ਹਰਪ੍ਰੀਤ ਸਿੰਘ ਹੈਰੀ ਜਿਲ੍ਹਾ ਬਾਰ ਕੌਂਸਲ ਦੇ ਪ੍ਰਧਾਨ ਅਤੇ ਮੁਨੀਸ਼ ਕੁਮਾਰ ਮੀਤ ਪ੍ਰਧਾਨ ਬਣੇ
ਗੁਰਦਾਸਪੁਰ, 12 ਸਤੰਬਰ 2026 (ਮੰਨਨ ਸੈਣੀ)– ਜਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਸ਼ਨ ਦਾ ਮਾਹੌਲ ਬਣ ਗਿਆ। ਪ੍ਰਧਾਨ ਦੇ ਅਹੁਦੇ ਲਈ ਹਰਪ੍ਰੀਤ ਸਿੰਘ ਹੈਰੀ ਨੇ 452 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੇ ਮੁਕਾਬਲੇ ਨਰੇਸ਼ ਸਿੰਘ ਠਾਕੁਰ ਨੂੰ 291 ਵੋਟਾਂ ਮਿਲੀਆਂ। ਇਸ ਤਰ੍ਹਾਂ ਹਰਪ੍ਰੀਤ ਸਿੰਘ ਹੈਰੀ ਬਾਰ ਕੌਂਸਲ ਦੇ ਨਵੇਂ ਪ੍ਰਧਾਨ ਚੁਣੇ ਗਏ। ਉਪ-ਪ੍ਰਧਾਨ ਦੇ ਅਹੁਦੇ ਲਈ ਮੁਨੀਸ਼ ਕੁਮਾਰ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਉਨ੍ਹਾਂ ਨੂੰ 617 ਵੋਟਾਂ ਮਿਲੀਆਂ, ਜਦਕਿ ਜਗਨਦੀਪ ਸਿੰਘ ਨੂੰ 122 ਵੋਟਾਂ ਪ੍ਰਾਪਤ ਹੋਈਆਂ। ਇਸ ਦੇ ਨਾਲ ਹੀ ਮੁਨੀਸ਼ ਕੁਮਾਰ ਬਾਰ ਕੌਂਸਲ ਦੇ ਨਵੇਂ ਉਪ-ਪ੍ਰਧਾਨ ਬਣੇ।
ਕੈਸ਼ੀਅਰ ਦੇ ਅਹੁਦੇ ਲਈ ਹਰਸਿਮਰਨ ਸਿੰਘ ਨੂੰ 422 ਵੋਟਾਂ ਅਤੇ ਰਜਤ ਕਮਲ ਨੂੰ 313 ਵੋਟਾਂ ਮਿਲਣ ਦੀ ਐਂਟਰੀ ਦਰਜ ਕੀਤੀ ਗਈ ਹੈ। ਸੀਨੀਅਰ ਐਗਜ਼ੈਕਟਿਵ ਮੈਂਬਰਾਂ ਵਿੱਚ ਆਕਾਸ਼ ਮਹਾਜਨ ਨੂੰ 168, ਅਜੈ ਸਿੰਘ ਨੂੰ 129, ਕੇ.ਕੇ. ਮੱਲਹੀ ਨੂੰ 110, ਰਣਜਨ ਚੌਹਾਨ ਨੂੰ 68 ਅਤੇ ਸਿਮਰਤ ਤਿਵਾੜੀ ਨੂੰ 197 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਮਹਿਲਾ ਵਰਗ ਵਿੱਚ ਵੀ ਕਈ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਗਏ। ਚੋਣ ਨਤੀਜੇ ਐਲਾਨੇ ਜਾਣ ਉਪਰੰਤ ਬਾਰ ਕੌਂਸਲ ਵਿੱਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਜੇਤੂ ਅਹੁਦੇਦਾਰਾਂ ਨੂੰ ਸਾਥੀ ਵਕੀਲਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।