ਇਨਵੈਸਟ ਪੰਜਾਬ ਪੋਰਟਲ ‘ਤੇ ਉੱਦਮੀਆਂ ਵੱਲੋਂ ਅਪਲਾਈ ਕੀਤੇ ਹੋਏ ਰੈਗੂਲੇਟਰੀ ਅਤੇ ਸਰਵਿਸਿਜ਼ ਦੇ ਕੇਸਾਂ ਦਾ ਬਿਨਾਂ ਕਿਸੇ ਦੇਰੀ ਨਿਪਟਾਰਾ ਕੀਤਾ ਜਾਵੇ – ਏ.ਡੀ.ਸੀ. ਡਾ. ਬੇਦੀ

ਗੁਰਦਾਸਪੁਰ, 11 ਮਾਰਚ 2025 (ਦੀ ਪੰਜਾਬ ਵਾਇਰ )। ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਇਨਵੈਸਟ ਪੰਜਾਬ ਪੋਰਟਲ ‘ਤੇ ਉੱਦਮੀਆਂ ਵੱਲੋਂ ਅਪਲਾਈ ਕੀਤੇ ਹੋਏ ਰੈਗੂਲੇਟਰੀ ਅਤੇ ਸਰਵਿਸਿਜ਼ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉੱਦਮੀਆਂ ਵੱਲੋਂ ਇਨਵੈਸਟ ਪੰਜਾਬ ਪੋਰਟਲ ‘ਤੇ ਨਵੇਂ ਉਦਯੋਗ ਲਗਾਉਣ ਜਾਂ ਪੁਰਾਣੇ ਉਦਯੋਗਾਂ ਦੇ ਵਿਸਥਾਰ ਲਈ ਜੋ ਵੀ ਕੇਸ ਅਪਲਾਈ ਕੀਤੇ ਗਏ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਕਲੀਅਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਪੋਰਟਲ ਉੱਪਰ ਅਪਲਾਈ ਕੀਤੇ ਕਿਸੇ ਵੀ ਕੇਸ ਵਿੱਚ ਦੇਰੀ ਜਾਂ ਢਿੱਲ-ਮੱਠ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗ ਨੀਤੀ ਤਹਿਤ ਸੂਬੇ ਵਿੱਚ ਸਨਅਤਕਾਰਾਂ ਨੂੰ ਉਦਯੋਗ ਪੱਖੀ ਮਾਹੌਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਇਸ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਨੂੰ ਆਦੇਸ਼ ਦਿੱਤੇ ਕਿ ਰੈਗੂਲੇਟਰੀ ਕਲੀਅਰੈਂਸ ਦੇ ਜਿਹੜੇ ਕੇਸ ਮੁੱਖ ਦਫ਼ਤਰ ਦੇ ਪੱਧਰ ਉੱਪਰ ਪੈਂਡਿੰਗ ਹਨ ਉਨ੍ਹਾਂ ਨੂੰ ਵਿਭਾਗ ਦੇ ਅਧਿਕਾਰੀਆਂ ਨਾਲ ਤਾਲ-ਮੇਲ ਕਰਕੇ ਜਲਦੀ ਤੋਂ ਜਲਦੀ ਕਲੀਅਰ ਕਰਵਾਇਆ ਜਾਵੇ।
ਮੀਟਿੰਗ ਵਿੱਚ ਮੌਜੂਦ ਆਟੋਮੈਟਿਕ ਅਲਾਈਡ ਇੰਡਸਟਰੀ ਬਟਾਲਾ ਦੇ ਸਨਅਤਕਾਰ ਸ਼੍ਰੀ ਤਿਲਕ ਰਾਜ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੁਝ ਕੰਮਾਂ ਲਈ ਸਨਅਤਕਾਰਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਹੈ ਅਤੇ ਜ਼ਿਲ੍ਹਾ ਪੱਧਰ ‘ਤੇ ਕੋਈ ਵੀ ਅਧਿਕਾਰੀ ਨਹੀਂ ਹੈ ਜਿਸ ਪਾਸੋਂ ਇਹਨਾਂ ਦੀ ਪ੍ਰਵਾਨਗੀ ਲਈ ਜਾਵੇ, ਜਿਸ ਕਰਕੇ ਇਸ ਕੰਮ ਨੂੰ ਸੁਖਾਲਾ ਬਣਾਉਣ ਲਈ ਜ਼ਿਲ੍ਹਾ ਪੱਧਰ ‘ਤੇ ਪ੍ਰਵਾਨਗੀ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਡਿਪਟੀ ਡਾਇਰੈਕਟਰ (ਫ਼ੈਕਟਰੀ) ਦੇ ਦਫ਼ਤਰ ਵਿੱਚ ਕੋਈ ਹੈਲਪ ਲਾਈਨ ਸੈਂਟਰ/ਹੈਲਪ ਡੈਸਕ ਬਣਾਇਆ ਜਾਵੇ ਤਾਂ ਜੋ ਜਿਸ ਸਬੰਧੀ ਉਦਯੋਗਪਤੀਆਂ ਨੂੰ ਗਾਈਡ ਕੀਤਾ ਜਾਵੇ ਅਤੇ ਉਨ੍ਹਾਂ ਦੇ ਡਾਕੂਮੈਨਟੇਸ਼ਨ ਪੂਰੇ ਕਰਵਾਏ ਜਾਣ। ਵਧੀਕ ਡਿਪਟੀ ਕਮਿਸ਼ਨਰ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਨੂੰ ਉੱਚ ਅਧਿਕਾਰੀਆਂ ਤਹਿਤ ਪਹੁੰਚਾ ਕੇ ਇਸ ਮਸਲੇ ਦਾ ਹੱਲ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਡਿਪਟੀ ਡਾਇਰੈਕਟਰ (ਫ਼ੈਕਟਰੀ) ਨੂੰ ਉੱਦਮੀਆਂ ਦੀ ਹੈਂਡ ਹੋਲਡਿੰਗ ਕਰਕੇ ਸਾਰੀ ਡਾਕੂਮੈਂਨਟੇਸ਼ਨ ਪੂਰੀ ਕਰਵਾਈ ਕਰਨ ਦੇ ਨਿਰਦੇਸ਼ ਦਿੱਤੇ।