Close

Recent Posts

ਪੰਜਾਬ ਮੁੱਖ ਖ਼ਬਰ

ਇਹ ਇਕ ਟ੍ਰੇਲਰ ਹੈ ਅੱਗੇ-ਅੱਗੇ ਦੇਖੋ ਹੁੰਦਾ ਹੈ ਕੀ… ਅੱਗੇ ਬਹੁੱਤ ਕੁਝ ਹੋਣਾ ਹੈ- ਕੁੰਵਰ ਵਿਜੈ ਪ੍ਰਤਾਪ

ਇਹ ਇਕ ਟ੍ਰੇਲਰ ਹੈ ਅੱਗੇ-ਅੱਗੇ ਦੇਖੋ ਹੁੰਦਾ ਹੈ ਕੀ… ਅੱਗੇ ਬਹੁੱਤ ਕੁਝ ਹੋਣਾ ਹੈ- ਕੁੰਵਰ ਵਿਜੈ ਪ੍ਰਤਾਪ
  • PublishedDecember 3, 2024

ਜੋ ਅਕਾਲੀ ਲੀਡਰਸ਼ਿਪ ਨੇ ਕਬੂਲਿਆ, ਉਹ ਮੇਰੀ ਚਾਰਜਸ਼ੀਟ ‘ਚ ਸੀ

ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਆ ਨਿਸ਼ਾਨੇ ਤੇ

ਅੰਮ੍ਰਿਤਸਰ, 3 ਦਿਸੰਬਰ 2024 (ਦੀ ਪੰਜਾਬ ਵਾਇਰ)। ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਤੋਂ ਬਾਅਦ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸ਼ੋਸ਼ਲ ਮੀਡੀਆ ਕੇ ਟਿੱਪਣੀ ਕੀਤੀ ਕਿ ਜੋ ਉਕਤ ਨੇ ਕਬੂਲ ਕੀਤਾ ਹੈ, ਉਹੀ ਮੇਰੀ ਚਾਰਜਸ਼ੀਟ ਵਿਚ ਸੀ। ਬੇਅਦਬੀ ਅਤੇ ਬਰਗਾੜੀ ਦੀ ਲੜਾਈ ਲੜ ਰਹੇ ਅਤੇ ਇਸ ਮਾਮਲੇ ਵਿਚ ਆਪਣੀ ਆਈਪੀਐਸ ਦੀ ਨੌਕਰੀ ਛੱਡ ਚੁੱਕੇ ਕੁੰਵਰ ਨੇ ਬੀਤੇ ਦਿਨ੍ਹੀ ਕਿਹਾ ਕਿ ਅੱਜ ਦਾ ਦਿਨ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਸਮੇਤ ਸਮੂਹ ਪੰਜਾਬ ਵਾਸੀਆਂ ਲਈ ਖੁਸ਼ੀ ਦਾ ਦਿਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਫੈਸਲਾ ਆਇਆ ਹੈ ਅਤੇ ਜੋ ਕਾਰਵਾਈ ਹੋਈ ਹੈ, ਉਸ ਵਿਚ ਮੁਲਜਮ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ, ਉਹ ਹਰ ਗੱਲ ਉਨ੍ਹਾਂ ਦੀ ਜਾਂਚ ਦਾ ਹਿੱਸਾ ਰਹੀ ਹੈ। ਜੋ ਕੁਝ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ, ਇਹ ਇਕ ਟ੍ਰੇਲਰ ਹੈ। ਦੇਖੋ ਅੱਗੇ-ਅੱਗੇ ਕੀ ਹੁੰਦਾ ਹੈ। ਸੱਚ ਸਾਹਮਣੇ ਆ ਜਾਵੇਗਾ। ਹਰ ਚਿਹਰੇ ਤੋਂ ਨਕਾਬ ਹਟ ਜਾਵੇਗਾ।

ਕੁੰਵਰ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਨੂੰਨੀ ਅਤੇ ਸਿਆਸੀ ਟੀਮ ਨੇ ਉਨ੍ਹਾਂ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ। ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਰਿਪੋਰਟ ਕੋਈ ਰਿਪੋਰਟ ਨਹੀਂ ਸਗੋਂ ਚਾਰਜਸ਼ੀਟ ਸੀ ਅਤੇ ਚਾਰਜਸ਼ੀਟ ਫਰੀਦਕੋਟ ਅਦਾਲਤ ਵਿਚ ਦਿੱਤੀ ਗਈ ਸੀ। ਜਦੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ, ਉਦੋਂ ਵੀ ਇਹ ਰਿਪੋਰਟ ਫਰੀਦਕੋਟ ਦੀ ਸੈਸ਼ਨ ਕੋਰਟ ਵਿਚ ਸੀ। ਉਨ੍ਹਾਂ ਨੇ ਹਮੇਸ਼ਾ ਜ਼ੋਰ ਦਿੱਤਾ ਕਿ ਘੱਟੋ-ਘੱਟ ਜਿਹੜੀ ਰਿਪੋਰਟ ਰੱਦ ਕੀਤੀ ਜਾ ਰਹੀ ਹੈ, ਉਸ ਨੂੰ ਹਾਈਕੋਰਟ ਲਿਜਾ ਕੇ ਦੇਖ ਲਿਆ ਜਾਣਾ ਚਾਹੀਦਾ ਹੈ ਕਿ ਉਹ ਕੀ ਹੈ। ਉਸ ਰਿਪੋਰਟ ਨੂੰ ਦੇਖੇ ਬਿਨਾਂ ਇਨਸਾਫ ਕਿਵੇਂ ਹੋ ਸਕਦਾ ਹੈ? ਇਸ ਤਰ੍ਹਾਂ ਇਨਸਾਫ਼ ਦਾ ਕਤਲ ਹੋਇਆ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਵਿਚ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਸੀ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਗਈ ਸੀ। ਕਈ ਨੇਤਾਵਾਂ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਸੀ। ਐਸਆਈਟੀ ਨੇ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੱਤਾ ਸੀ। ਸੀਨੀਅਰ ਮੈਂਬਰਾਂ ਨੇ ਕੋਈ ਕੇਸ ਡਾਇਰੀ ਨਹੀਂ ਲਿਖੀ। ਉਨ੍ਹਾਂ ਇਸ ਬਾਰੇ ਪੰਜਾਬ ਵਿਧਾਨ ਸਭਾ ਵਿਚ ਜ਼ਿਕਰ ਕੀਤਾ ਹੈ। ਅੱਜ ਜੋ ਗੁਨਾਹ ਕਬੂਲ ਕੀਤਾ ਗਿਆ ਹੈ, ਉਹ ਇਕ ਸਮਰੀ ਹੈ। ਉਨ੍ਹਾਂ ਨੇ ਮੈਸੇਂਜਰ ਆਫ ਗੌਡ ਅਤੇ ਅਕਸ਼ੈ ਕੁਮਾਰ ਦੀ ਫਿਲਮ ਸਿੰਘ ਇਜ਼ ਬਲੰਿਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਫਿਲਮਾਂ ਦਾ ਆਪਸੀ ਕੋਈ ਸਬੰਧ ਹੈ। ਉਨ੍ਹਾਂ ਰਿਪੋਰਟ ਦਾ ਜ਼ਿਕਰ ਕੀਤਾ ਕਿ ਜਦੋਂ ਮੁਆਫੀ ਦਿੱਤੀ ਗਈ, ਇਸ਼ਤਿਹਾਰਾਂ ‘ਤੇ ਕਿੰਨਾ ਪੈਸਾ ਖਰਚਿਆ ਗਿਆ ਸੀ, ਇਹ ਸਭ ਕੁਝ ਰਿਪੋਰਟ ਵਿਚ ਲਿਿਖਆ ਗਿਆ ਸੀ। ਐਸਜੀਪੀਸੀ ਵੱਲੋਂ ਇਸ਼ਤਿਹਾਰਾਂ ’ਤੇ ਜਾਰੀ ਕੀਤਾ ਗਿਆ ਬਿੱਲ ਵੀ ਰਿਪੋਰਟ ਵਿਚ ਨੱਥੀ ਕੀਤਾ ਗਿਆ ਸੀ। ਇਸ ਰਿਪੋਰਟ ਤੋਂ ਹਰ ਕੋਈ ਡਰ ਗਿਆ ਸੀ। ਇਸ ਤੋਂ ਇਲਾਵਾ ਸਭ ਕੁਝ ਉਨ੍ਹਾਂ ਦੀ ਰਿਪੋਰਟ ਵਿਚ ਹੈ। 24 ਸਤੰਬਰ ਨੂੰ ਮਾਫੀ ਦਿੱਤੀ ਗਈ ਸੀ। ਮੁਆਫ਼ੀ ਪੱਤਰ ਕਿਸਨੇ ਲਿਖਿਆ ਸੀ?

ਉਨ੍ਹਾਂ ਕਿਹਾ ਕਿ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਦਾ ਬਿਆਨ ਵੀ ਉਨ੍ਹਾਂ ਦੀ ਰਿਪੋਰਟ ਵਿਚ ਹੈ। ਉਨ੍ਹਾਂ ਨੇ ਹਰ ਚੀਜ਼ ਦਾ ਵਿਸਥਾਰਤ ਹੱਥ ਲਿਖਤ ਬਿਆਨ ਦਿੱਤਾ। ਇਹ ਸਭ ਸਬੂਤ ਹੈ। ਇਸ ਤੋਂ ਇਲਾਵਾ ਐਫਆਈਆਰ 2007 ਦੀ ਹੈ। 2012 ਦੀਆਂ ਚੋਣਾਂ ਤੋਂ ਪੰਜ ਦਿਨ ਪਹਿਲਾਂ ਐਫਆਈਆਰ ਰੱਦ ਕਰ ਦਿੱਤੀ ਗਈ ਸੀ। ਰਾਜਪਾਲ ਨੇ ਕੇਸ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਅਤੇ ਇਕ ਐਸਐਚਓ ਰੱਦ ਕਰਨ ਲਈ ਲਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਸਟੈਂਡ ’ਤੇ ਕਾਇਮ ਹਨ। ਉਹ 13 ਅਪ੍ਰੈਲ, 2021 ਨੂੰ ਮੇਰੀ ਫੇਸਬੁੱਕ ਪੋਸਟ ਦੇਖ ਸਕਦੇ ਹਨ।

ਪਹਿਲਾਂ ਕਾਂਗਰਸ, ਹੁਣ ‘ਆਪ’ ’ਚ ਹੋ ਰਹੇ ਪਰੇਸ਼ਾਨ

ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ। ਹੁਣ ਉਨ੍ਹਾਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਚ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ। ਸਰਕਾਰ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਹੱਦ ਹੀ ਪਾਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਨੇ ਉਨ੍ਹਾਂ ਨਾਲ ਇਕ ਵਾਰ ਵੀ ਗੱਲ ਨਹੀਂ ਕੀਤੀ। ਜਦੋਂ ਅਰਵਿੰਦ ਕੇਜਰੀਵਾਲ ਅਤੇ ਮਾਨ ਸਰਕਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਬਰਗਾੜੀ ਅਤੇ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਮਿਲੇਗਾ। ਇਸ ਵਿਸ਼ਵਾਸ ਤੋਂ ਬਾਅਦ ਉੁਹ ਉਨ੍ਹਾਂ ਨਾਲ ਸ਼ਾਮਿਲ ਹੋ ਗਏ। ਜਦੋਂ ਤੋਂ ਮਾਨ ਸਾਹਿਬ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਨਾਲ ਇਕ ਵਾਰ ਵੀ ਗੱਲ ਨਹੀਂ ਕੀਤੀ। ਜਦੋਂ ਉਹ ਦੋ-ਤਿੰਨ ਵਾਰ ਵਿਧਾਨਸਭਾ, ਰਿਹਾਇਸ਼ ਅਤੇ ਕੇਜਰੀਵਾਲ ਦੇ ਨੇੜੇ ਹੀ ਮਿਲੇ ਸਨ। ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਜਿੰਨਾ ਕੀਤਾ ਹੈ, ਉਸ ਤੋਂ 100 ਗੁਣਾ ਵੱਧ ਮਾਨ ਸਰਕਾਰ ਨੇ ਉਨ੍ਹਾਂ ਨਾਲ ਤਸ਼ੱਦਦ ਕੀਤਾ ਹੈ। ਕੈਪਟਨ ਸਰਕਾਰ ਅਤੇ ਮਾਨ ਸਰਕਾਰ ਦੇ ਸਮੇਂ ਵਿਚ ਕਿੰਨਾ ਤਸ਼ੱਦਦ ਹੋਇਆ, ਇਸ ਦਾ ਖੁਲਾਸਾ ਕਰਨਗੇ। ਅੱਜ ਵੀ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਹਨ। ਉਹ ਇਨ੍ਹਾਂ ਕੇਸਾਂ ਦੀ ਪੈਰਵੀ ਕਰ ਰਹੇ ਹਨ। ਉਹ ਹਰ ਅਦਾਲਤ ਵਿਚ ਪਹਿਰਾ ਦੇ ਰਹੇ ਹਨ। ਉਹ ਆਪਣੇ ਨਿੱਜੀ ਵਕੀਲਾਂ ਨਾਲ ਇਨ੍ਹਾਂ ਕੇਸਾਂ ਦੀ ਪੈਰਵੀ ਕਰ ਰਹੇ ਹਨ।

Written By
The Punjab Wire