ਗੁਰਦਾਸਪੁਰ

ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੈਠਕ ਵਿੱਚ ਵਿਚਾਰੀਆਂ ਪੱਤਰਕਾਰਾਂ ਦੀਆਂ ਸਮੱਸਿਆਵਾਂ

ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੈਠਕ ਵਿੱਚ ਵਿਚਾਰੀਆਂ ਪੱਤਰਕਾਰਾਂ ਦੀਆਂ ਸਮੱਸਿਆਵਾਂ
  • PublishedSeptember 20, 2024

ਗੁਰਦਾਸਪੁਰ, 20 ਸਤੰਬਰ 2024 (ਦੀ ਪੰਜਾਬ ਵਾਇਰ)। ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਗੁਰਦਾਸਪੁਰ ਇਕਾਈ ਦੀ ਬੈਠਕ ਕੇ.ਪੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਬਲਵੀਰ ਸਿੰਘ ਜੰਡੂ ਅਤੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ।

ਮੀਟਿੰਗ ਵਿੱਚ ਗੁਰਦਾਸਪੁਰ ਦੇ ਵੱਖ-ਵੱਖ ਸਟੇਸ਼ਨਾਂ ਤੋਂ ਇਲਾਵਾ ਪਠਾਨਕੋਟ ਅਤੇ ਅੰਮ੍ਰਿਤਸਰ ਜਿਲ੍ਹੇ ਤੋਂ ਵੀ ਪੱਤਰਕਾਰਾਂ ਨੇ ਸ਼ਿਰਕਤ ਕੀਤੀ ।ਬੈਠਕ ਦੌਰਾਨ ਪੱਤਰਕਾਰਾਂ ਦੀਆਂ ਵਿਚਾਰੀਆਂ ਗੱਈਆਂ ਸਮੱਸਿਆਵਾਂ ਸਬੰਧੀ ਮੀਟਿੰਗ ਵਿੱਚ ਵਿਸ਼ੇਸ਼ ਰੂਪ ਵਿੱਚ ਪਹੁੰਚੇ ਲੋਕ ਸੰਪਰਕ ਅਧਿਕਾਰੀ ਹਰਜਿੰਦਰ ਸਿੰਘ ਕਲਸੀ ਨੂੰ ਵੀ ਵਾਕਫ ਕਰਵਾਇਆ ਗਿ । ਆਪਣੇ ਸੰਬੋਧਨ ਵਿੱਚ ਬਲਵਿੰਦਰ ਜੰਮੂ ਅਤੇ ਬਲਬੀਰ ਸਿੰਘ ਜੰਡੂ ਨੇ ਸੂਬਾ ਅਤੇ ਕੌਮੀ ਪੱਧਰ ਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹਲ ਸਬੰਧੀ ਕੀਤੇ ਜਾ ਰਹੇ ਸੰਘਰਸ਼ ਬਾਰੇ ਵਿਸਤਾਰ ਵਿੱਚ ਦੱਸਿਆ । ਉਨ੍ਹਾਂ ਕਿਹਾ ਕਿ ਬੀਤੇ 10-12 ਸਾਲ ਤੋਂ ਸਰਕਾਰਾਂ ਨੇ ਪੱਤਰਕਾਰਾਂ ਨਾਲ ਦੂਰੀ ਬਣਾ ਕੇ ਰੱਖੀ ਹੈ ।

ਪੱਤਰਕਾਰਾਂ ਨਾਲ ਸਰਕਾਰਾਂ ਦਾ ਸਿੱਧਾ ਸੰਵਾਦ ਘਟਦਾ ਜਾ ਰਿਹਾ ਹੈ । ਬੈਠਕ ਦੌਰਾਨ ਪੱਤਰਕਾਰਾਂ ਨਾਲ ਸਬੰਧਤ ਵੇਜ ਬੋਰਡ, ਪੀਲੇ ਕਾਰਡ, ਟੋਲ ਟੈਕਸ, ਬੱਸ-ਰੇਲਵੇ ਸਹੂਲਤ ਤੋਂ ਇਲਾਵਾ ਸਮੇਂ ਸਮੇਂ ਤੇ ਹੋਈਆਂ ਵਧੀਕੀਆਂ ਬਾਰੇ ਚਰਚਾ ਕੀਤੀ ਗਈ । ਉਨ੍ਹਾਂ ਸੂਬੇ ਭਰ ਵਿੱਚ ਗਠਿਤ ਕੀਤੀਆਂ ਇਕਾਈਆਂ ਬਾਰੇ ਵੀ ਵਿਸਤਾਰ ਵਿੱਚ ਚਰਚਾ ਕੀਤੀ । ਬੁਲਾਰਿਆਂ ਨੇ ਕਿਹਾ ਕਿ ਜਥੇਬੰਦੀ ਦੇਸ਼ ਭਰ ’ਚ ਪੱਤਰਕਾਰਾਂ ਦਾ ਸੰਗਠਨ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰ ਰਹੀ ਹੈ । ਬੁਲਾਰਿਆਂ ਨੇ ਕਿਹਾ ਕਿ ਮੀਡੀਆ ਕਰਮੀਆਂ ’ਤੇ ਲਗਾਤਾਰ ਹੋ ਰਹੇ ਸਿਆਸੀ ਹਮਲੇ ਪ੍ਰੈੱਸ ਲਈ ਵੱਡੀ ਚੁਣੌਤੀ ਹਨ ਅਤੇ ਇਨ੍ਹਾਂ ਨੂੰ ਭਵਿੱਖ ’ਚ ਰੋਕਣ ਲਈ ਲਾਮਬੰਦ ਹੋਣਾ ਜ਼ਰੂਰੀ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਸਰਕਾਰ ਨੇ ਪੱਤਰਕਾਰਾਂ ਨੂੰ ਸਹੂਲਤਾ ਦੇਣ ਸਬੰਧੀ ਹੱਥ ਘੁੱਟਿਆ ਹੋਇਆ ਹੈ। ਜਥੇਬੰਦੀ ਨੇ ਅਹਿਦ ਲਿਆ ਕਿ ਪੰਜਾਬ ਤੇ ਕੇਂਦਰ ਸਰਕਾਰ ’ਤੇ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਹਰ ਪੱਧਰ ’ਤੇ ਦਬਾਅ ਪਾਇਆ ਜਾਵੇਗਾ ।ਇਸ ਮੌਕੇ ਪਠਾਨਕੋਟ ਤੋਂ ਐੱਨ.ਪੀ ਧਵਨ, ਭਾਰਤ ਭੂਸ਼ਨ ਡੋਗਰਾ, ਜੋਗਿੰਦਰ ਸ਼ਰਮਾ, ਸ਼ਿਵਜੋਤ, ਰਾਕੇਸ਼ ਕੁਮਾਰ, ਅੰਮ੍ਰਿਤਸਰ ਤੋਂ ਦਵਿੰਦਰ ਸਿੰਘ ਭੰਗੂ, ਰਾਜਾ ਤੋਂ ਇਲਾਵਾ ਰਣਬੀਰ ਆਕਾਸ਼, ਸੰਜੀਵ ਸਰਪਾਲ, ਹਰਮਨ, ਸੁਨੀਲ ਥਾਣੇਵਾਲੀਆ, ਹਰਦੀਪ ਸਿੰਘ, ਪਰਮਵੀਰ ਰਿਸ਼ੀ, ਦੀਪਕ ਕਾਲੀਆ, ਅਸ਼ੋਕ ਥਾਪਾ, ਉਮੇਸ਼, ਰਵੀ ਕੁਮਾਰ, ਵਰਿੰਦਰਜੀਤ ਜਾਗੋਵਾਲ, ਹਰਜੀਤ ਪਰਮਾਰ, ਨਰੇਸ਼ ਕਾਲੀਆ, ਦਿਨੇਸ਼ ਕੁਮਾਰ, ਸੁਸ਼ੀਲ ਕੁਮਾਰ, ਲਖਵਿੰਦਰ ਜਾਗੋਵਾਲ, ਜਸਬੀਰ ਸਿੰਘ ਬਾਜਵਾ, ਕੁਲਵਿੰਦਰ ਸਿੰਘ, ਪ੍ਰੇਮ ਸਿੰਘ, ਜਸਪਾਲ ਸਿੰਘ, ਵੀ ਮੌਜੂਦ ਸਨ ।

Written By
The Punjab Wire