Close

Recent Posts

ਗੁਰਦਾਸਪੁਰ

25ਵਾਂ ਬਾਬਾ ਰੋੜ ਮੇਲਾ ਪੀਰ ਗਾਂਧੀਆਂ (ਗੁਰਦਾਸਪੁਰ) ਧੁੰਮ ਧਾਮ ਨਾਲ ਸ਼ੁਰੂ। ਲੋਕ ਕਲਾ ਮੰਚ ਮਜੀਠਾ ਦੇ ਕਲਾਕਾਰਾਂ ਨੇ ਕਲਾ ਦੇ ਜੌਹਰ ਦਿਖਾਏ।

25ਵਾਂ ਬਾਬਾ ਰੋੜ ਮੇਲਾ ਪੀਰ ਗਾਂਧੀਆਂ (ਗੁਰਦਾਸਪੁਰ) ਧੁੰਮ ਧਾਮ ਨਾਲ ਸ਼ੁਰੂ। ਲੋਕ ਕਲਾ ਮੰਚ ਮਜੀਠਾ ਦੇ ਕਲਾਕਾਰਾਂ ਨੇ ਕਲਾ ਦੇ ਜੌਹਰ ਦਿਖਾਏ।
  • PublishedSeptember 8, 2024

ਗਾਧੀਆਂ ਪਨਿਆੜ 8 ਸਤੰਬਰ 2024 (ਦੀ ਪੰਜਾਬ ਵਾਇਰ) ਗੁਰਦਾਸਪੁਰ ਤੋਂ ਅੱਠ ਕਿਲੋਮੀਟਰ ਦੂਰ ਸਥਿਤ ਇਤਿਹਾਸਕ ਪਿੰਡ ਵਿਖੇ 25 ਵਾਂ ਬਾਬਾ ਰੋੜ ਪੀਰ ਦੋ ਰੋਜ਼ਾ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਸ਼ੁਰੂ ਹੋਇਆ। ਮੇਲੇ ਦੀ ਸ਼ੁਰੂਆਤ ਬਾਬਾ ਰੋੜ ਪੀਰ ਜੀ ਦੀ ਜਗਾ ਤੇ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਹਰਬੰਸ ਸਿੰਘ ਡਾਲਾ ਨੇ ਕੀਤਾ। ਉਹਨਾਂ ਕਮੇਟੀ ਨੂੰ ਪ੍ਰਬੰਧਾਂ ਲਈ 50000 ਰੁਪਏ ਦੇ ਕੇ ਨਿਵਾਜਿਆ।ਪਿੰਡ ਦੇ ਬੱਚਿਆਂ ਨੇ ਆਪਣੇ ਗੀਤਾਂ, ਗਿੱਧੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਹਾਜ਼ਰ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਅਮਰਜੀਤ ਸ਼ਾਸਤਰੀ ਜੂਡੋ ਕੋਚ ਅਤੇ ਕਾਮਰੇਡ ਜੋਗਿੰਦਰ ਪਾਲ ਪਨਿਆੜ ਨੇ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਲਈ ਇਕ ਮੁੱਠ ਹੋ ਕੇ ਟਾਕਰਾ ਕਰਨ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਨੇ ਧਾਰਮਿਕ ਅੰਧ ਵਿਸ਼ਵਾਸ਼ਾਂ ਤੋਂ ਦੂਰ ਰਹਿ ਕੇ ਚੇਤਨਾ ਦੀ ਲਹਿਰ ਨਾਲ ਜੁੜਨ ਦਾ ਲੋੜ ਤੇ ਜੋਰ ਦਿੱਤਾ। ਲੋਕ ਕਲਾ ਮੰਚ ਮਜੀਠਾ ਮਾਸਟਰ ਗੁਰਮੇਲ ਸਾਮਨਗਰ ਨੇ ਆਜ਼ਾਦੀ ਦੀ ਇੱਕ ਹੋਰ ਜੰਗ, ਅਤੇ ਇਹ ਲਹੂ ਕਿਸਦਾ ਹੈ, ਲੋਕ ਨਾਇਕ ਭਗਤ ਸਿੰਘ , ਪਵਨ ਗੁਰੂ ਪਾਣੀ ਪਿਤਾ ਨਾਟਕ ਨਾਲ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ, ਵਾਤਾਵਰਨ ਨੂੰ ਬਚਾਉਣ, ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਨਾਟਕ ਸਮੇਂ ਬਾਬਾ ਰੋੜ ਪੀਰ ਯੂਥ ਕਲੱਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਬਹੁਤ ਸਾਰੇ ਨੌਜਵਾਨਾਂ, ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਮੇਲਾ ਪਿਛਲੇ 25 ਸਾਲ ਤੋਂ ਮਨਾਇਆ ਜਾ ਰਿਹਾ ਹੈ।

ਅੱਜ ਦੇ ਦਿਨ ਕੱਬਡੀ ਮੈਚ, ਰਾਤ ਨੂੰ ਕਬਾਇਲੀਆਂ, ਦਾ ਪ੍ਰੋਗਰਾਮ ਵੀ ਹੈ। ਕਲ ਨੂੰ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ, ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਮੇਲੇ ਦੇ ਜੇਤੂਆਂ ਨੂੰ ਇਨਾਮ ਵੰਡਣਗੇ ਅਤੇ ਸਮਾਗਮ ਦੀ ਸ਼ੋਭਾ ਵਧਾਉਣਗੇ । ਪ੍ਰਸਿੱਧ ਲੋਕ ਗਾਇਕਾ ਰੁਪਿੰਦਰ ਹਾਂਡਾ ਇੱਕ ਵਜੇ ਆਪਣੀ ਗਾਇਕੀ ਰਾਹੀਂ ਲੋਕਾਂ ਦਾ ਮਨੋਰੰਜਨ ਕਰੇਗੀ। ਕਲੱਬ ਦੇ ਸਲਾਹਕਾਰ ਰਾਮ ਮੂਰਤੀ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੱਬਡੀ ਦੇ ਫਾਈਨਲ ਮੈਚ ਦੇ ਜੇਤੂਆਂ ਨੂੰ ਨਗਦ ਇਨਾਮ ਰਾਸ਼ੀ ਦਿੱਤੀ ਜਾਵੇਗੀ। ਰਜਿੰਦਰ ਠਾਕੁਰ,ਮੌਜੂ ਮਹਿਰਾ, ਜੋਗਿੰਦਰ ਪਾਲ ਸੋਨੂੰ, ਗੁਰਮੀਤ ਸਿੰਘ ਦੀਪੂ ਮਲਹੋਤਰਾ ਹਾਜ਼ਰ ਸਨ।

Written By
The Punjab Wire