ਡਾ. ਭਾਰਤ ਭੂਸ਼ਨ ਨੇ ਸੰਭਾਲਿਆ ਸਿਵਲ ਸਰਜਨ ਗੁਰਦਾਸਪੁਰ ਦਾ ਚਾਰਜ
ਗੁਰਦਾਸਪੁਰ ਅਤੇ ਬਟਾਲਾ ਵਿਖੇ ਲੱਗਣਗੇ ਵਿਸ਼ੇਸ਼ ਹੈਲਥ ਕੈਂਪ-ਡਾ.ਭਾਰਤ ਭੂਸ਼ਨ
ਗੁਰਦਾਸਪੁਰ, 16 ਅਗਸਤ 2024 (ਦੀ ਪੰਜਾਬ ਵਾਇਰ)। ਡਾ. ਭਾਰਤ ਭੂਸ਼ਨ ਵੱਲੋਂ ਅੱਜ ਬਤੋਰ ਸਿਵਲ ਸਰਜਨ ਗੁਰਦਾਸਪੁਰ ਕਾਰਜ ਭਾਰ ਸੰਭਾਲ ਲਿਆ ਗਿਆ । ਸਮੂਹ ਸਟਾਫ ਵੱਲੋ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਡਾ. ਭਾਰਤ ਭੂਸ਼ਨ ਨੇ ਸਮੂਹ ਮੁਲਾਜਮਾ ਨੁੰ ਹਿਦਾਇਤ ਕੀਤੀ ਕਿ ਉਹ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਉਣ। ਮਰੀਜਾਂ ਦੀ ਦਿੱਕਤ ਪਹਿਲ ਦੇ ਆਧਾਰ ਤੇ ਦੂਰ ਕੀਤੀ ਜਾਵੇ ।ਸਮੂਹ ਸਿਹਤ ਸੰਸਥਾਵਾਂ ਵਿੱਚ ਸਾਫ -ਸਫਾਈ ,ਜਰੂਰੀ ਦਵਾਈਆਂ , ਟੈਸਟ,ਪੀਣ ਵਾਲੇ ਪਾਣੀ ਆਦਿ ਦਾ ਪੂਰਾ ਇੰਤਜ਼ਾਮ ਕੀਤਾ ਜਾਵੇ ।
ਡਾ. ਭਾਰਤ ਭੂਸ਼ਨ ਜੀ ਨੇ ਦਸਿਆ ਕਿ 27 ਅਤੇ 28 ਅਗਸਤ ਨੂੰ ਗੁਰਦਾਸਪੁਰ ਦੇ ਅਕਸ਼ਿਆ ਕਲੋਨੀ ਗੀਤਾ ਭਵਨ ਮੁਹੱਲਾ ਅਤੇ ਮਹੁੱਲਾ ਸ਼ਹਿਜਾਦਾ ਨੰਗਲ ਵਿਸ਼ੇਸ਼ ਹੈਲਥ ਕੈੰਪ ਲਾਏ ਜਾਣਗੇ । ਇਸ ਦੇ ਨਾਲ ਹੀ 29-30 ਬਟਾਲਾ ਦੀ ਮਦਰਾਸ ਕਲੋਨੀ -ਲੇਬਰ ਕਲੋਨੀ ਅਤੇ ਮੁਰਗੀ ਮੁਹੱਲਾ 31ਨੂੰ ਧਰਮਕੋਟ ਰੰਧਾਵਾ ਵਿਖੇ ਕੈੰਪ ਲਾਏ ਜਾਣਗੇ ।
ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ.ਅਰਵਿੰਦ ਮਨਚੰਦਾ , ਐਸਐਮੳ ਡਾ.ਰਵਿੰਦਰ ਸਿੰਘ ,ਡਾ.ਵਰਿੰਦਰ ਮੋਹਨ , ਡਾ. ਰਮੇਸ਼ ਅਤਰੀ ,ਡਾ. ਜੇ.ਐਸ ਪੰਨੂੰ,ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ , ਸਤੀਸ਼ ਕੁਮਾਰ ,ਗੁਰਿੰਦਰ ਸਿੰਘ ,ਰੇਖਾ ਸ਼ਰਮਾ ਆਦਿ ਹਾਜਰ ਸਨ