ਗੁਰਦਾਸਪੁਰ

ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਸਕੂਲ ਦੇ ਅਧਿਆਪਕ ਸੰਜੀਵ ਤੁਲੀ ਨੇ ਸਟੇਟ ਟੀਚਰ ਐਵਾਰਡ ਹਾਸਲ ਕੀਤਾ।

ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਸਕੂਲ ਦੇ ਅਧਿਆਪਕ ਸੰਜੀਵ ਤੁਲੀ ਨੇ ਸਟੇਟ ਟੀਚਰ ਐਵਾਰਡ ਹਾਸਲ ਕੀਤਾ।
  • PublishedSeptember 8, 2024

ਕਲਾਨੌਰ (ਗੁਰਦਾਸਪੁਰ), 8 ਸਤੰਬਰ 2024 ( ਰਾਜਨ ਸ਼ਰਮਾ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਨੌਰ ਦੇ ਕੰਪਿਊਟਰ ਅਧਿਆਪਕ ਸੰਜੀਵ ਕੁਮਾਰ ਤੁਲੀ ਨੂੰ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਅਧਿਆਪਕ ਰਾਜ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ।

ਅਧਿਆਪਕ ਸੰਜੀਵ ਕੁਮਾਰ ਤੁਲੀ ਨੇ 150 ਤੋਂ ਵੱਧ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਤਿਆਰੀ ਕਰਨ ਲਈ ਮਾਰਗਦਰਸ਼ਨ ਕੀਤਾ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਲੱਖਾਂ ਰੁਪਏ ਦੇ ਵਜ਼ੀਫੇ ਪ੍ਰਾਪਤ ਕਰਕੇ ਉਨ੍ਹਾਂ ਨੂੰ ਕੰਪਿਊਟਰ ਸਾਇੰਸ ਅਤੇ ਟੈਕਨੀਕਲ ਕੋਰਸਾਂ ਵਿੱਚ ਦਾਖਲਾ ਦਿਵਾਇਆ ਅਤੇ ਪੰਜਾਬੀ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। 13 ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਅਤੇ ਅਮਰੀਕਾ ਦੇ ਵ੍ਹਾਈਟ ਹਾਊਸ ਅਤੇ ਨਾਸਾ (NASA USA) ਨੂੰ ਆਪਣੇ ਸਰਕਾਰੀ ਸਕੂਲ ਦਾ ਨਾਮ ਦਿਵਾਇਆ ਅਤੇ ਰਾਜ ਅਤੇ ਰਾਸ਼ਟਰੀ ਪੱਧਰ ‘ਤੇ NEET, IIT, JEE ਅਤੇ ਤਕਨੀਕੀ ਕੋਰਸਾਂ ਵਿੱਚ ਲਗਭਗ 2000 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ। ਗਰੀਬ ਬੱਚਿਆਂ ਨੂੰ ਆਪਣੇ ਖਰਚੇ ‘ਤੇ ਖੇਡਾਂ ਵਿਚ ਮਾਰਗਦਰਸ਼ਕ ਅਧਿਆਪਕ ਵਜੋਂ ਤਿਆਰ ਕੀਤਾ ਅਤੇ ਰਾਸ਼ਟਰੀ ਸੋਨ, ਚਾਂਦੀ, ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਨੂੰ 300 ਤੋਂ ਵੱਧ ਤਗਮੇ ਦਿਵਾਏ |

Written By
The Punjab Wire