ਨਗਰ ਕੌਂਸਲ ਵੱਲੋਂ ਏ.ਡੀ.ਸੀ ਦੀ ਅਗੁਵਾਈ ਹੇਠ ਨਜਾਇਜ ਕਬਜਿਆਂ ਖਿਲਾਫ ਚਲਾਇਆ ਅਭਿਆਨ, ਰੋਸ਼ ਵਜੋਂ ਦੁਕਾਨਦਾਰਾਂ ਵੱਲੋਂ ਲਗਾਇਆ ਗਿਆ ਧਰਨਾ
ਗੁਰਦਾਸਪੁਰ, 28 ਜਨਵਰੀ (ਦੀ ਪੰਜਾਬ ਵਾਇਰ)– ਬੁੱਧਵਾਰ ਤੜਕੇ ਸਵੇਰੇ ਨਗਰ ਕੌਂਸਲ ਵੱਲੋਂ ਏ.ਡੀ.ਸੀ ਹਰਜਿੰਦਰ ਸਿੰਘ ਬੇਦੀ ਦੀ ਅਗੁਵਾਈ ਹੇਠ ਸ਼ਹਿਰ ਵਿਖੇ ਨਜਾਇਜ ਕਬਜਿਆਂ ਖਿਲਾਫ ਅਭਿਆਨ ਚਲਾਇਆ ਗਿਆ। ਇਸ ਮੌਕੇ ਜੇਸੀਬੀ ਦੀ ਮਦਦ ਨਾਲ ਦੁਕਾਨਾਂ ਦੇ ਬਾਹਰ ਹੱਦ ਤੋਂ ਵੱਧ ਬਣਾਏ ਗਏ ਥੜਿਆਂ ਨੂੰ ਵੀ ਤੋੜਿਆ ਗਿਆ। ਜਦੋਂ ਇਹ ਕਾਰਵਾਈ ਫਿਸ਼ ਮਾਰਕਿਟ ਵਿੱਚ ਚੱਲੀ ਤਾਂ ਦੁਕਾਨਦਾਰ ਰੋਸ਼ ਵਿੱਚ ਆਏ ਗਏ। ਦੁਕਾਨਦਾਰਾਂ ਨੇ ਦੋਸ਼ ਲਗਾਏ ਗਏ ਉਨ੍ਹਾਂ ਸਾਮਾਨ ਪਿੱਛੇ ਕਰਨ ਲਈ ਵੀ ਸਮਾਂ ਨਹੀਂ ਦਿੱਤਾ ਗਿਆ। ਜਿਸਦੇ ਚੱਲਦਿਆਂ ਦੁਕਾਨਦਾਰਾਂ ਨੇ ਜੀ.ਟੀ ਰੋਡ ਤੇ ਧਰਨਾ ਲਗਾ ਕੇ ਜਿਲ੍ਹਾਂ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕਰਨੀ ਸ਼ੁਰੁ ਕਰ ਦਿੱਤੀ।
ਬਿਹਾਰੀ ਫਿਸ਼ ਸ਼ਾਪ ਚਲਾਉਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਆਪਣੀ ਦੁਕਾਨ ਤੇ ਆਇਆ ਸੀ। ਉਸਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਆਪਣਾ ਸਾਮਾਨ ਪਿੱਛੇ ਕਰਕੇ ਬੈਠਾ ਹੋਇਆ ਸੀ। ਜਦੋਂ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਉਸਨੇ ਕਿਹਾ ਕਿ ਜੇਕਰ ਉਸਦਾ ਸਾਮਾਨ ਅੱਗੇ ਤਾਂ ਤਾ ਉਸ ਨੂੰ ਅੱਧਾ ਘੰਟੇ ਦਾ ਸਮਾਂ ਦਿੱਤਾ ਜਾਵੇ, ਪਰ ਜੇਸੀਬੀ ਦੀ ਮੱਦਦ ਨਾਲ ਉਨ੍ਹਾਂ ਦਾ ਸਾਮਾਨ ਤੋਂ ਇਲਾਵਾ ਦੁਕਾਨ ਤੋੜ ਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਗੱਲ ਹੁੰਦੀ ਤਾਂ ਫਿਸ਼ ਮਾਰਕਿਟ ਦੀ ਦੁਕਾਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ, ਜਦੋਂ ਕਿ ਸ਼ਹਿਰ ਦੀਆਂ ਹੋਰ ਦੁਕਾਨਦਾਰਾਂ ਨੇ ਨਜਾਇਜ ਕਬਜੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਜਾਰ ਛੋਟਾ ਹੋਣ ਦੇ ਬਾਵਜੂਦ ਬੀ ਚਾਰ ਪਹੀਆਂ ਵਾਹਨ ਇੱਥੋਂ ਦੀ ਲੰਘਦੇ ਹਨ। ਜਿਨ੍ਹਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਸਨੇ ਕਿਹਾ ਕਿ ਜੇਕਰ ਉਨ੍ਹਾਂ ਕੁੱਝ ਗਲਤ ਲਗਦਾ ਹੈ ਤਾਂ ਕਾਨੂੰਨੀ ਕਾਰਵਾਈ ਕਰਨਾ ਉਨ੍ਹਾਂਦਾ ਫਰਜ ਬਣਦਾ ਹੈ, ਪਰ ਬਿਨ੍ਹਾਂ ਵਜ੍ਹਾਂ ਦੁਕਾਨ ਨੂੰ ਤੋੜਨਾ ਕਿੱਥੋਂ ਦਾ ਜਾਇਜ ਹੈ। ਇਸ ਕਾਰਵਾਈ ਨਾਲ ਉਸਦਾ ਹਜਾਰਾਂ ਰੂਪਏ ਦਾ ਨੁਕਸਾਨ ਹੋ ਗਿਆ ਹੈ।
ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲੇ ਹੀ ਕੰਮ ਦਾ ਮੰਦਾ ਹਾਲ ਚੱਲ ਰਿਹਾ ਹੈ। ਜੇਕਰ ਥੋੜੀ ਮੋਟੀ ਰੋਜੀ ਰੋਟੀ ਕਮਾ ਰਹੇ ਹੈ ਤਾਂ ਉਸ ਤੇ ਵੀ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਦੁਕਾਨਦਾਰ ਬੜੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਕੋਈ ਵੀ ਚਿਤਾਵਨੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ।
ਉਧਰ ਏ.ਡੀ.ਸੀ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਦੁਕਾਨਾਂ ਦਾ ਸਾਮਾਨ ਅੰਦਰ ਕਰਕੇ ਰੱਖਣ, ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਗਿਆ ਹੈ। ਨਜਾਇਜ ਕਬਜਿਆਂ ਕਾਰਨ ਲੋਕਾਂ ਨੂੰ ਲੰਘਣ ਵਾਲੇ ਪ੍ਰੇਸ਼ਾਨੀ ਹੁੰਦੀ ਸੀ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਅਜੇ ਵੀ ਆਪਣੀ ਹਰਕਤ ਨਾ ਮੁੜੇ ਤਾਂ ਅੱਗੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।