ਗੁਰਦਾਸਪੁਰ, 11 ਮਾਰਚ 2025 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਭਰਥ ਵਿੱਚ ਜੰਮੂ ਕਟਰਾ ਹਾਈਵੇ ਦੇ ਨਿਰਮਾਣ ਲਈ ਜਮੀਨ ਐਕਵਾਇਰ ਕਰਨ ਦੇ ਦੌਰਾਨ ਜਿਲਾ ਪ੍ਰਸਾਸ਼ਨ ਦੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਅਤੇ ਮੌਕੇ ‘ਤੇ ਮੌਜੂਦ ਕਿਸਾਨਾਂ ਵਿੱਚ ਧੱਕਾ ਮੁਕੀ ਦਾ ਮਾਹੌਲ ਬਣ ਗਿਆ। ਕਿਸਾਨਾਂ ਦੇ ਦੋਸ਼ਾਂ ਮੁਤਾਬਕ, ਪੁਲਿਸ ਅਤੇ ਪ੍ਰਸਾਸ਼ਨਕਰਤਾਵਾਂ ਨੇ ਬਜ਼ੁਰਗ ਕਿਸਾਨਾਂ ਨੂੰ ਜਖਮੀ ਕਰ ਦਿੱਤਾ, ਉਨ੍ਹਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਅਤੇ ਕਣਕ ਦੀ ਫ਼ਸਲ ਨੂੰ ਨੁਕਸਾਨ ਪੁਚਾਇਆ ਗਿਆ।
ਇਸ ਘਟਨਾ ਦੇ ਦੌਰਾਨ, ਜਮੀਨ ਐਕਵਾਇਰ ਕਰਨ ਲਈ ਪੁੱਜੇ ਅਧਿਕਾਰੀਆਂ ਨੇ ਕਿਸਾਨਾਂ ਵੱਲੋਂ ਕੜੀ ਵਿਰੋਧ ਦਾ ਸਾਹਮਣਾ ਕੀਤਾ। ਮੌਕੇ ‘ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਬਜ਼ੁਰਗ ਕਿਸਾਨਾਂ ਨੂੰ ਜ਼ਬਰਦਸਤੀ ਹਿਲਾਇਆ ਗਿਆ ਅਤੇ ਉਨ੍ਹਾਂ ਦੀ ਪੱਗਾਂ ਨੂੰ ਹਟਾ ਕੇ ਸਨਮਾਨ ਨੂੰ ਠੇਸ ਪਹੁੰਚਾਈ ਗਈ। ਨਾਲ ਹੀ ਕਣਕ ਦੀ ਫ਼ਸਲ ਨੂੰ ਵੀ ਵੱਡਾ ਨੁਕਸਾਨ ਹੋਣ ਦਾ ਦੋਸ਼ ਲਾਇਆ ਗਿਆ ਹੈ। ਇਸ ਦੀ ਵੀਡੀਓ ਵੱਖ ਵੱਖ ਮੀਡੀਆ ਅਦਾਰੀਆਂ ਅੰਦਰ ਵਾਇਰਲ ਹੋ ਰਹੀ ਹੈ