ਮਾਨ ਸਰਕਾਰ ਦੀਆਂ ਗਲਤੀਆਂ ਕਾਰਨ ਪੰਜਾਬ ਵਿੱਚ ਝੋਨੇ ਦੀ ਖਰੀਦ ਨਹੀਂ ਹੋ ਰਹੀ :-ਭਾਜਪਾ
ਚੰਡੀਗੜ੍ਹ, 16 ਅਕਤੂਬਰ 2024 (ਦੀ ਪੰਜਾਬ ਵਾਇਰ)। ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਦੇ ਚੋਲ ਦੀ ਲਿਫਟਿੰਗ ਨਾ ਕੀਤੇ ਜਾਣ ਕਾਰਨ ਪੰਜਾਬ ਦੇ ਰਾਈਸ ਸ਼ੈਲਰ ਮਾਲਕਾਂ ਦੇ ਗੋਦਾਮਾਂ ਵਿੱਚ ਥਾਂ ਨਹੀਂ ਹੈ ਜਿਸ ਕਰਕੇ ਮੰਡੀਆਂ ਵਿੱਚ ਆ ਰਹੇ ਝੋਨੇ ਦੀ ਖਰੀਦ ਨਹੀਂ ਹੋ ਰਹੀ, ਇਹ ਸਰਾਸਰ ਝੂਠ ਅਤੇ ਹਕੀਕਤ ਤੋਂ ਕੋਸਾਂ ਦੂਰ ਹੈ, ਜਿਸ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ । ਇਹ ਗੱਲ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਅੱਜ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੇਨੇਵਾਲ, ਸੂਬਾਈ ਬੁਲਾਰੇ ਚੇਤਨ ਮੋਹਨ ਜੋਸ਼ੀ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।
ਗੁੰਮਰਾਹ ਕਿਵੇਂ ਕਰ ਰਹੇ ਹਨ ਇਸਦਾ ਪਹਿਲਾ ਤੱਥ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਕਰਕੇ ਇਹ ਕਹਿ ਦਿੱਤਾ ਹੈ ਕਿ ਉਨ੍ਹਾਂ ਕੋਲ ਪੰਜਾਬ ਵਿੱਚ ਕਰੀਬ 3 ਲੱਖ ਮੀਟ੍ਰਿਕ ਟਨ ਝੋਨਾ ਸਟੋਰ ਕਰਨ ਲਈ ਥਾਂ ਹੈ ਪਰ ਪੰਜਾਬ ਚ ਬੋਲਦੇ ਨੇ ਕਿ ਜਗਹ ਨਹੀਂ ਹੈ ।
ਦੂਸਰਾ ਤੱਥ ਹੈ ਕਿ ਪੰਜਾਬ ਸਰਕਾਰ ਜਿਸ ਗੋਦਾਮ ਨੂੰ ਕੇਂਦਰ ਸਰਕਾਰ ਤੋਂ ਖਾਲੀ ਕਰਵਾਨ ਦੀ ਗੱਲ ਕਰ ਰਹੀ ਹੈ, ਉਸ ਵਿੱਚ ਝੋਨੇ ਦੀ ਮਿਲਿੰਗ ਤੋਂ ਬਾਅਦ ਬਣੇ ਚੌਲ ਰੱਖੇ ਜਾਂਦੇ ਹਨ, ਝੋਨਾ ਨਹੀਂ। ਰਾਇਸ ਮਿਲਰਾਂ ਕੋਲ ਝੋਨਾ ਰੱਖਣ ਦੀ ਖੁੱਲੀ ਥਾਂ ਹੈ ।
ਉਂਝ ਵੀ ਰਾਈਸ ਮਿੱਲਾਂ ਵਿੱਚ ਝੋਨਾ ਸਟੋਰ ਕਰਨ ਦਾ ਸਵਾਲ ਉਦੋਂ ਹੀ ਖੜਾ ਹੁੰਦਾ ਹੈ ਜਦੋਂ ਪੰਜਾਬ ਸਰਕਾਰ ਅਤੇ ਰਾਈਸ ਮਿੱਲਾਂ ਦਰਮਿਆਨ ਝੋਨੇ ਦੀ ਮਿੱਲਿੰਗ ਕਰਨ ਦਾ ਸਮਝੌਤਾ ਹੋਇਆ ਹੈ, ਜੋ ਅੱਜ ਤੱਕ ਨਹੀਂ ਹੋਇਆ। ਜਦੋਂ ਪੰਜਾਬ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਉਥੇ ਜਗ੍ਹਾ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਫਿਰ ਕਿਉਂ ਭਗਵੰਤ ਮਾਨ ਵਾਰ ਵਾਰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ ਕਿ ਰਾਇਸ ਮਿੱਲਾਂ ਵਿੱਚ ਕੋਈ ਥਾਂ ਨਹੀਂ ਹੈ?
ਕੇਂਦਰ ਦੀ ਭਾਜਪਾ ਸਰਕਾਰ ਨੇ ਸਤੰਬਰ ਮਹੀਨੇ ਝੋਨੇ ਦੀ ਖਰੀਦ ਲਈ 41339.81 ਕਰੋੜ ਰੁਪਏ ਭੇਜੇ ਹਨ, ਇਹ ਪੈਸਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਨੇ ਖਰੀਦ ਲਈ ਜੋ ਤਿਆਰੀਆਂ ਕਰਨੀਆਂ ਸਨ, ਉਹ ਪੂਰੀਆਂ ਨਹੀਂ ਕਰ ਸਕੇ ਅਤੇ ਦੋਸ਼ ਕੇਂਦਰ ਦੀ ਭਾਜਪਾ ਸਰਕਾਰ ‘ਤੇ ਬੇਵਜਾਹ ਲਾ ਰਹੇ ਹਨ ਹੈ।
ਪੰਜਾਬ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਝੋਨਾ ਖਰੀਦਣ ਤੋਂ ਬਾਅਦ, ਕੀ ਉਨ੍ਹਾਂ ਨੇ ਇਸ ਨੂੰ ਚੁੱਕਣ ਲਈ ਲੋੜੀਂਦੇ ਬਾਰਦਾਨੇ/ਬੋਰੀਆਂ ਦੀ ਖਰੀਦ ਕੀਤੀ ਹੈ? ਜੇਕਰ ਹਾਂ, ਤਾਂ ਇਸ ਦੀ ਖਰੀਦ ਦੀ ਰਸੀਦ ਦੀਆਂ ਕਾਪੀਆਂ ਜਾਰੀ ਕਰੋ। ਝੋਨੇ ਦੀ ਬੋਰੀਆਂ ਨੂੰ ਸਟੋਰ ਕਰਨ ਲਈ ਕ੍ਰੇਟ ਦੀ ਲੋੜ ਹੁੰਦੀ ਹੈ, ਕੀ ਤੁਸੀਂ ਉਨ੍ਹਾਂ ਨੂੰ ਖਰੀਦਿਆ ਹੈ? ਇਸ ਦਾ ਸਬੂਤ ਦਿਓ। ਜੇਕਰ ਤੁਸੀਂ ਝੋਨੇ ਨਾਲ ਭਰੀਆਂ ਬੋਰੀਆਂ ਦੀ ਰੱਖਣ ਵਾਲੀ ਜਗ੍ਹਾ ਨੂੰ ਢੱਕਣ ਲਈ ਤਰਪਾਲਾਂ ਖਰੀਦੀਆਂ ਹਨ ਤਾਂ ਸਬੂਤ ਦਿਓ।
ਮੰਡੀਆਂ ਚ ਪੰਜਾਬ ਸਰਕਾਰ ਦੇ ਅਧਿਕਾਰੀ ਖਰੀਦ ਨਹੀਂ ਕਰ ਰਹੇ ਹਨ ਅਤੇ ਜਦੋਂ ਤੱਕ ਉਹ ਖਰੀਦ ਦੀ ਪੁਸ਼ਟੀ ਨਹੀਂ ਕਰਦੇ, ਉਦੋਂ ਤੱਕ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪੈਸੇ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਜਾਣਗੇ, ਇਸ ਤੋਂ ਸਪੱਸ਼ਟ ਹੈ ਕਿ ਖਰੀਦ ਨਾ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ।
ਜੇਕਰ ਪੰਜਾਬ ਸਰਕਾਰ ਕਣਕ ਖਰੀਦ ਕੇ ਸਿੰਗਲ ਕਸਟਡੀ ‘ਚ ਰੱਖ ਸਕਦੀ ਹੈ ਤਾਂ ਝੋਨਾ ਖਰੀਦ ਕੇ ਸਿੰਗਲ ਕਸਟਡੀ ‘ਚ ਕਿਉਂ ਨਹੀਂ ਰੱਖ ਰਹੀ। ਅੰਤ ਵਿੱਚ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਝੂਠ ਬੋਲਣਾ ਬੰਦ ਕਰੇ ਅਤੇ ਝੋਨਾ ਜਲਦੀ ਖਰੀਦੇ।