ਬੰਗਲਾਦੇਸ਼ ਵਿੱਚ ਘੱਟਗਿਣਤੀ ਭਾਈਚਾਰੇ, ਖਾਸ ਕਰਕੇ ਹਿੰਦੂਆਂ ਵਿਰੁੱਧ ਹਿੰਸਾ ਖਿਲਾਫ਼ ਰੋਸ ਪ੍ਰਦਰਸ਼ਨ
ਗੁਰਦਾਸਪੁਰ, 16 ਅਗਸਤ 2024 (ਦੀ ਪੰਜਾਬ ਵਾਇਰ)। ਬੰਗਲਾਦੇਸ਼ ਅੰਦਰ ਘੱਟਗਿਣਤੀ ਭਾਈਚਾਰੇ ਖਾਸ ਕਰ ਹਿੰਦੂਆਂ ਖਿਲਾਫ਼ ਹੋ ਰਹੇ ਜ਼ੁਲਮੋਂ ਜਬਰ ਦੇ ਵਿਰੋਧ ਵਿੱਚ ਸ਼ੁਕਰਵਾਰ ਨੂੰ ਗੁਰਦਾਸਪੁਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਹਨੂੰਮਾਨ ਚੌਂਕ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਉਨਾਂ ਵੱਲੋਂ ਮਹਾਮਿਹਮ ਰਾਸ਼ਟ੍ਰਪਤੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ
ਸਮੂਹ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਨੇ ਇਕਜੁੱਟ ਹੋ ਕੇ ਕਿਹਾ ਕਿ ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਹੋ ਰਹੀ ਹਿੰਸਾ ਅਤਿ ਨਿੰਦਣਯੋਗ ਹੈ। ਬੰਗਲਾਦੇਸ਼ ਵਿਚ ਹਿੰਦੂ ਬਹੁਤ ਹੀ ਸ਼ਾਂਤਮਈ ਢੰਗ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਆਪਣਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਵਿਸ਼ੇਸ਼ ਭਾਈਚਾਰਾ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਕਿਸੇ ਮਨੁੱਖੀ ਅਧਿਕਾਰਾਂ ਜਾਂ ਕਿਸੇ ਵਿਸ਼ਵ ਪੱਧਰੀ ਸੰਸਥਾ ਜਾਂ ਕਿਸੇ ਰਾਜਨੀਤਿਕ ਪਾਰਟੀ ਦੁਆਰਾ ਇਸਦੀ ਨਿੰਦਾ ਨਹੀਂ ਕੀਤੀ ਜਾ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਸਮੂਹ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਾਡੇ ਦੇਸ਼ ਦੀ ਸਰਕਾਰ ਨੂੰ ਇਸ ਮੁੱਦੇ ਤੇ ਦਖ਼ਲ ਦੇਣਾ ਚਾਹੀਦਾ ਹੈ ਅਤੇ ਉਥੋਂ ਦੇ ਹਿੰਦੂਆਂ ਨੂੰ ਉੱਥੇ ਰਹਿਣ ਅਤੇ ਰਹਿਣ ਦੇ ਅਧਿਕਾਰ ਵਰਗੇ ਸਾਰੇ ਅਧਿਕਾਰ ਉਪਲੱਬਦ ਕਰਵਾਏ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਜਾਇਦਾਦ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਉੱਥੋ ਦੀ ਸਰਕਾਰ ਵੱਲੋਂ ਦਿੱਤਾ ਜਾਣਾ ਚਾਹਿਦਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਨਾਤਨ ਚੇਤਨਾ ਮੰਚ ਵੱਲੋਂ ਭਾਰਤ ਗਾਭਾ, ਵਿਨੈ ਮਹਾਜਨ, ਰਿੰਕੂ ਮਹਾਜਨ, ਵਿਕਾਸ ਮਹਾਜਨ, ਸ਼੍ਰੀ ਸਾਈਂ ਸੇਵਾ ਸੰਮਤੀ ਵੱਲੋਂ ਮੋਹਿਤ ਮਹਾਜਨ, ਸੇਵਾ ਭਾਰਤੀ ਗੁਰਦਾਸਪੁਰ ਤੋਂ ਨੀਲਕਮਲ, ਅਸ਼ੋਕ, ਸੁਭਾਸ਼, ਡਾ: ਰਾਜੀਵ ਅਰੋੜਾ, ਸ਼੍ਰੀ ਰਾਮਲੀਲਾ ਨਾਟਕ ਕਲੱਬ ਵੱਲੋਂ ਮੁਨੀਸ਼ ਬਮੋਤਰਾ, ਸ਼੍ਰੀ ਕ੍ਰਿਸ਼ਨ ਰਾਮਲੀਲਾ ਵੱਲੋਂ ਗੋਪਾਲ ਕ੍ਰਿਸ਼ਨ, ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਰਮੇਸ਼, ਸ਼ਿਵ ਗੌਤਮ, ਸੁਨੀਲ ਸੋਨੂੰ , ਕਪਿਲ ਸ਼ਿਵ ਸੈਨਾ ਹਿੰਦੁਸਤਾਨ, ਰਾਕੇਸ਼ ਜੋਤੀ, ਸ.ਪਰਮਿੰਦਰ ਗਿੱਲ, ਨਵਨੀਤ, ਰਾਜਿੰਦਰ ਬਿੱਟਾ, ਸੁਧੀਰ ਮਹਾਜਨ, ਸ਼ਿਵਬੀਰ ਰਾਜਨ, ਰਜਨੀਸ਼ ਮਹਾਜਨ, ਨਰਿੰਦਰ ਸ਼ਰਮਾ, ਨੀਰਜ ਮਹਾਜਨ, ਨੀਰਜ ਸ਼ਰਮਾ, ਵਪਾਰ ਮੰਡਲ ਗੁਰਦਾਸੁਪਰ ਤੋਂ ਦਰਸ਼ਨ ਮਹਾਜਨ, ਡਿੱਕੀ ਸੈਣੀ, ਪ੍ਰਵੀਨ, ਅਤੁਲ, ਸ਼ਿਵ ਗੋਤਮ, ਰਾਜੇਸ਼ ਸਲੋਤਰਾ, ਸ਼ਿਵ ਦੁੱਗਲ, ਦੀਪਕ, ਸੁਮਿਤ ਮਹਾਜਨ, ਨਵਦੀਪ ਮਹਾਜਨ ਆਦਿ ਹਾਜਿਰ ਸਨ।