤ!ਂ ਮਨਜੀਤ ਕੌਰ ਨੇ ਪੰਜ ਪੁੱਤਰ ਨਸ਼ਿਆਂ ਕਾਰਨ ਗੁਆ ਲਏ। ਉਹਨਾਂ ਕਿਹਾ ਕਿ ਹਰ ਮੁਹਾਜ਼ ’ਤੇ ਅਸਫਲ ਹੋਣ ਵਾਲੀ ਆਪ ਸਰਕਾਰ ਹੁਣ ਔਰਤਾਂ ਨੂੰ 3-3 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ ਜਦੋਂ ਕਿ ਸਰਕਾਰ ਵੱਲ ਔਰਤਾਂ ਦਾ 60-60 ਹਜ਼ਾਰ ਰੁਪਏ ਬਕਾਇਆ ਹੈ।

ਸਰਦਾਰਨੀ ਬਾਦਲ ਨੇ ਕਿਹਾ ਕਿ ਆਪ ਸਰਕਾਰ ਭਗਵੰਤ ਮਾਨ ਦੇ ਈਮਾਨਦਾਰ ਮੁੱਖ ਮੰਤਰੀ ਹੋਣ ਦੇ ਬੋਰਡ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਈਮਾਨਦਾਰ ਹੁੰਦਾ ਤਾਂ ਈ ਡੀ ਗਮਾਡਾ ਵਿਚ 10 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਨਾ ਕਰਦੀ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ 5 ਕਰੋੜ ਰੁਪਏ ਵਿਚ ਸੌਦਾ ਕਰ ਰਹੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਕੂਲ ਬਿਨਾਂ ਅਧਿਆਪਕਾਂ ਤੋਂ ਚਲਾਏ ਜਾ ਰਹੇ ਹਨ ਤੇ ਅਪ ਸਰਕਾਰ 80 ਕਰੋੜ ਰੁਪਏ ਨਾਲ ਸਕੂਲਾਂ ਨੂੰ ਮੁੜ ਪੇਂਟ ਕਰਨ ਦਾ ਟੈਂਡਰ ਲਗਾ ਰਹੀ ਹੈ।

ਬਾਕਸ

ਬਠਿੰਡਾ ਦੀ ਐਮ ਪੀ ਨੇ ਆਪ ਸਰਕਾਰ ਵੱਲ!ਂ ਬਠਿੰਡਾ-ਦਿੱਲੀ-ਬਠਿੰਡਾ ਫਲਾਈਟ ਮੁੜ ਸ਼ੁਰੂ ਕਰਵਾਉਣ ਵਿਚ ਅਸਫਲ ਰਹਿਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਇਹ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ ਵਿਚ ਅਸਫਲ ਰਹੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸਹੂਲਤ ਸ਼ੁਰੂ ਕਰਵਾਈ ਸੀ।

Written By
The Punjab Wire