ਸਿਹਤ ਗੁਰਦਾਸਪੁਰ

ਨਵੇ ਨਿਯੁਕਤ ਹਾਉਸ ਸਰਜਨਾਂ ਨੂੰ ਦਿੱਤੇ ਨਿਯੁਕਤੀ ਪੱਤਰ

ਨਵੇ ਨਿਯੁਕਤ ਹਾਉਸ ਸਰਜਨਾਂ ਨੂੰ ਦਿੱਤੇ ਨਿਯੁਕਤੀ ਪੱਤਰ
  • PublishedNovember 26, 2024

ਗੁਰਦਾਸਪੁਰ, 26 ਨਵੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋ ਜਿਲਾ ਗੁਰਦਾਸਪੁਰ ਵਿਖੇ ਨਿਯੁਕਤ ਹਾਉਸ ਸਰਜਨਾਂ ਨੂੰ ਅੱਜ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਜੀ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ। ਸਿਵਲ ਸਰਜਨ ਨੇ ਨਵ ਨਿਯੁਕਤ ਹਾਉਸ ਸਰਜਨਾਂ ਨੂੰ ਵਧਾਈ ਦਿੱਤੀ ਅਤੇ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ ।

ਇਸ ਮੌਕੇ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਜੀ ਨੇ ਕਿਹਾ ਕਿ ਇਹ ਮੈਡੀਕਲ ਅਫਸਰ ਜਿਲਾ ਹਸਪਤਾਲ ਗੁਰਦਾਸਪੁਰ ਅਤੇ ਸਬ ਡਿਵੀਜਨਲ ਹਸਪਤਾਲ ਬਟਾਲਾ ਵਿਖੇ ਆਪਣੀ ਸੇਵਾਵਾਂ ਦੇਣਗੇ। ਹਾਉਸ ਸਰਜਨ ਦੀ ਭਰਤੀ ਨਾਲ ਮੈਡੀਕਲ ਅਫਸਰਾਂ ਦੀ ਕਮੀ ਕੁੱਝ ਹਦ ਤੱਕ ਪੂਰੀ ਹੋਵੇਗੀ । ਉਨ੍ਹਾਂ ਨਵੇਂ ਚੁਣੇ ਹਾਉਸ ਸਰਜਨਾਂ ਨੂੰ ਪ੍ਰੇਰਿਤ ਕਰਦੇ ਹੌਏ ਕਿਹਾ ਕਿ ਡਾਕਟਰੀ ਪੇਸ਼ਾ ਇੱਕ ਪਵਿੱਤਰ ਪੇਸ਼ਾ ਹੈ। ਇਸ ਪੇਸ਼ੇ ਦੀ ਪਵਿੱਤਰਤਾ ਬਰਕਰਾਰ ਰੱਖੀ ਜਾਵੇ। ਪੰਜਾਬ ਸਰਕਾਰ ਵੱਲੋਂ ਨਿਰੋਲ ਮੈਰਿਟ ਤੇ ਨੌਕਰੀ ਦਿੱਤੀ ਗਈ ਹੈ।

ਇਸ ਮੌਕੇ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੋਮੀ ਰਾਜਾ, ਜਿਲਾ ਸਿਹਤ ਅਫਸਰ ਡਾਕਟਰ ਅੰਕੁਰ, ਸੁਪਰੀਟੇੰਡੇੰਟ ਸੁਰੇਖਾ ਠਾਕੁਰ , ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ , ਪੁਸ਼ਪਿੰਦਰ ਕੁਮਾਰ ਆਦਿ ਹਾਜਰ ਸਨ

Written By
The Punjab Wire