ਪੰਜਾਬ ਮੁੱਖ ਖ਼ਬਰ

ਸੁਨੀਲ ਜਾਖੜ ਨੇ PM ਮੋਦੀ ਕੋਲ ਚੁੱਕੇ ਪੰਜਾਬ ਦੇ ਮੁੱਦੇ, ਕਿਹਾ- ਨਜ਼ਰੀਏ ਬਦਲਨੇ ਕੀ ਜ਼ਰੂਰਤ ਹੈ, ਨਜ਼ਾਰੇ ਆਪਨੇ ਆਪ ਬਦਲ ਜਾਏਂਗੇ

ਸੁਨੀਲ ਜਾਖੜ ਨੇ PM ਮੋਦੀ ਕੋਲ ਚੁੱਕੇ ਪੰਜਾਬ ਦੇ ਮੁੱਦੇ, ਕਿਹਾ- ਨਜ਼ਰੀਏ ਬਦਲਨੇ ਕੀ ਜ਼ਰੂਰਤ ਹੈ, ਨਜ਼ਾਰੇ ਆਪਨੇ ਆਪ ਬਦਲ ਜਾਏਂਗੇ
  • PublishedOctober 3, 2024

ਚੰਡੀਗੜ੍ਹ, 3 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਚ ਮੀਟਿੰਗ ਕਰਕੇ ਪੰਜਾਬ ਦੇ ਮੁੱਦਿਆਂ ਪ੍ਰਤੀ ਭਾਜਪਾ ਅਤੇ ਕੇਂਦਰ ਦੀ ਪਹੁੰਚ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀਆਂ ਨਾਲ ਜੁੜੇ ਭਾਵਨਾਤਮਕ ਮਾਮਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।

ਟ੍ਰਿਬਿਊਨ ਦੀ ਖ਼ਬਰ ਮੁਤਾਬਿਕ, ਪ੍ਰਧਾਨ ਮੰਤਰੀ ਅਤੇ ਸ਼ਾਹ ਨਾਲ ਆਪਣੀਆਂ ਹਾਲੀਆ ਮੀਟਿੰਗਾਂ ਵਿੱਚ, ਜਾਖੜ ਨੇ ਸੂਬੇ ਪ੍ਰਤੀ ਪਾਰਟੀ ਅਤੇ ਕੇਂਦਰ ਦੇ ਨਜ਼ਰੀਏ ਵਿੱਚ ਤਬਦੀਲੀ ਲਿਆਉਣ ਵਿੱਚ ਅਸਮਰੱਥਾ ਦਾ ਹਵਾਲਾ ਦਿੰਦੇ ਹੋਏ ਸੂਬਾ ਪ੍ਰਧਾਨ ਵਜੋਂ ਜਾਰੀ ਨਾ ਰਹਿਣ ਦੇ ਆਪਣੇ ਇਰਾਦੇ ਬਾਰੇ ਦੱਸਿਆ। ਜਾਖੜ ਨੇ ਭਾਜਪਾ ਦੇ ਉੱਚ ਲੀਡਰਾਂ ਨੂੰ ਕਿਹਾ ਕਿ ਕਿਸਾਨਾਂ ਦੇ ਮਸਲੇ ਤੁਰੰਤ ਨਿਪਟਾਏ ਜਾਣ। ਜਾਖੜ ਨੇ ਇਹ ਵੀ ਕਿਹਾ ਕਿ, “ਨਜ਼ਰੀਏ ਬਦਲਨੇ ਕੀ ਜ਼ਰੂਰਤ ਹੈ, ਨਜ਼ਾਰੇ ਆਪਨੇ ਆਪ ਬਦਲ ਜਾਏਂਗੇ। 

Written By
The Punjab Wire