ਫੂਡ ਸੇਫਟੀ ਵਿਭਾਗ ਨੇ ਦੁੱਧ ਤੋਂ ਬਣੇ ਪਦਾਰਥ ਅਤੇ ਕਰਿਆਨਾ ਦੇ ਸੈਂਪਲ ਭਰੇ
ਅਨਾਲੋਗ ਪਨੀਰ ਵੇਚਣ ਤੇ ਹੋਵੇਗੀ ਕਾਰਵਾਈ, ਮਿਡ ਡੇ ਮੀਲ ਦੇ ਵੀ ਸੈਂਪਲ ਭਰੇ
ਗੁਰਦਾਸਪੁਰ, 8 ਸਤੰਬਰ 2026 (ਮੰਨਨ ਸੈਣੀ)– ਮਾਨਯੋਗ ਕਮਿਸ਼ਨਰ ਫੂਡ , ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਦੀ ਅਗੁਵਾਈ ਹੇਠ ਬਟਾਲਾ ਖੇਤਰ ਵਿੱਚ ਵੱਖ ਵੱਖ ਥਾਵਾਂ ਤੇ
ਦੁਕਾਨਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਨਾਲ ਹੀ ਕਰਿਆਨਾ ਆਈਟਮਾਂ ਦੇ ਸੈਂਪਲ ਭਰੇ ਗਏ । ਇਸ ਦੇ ਨਾਲ ਸਕੂਲ ਤੋ ਮਿਡ ਡੇ ਮੀਲ ਦੇ ਵੀ ਸੈਂਪਲ ਭਰੇ ਗਏ ਹਨ। ਫੂਡ ਸੇਫਟੀ ਐਕਟ ਅਦਿਨ ਰਜਿਸਟ੍ਰੇਸ਼ਨ ਕੀਤੀ ਗਈ।
ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਫਾਈਨਡ ਆਇਲ ਆਦਿ ਫ਼ੌਰਨ ਫੈਟ ਤੋਂ ਪਨੀਰ ਬਣਾਉਣ ਤੇ ਪਾਬੰਦੀ ਲਗਾਈ ਹੈ। ਜਿਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਅਜਿਹੇ ਅਣਾਲੋਗ ਪਨੀਰ ਦੀ ਵਿਕਰੀ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਮੂਹ ਡੇਅਰੀ ਮਾਲਿਕਾਂ ਨੂੰ ਇਸ ਸਬੰਧੀ ਤਾੜਨਾ ਕੀਤੀ ਗਈ ਹੈ। ਜੇ ਕਰ ਕੋਈ ਇਹੋ ਜਹਿਆ ਪਨੀਰ ਸਪਲਾਈ ਕਰਦਾ ਫੜਿਆ ਗਾਇਆ ਤਾ ਫੂਡ ਸੇਫਟੀ ਐਕਟ ਅਧੀਨ ਸਖ਼ਤ ਕਰਵਾਈ ਕੀਤੀ ਜਾਵੇ ਗ।
ਉਨਾਂ ਦਸਿਆ ਕਿ ਫੂਡ ਸੇਫਟੀ ਅਫਸਰ ਰੇਖਾ ਸ਼ਰਮਾ ਨਾਲ ਖੇਤਰ ਵਿੱਚ ਦੁਕਾਨਾਂ ਦੀ ਚੈਕਿੰਗ ਦੌਰਾਨ ਪਨੀਰ, ਦਹੀ, ਘਿਓ, ਹਲਦੀ ਅਤੇ ਮਸਾਲਾ ਦੇ ਸੈਂਪਲ ਭਰੇ ਗਏ। ਸਕੂਲ਼ ਤੋ 3 ਮਿਡ ਡੇ ਮੀਲ ਦੇ ਸੈਂਪਲ ਭਰੇ ਗਏ। ਸਮੂਹ ਦੁਕਾਨਦਾਰਾਂ ਨੂੰ ਮਿਆਰੀ ਪਦਾਰਥ ਵੇਚਨ ਲਈ ਕਿਹਾ ਗਿਆ।
ਡਾਕਟਰ ਜੀ ਐਸ ਪੰਨੂ ਨੇ ਕਿਹਾ ਕਿ ਸਮੂਹ ਦੁਕਾਨਦਾਰਾਂ ਨੂੰ fssai ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਪੂਰਨ ਸਫ਼ਾਈ ਵਿਵਸਥਾ ਰੱਖਣ ਲਈ ਕਿਹਾ ਗਿਆ। ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਖਿਲਾਫ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਸਮੂਹ ਦੁਕਾਨਦਾਰਾਂ ਨੂੰ ਫੂਡ ਸੇਫਟੀ ਦੇ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ ਜਾ ਲਾਇਸੈਂਸ ਲੈਣ ਲਈ ਕਿਹਾ ਗਿਆ। ਫੂਡ ਸੇਫਟੀ ਐਕਟ ਅਧੀਨ ਦੁਕਾਨਾਂ ਦੀ ਆਨਲਾਈਨ ਇੰਸਪੈਕਸ਼ਨ ਵੀ ਕੀਤੀ ਗਈ।