ਗੁਰਦਾਸਪੁਰ

ਵਿਸ਼ੇਸ਼ ਉਪਰਾਲਾ- ਹੈਲਥ ਐਡ ਵੈਲਨੇਸ ਸੈਂਟਰਾਂ ਅੰਦਰ ਹੁਣ ਐਲੋਪੈਥੀ ਦੇ ਨਾਲ ਨਾਲ ਮਿਲਣਗੀਆ ਆਯੁਰਵੇਦਿਕ ਦਵਾਈਆਂ

ਵਿਸ਼ੇਸ਼ ਉਪਰਾਲਾ- ਹੈਲਥ ਐਡ ਵੈਲਨੇਸ ਸੈਂਟਰਾਂ ਅੰਦਰ ਹੁਣ ਐਲੋਪੈਥੀ ਦੇ ਨਾਲ ਨਾਲ ਮਿਲਣਗੀਆ ਆਯੁਰਵੇਦਿਕ ਦਵਾਈਆਂ
  • PublishedJune 14, 2024

ਆਯੁਸ਼ ਨੁੰ ਵਧਾਵਾ ਦੇਣ ਲਈ ਪੰਜਾਬ ਸਰਕਾਰ ਨੇ ਕੀਤਾ ਉਪਰਾਲਾ- ਰਮਨ ਬਹਿਲ

ਗੁਰਦਾਸਪੁਰ, 14 ਜੂਨ 2024 (ਦੀ ਪੰਜਾਬ ਵਾਇਰ)। ਜਿਲੇ ਦੇ 38 ਹੈਲਥ ਐਂਡ ਵੈਲਨੇਸ ਸੈਂਟਰਾ ਵਿੱਚ ਹੁਣ ਤੋਂ ਆਯੁਰਵੇਦਿਕ ਦਵਾਈਆਂ ਵੀ ਮਿਲਣਗੀਆ। ਇਹ ਗਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਨੇ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਇੱਕ ਸਮਾਗਮ ਦੋਰਾਨ ਕਿਹੀ।

ਉਨ੍ਹਾਂ ਕਿਹਾ ਕਿ ਹੈਲਥ ਐਂਡ ਵੈਲਨੇਸ ਸੈਂਟਰਾ ਵਿੱਚ ਅਜੇ ਤਕ ਸਿਰਫ ਐਲੋਪੈਥੀ ਦਵਾਈਆਂ ਹੀ ਦਿੱਤੀਆਂ ਜਾਦੀਆਂ ਸਨ। ਪੰਜਾਬ ਸਰਕਾਰ ਨੇ ਆਯੁਰਵੇਦ ਨੁੰ ਵਧਾਇਆ ਹੈ । ਇਸ ਤਹਿਤ ਵੈਲਥ ਐਂਡ ਵੈਲਨੇਸ ਸੈਂਟਰਾ ਵਿੱਚ ਵੀ ਆਯੁਰਵੇਦਿਕ ਦਵਾਈਆਂ ਦੇਣ ਦਾ ਉਪਰਾਲਾ ਕੀਤਾ ਗਿਆ ਹੈ । ਜਿਲਾ ਗੁਰਦਾਸਪੁਰ ਵਿੱਚ ਅਜਿਹੇ 38 ਹੈਲਥ ਐਂਡ ਵੈਲਨੇਸ ਸੈਂਟਰਾ ਦੀ ਸ਼ਨਾਖਤ ਕੀਤੀ ਗਈ ਜਿੰਨਾਂ ਵਿੱਚ ਮੋਜੂਦ ਕਮਿਉਨਿਟੀ ਹੈਲਥ ਅਫਸਰ ਜੋਕਿ ਬੀਏਐਮਐਸ ਡਾਕਟਰ ਹਨ। ਇਨ੍ਹਾਂ ਨੁੰ ਸਰਕਾਰ ਨੇ 37 ਤਰਾਂ ਦੀਆਂ ਆਯੁਰਵੇਦਿਕ ਦਵਾਈਆਂ ਅੱਜ ਦਿੱਤੀਆਂ ਗਈਆਂ ਹਨ ।

ਹਰੇਕ ਸੈਂਟਰ ਨੁੰ ਕਰੀਬ 60 ਹਜ਼ਾਰ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦਵਾਈਆਂ ਦੀ ਆਮਦ ਨਾਲ ਮਰੀਜ਼ਾ ਦੇ ਇਲਾਜ ਵਿੱਚ ਹੋਰ ਸਹੂਲਤ ਹੋਵੇਗੀ ।

ਇਸ ਮੌਕੇ ਤੇ ਜਿਲਾ ਆਯੁਰਵੇਦਿਕ ਅਫਸਰ ਡਾ. ਪਰਦੀਪ ਸਿੰਘ ਨੇ ਕਿਹਾ ਕਿ ਪਟਿਆਲਾ ਤੋਂ ਪ੍ਰਾਪਤ ਦਵਾਈਆਂ ਸੇਂਟਰ ਅਨੁਸਾਰ ਦੇ ਦਿੱਤੀਆਂ ਗਈਆਂ ਹਨ। ਡਿਪਟੀ ਮੈਡੀਕਲ ਕਮਿਸ਼ਨਰ ਡਾ.ਰੋਮੀ ਰਾਜਾ ਜੀ ਨੇ ਦਵਾਈਆਂ ਪ੍ਰਾਪਤ ਕਰਨ ਵਾਲੇ ਸੀਐਚਓ ਨੁੰ ਤਾਕੀਦ ਕੀਤੀ ਕਿ ਮਰੀਜ਼ਾ ਦੇ ਬਿਹਤਰ ਇਲਾਜ ਵਿੱਚ ਆਪਣਾ ਯੋਗਦਾਨ ਦੇਣ ।

ਜਿਲਾ ਟੀਕਾਕਰਨ ਅਫਸਰ ਡਾ.ਅਰਵਿੰਦ ਮਨਚੰਦਾ ਜੀ ਅਤੇ ਜਿਲਾ ਸਿਹਤ ਅਫਸਰ ਡਾ.ਸਵੀਤਾ ਨੇ ਕਿਹਾ ਕਿ ਮਰੀਜ਼ਾ ਦੀ ਮਰਜੀ ਮੁਤਾਬਕ ਆਯੁਰਵੇਦ ਜਾ ਐਲੋਪੈਥੀ ਦਵਾਈਆਂ ਦਿੱਤੀਆਂ ਜਾਣ ।

ਜਿਲਾ ਪਰਿਵਾਰ ਭਲਾਈ ਅਫਸਰ ਡਾ.ਤੇਜਿੰਦਰ ਕੌਰ ਜੀ ਅਤੇ ਡੀਡੀਐਓ ਡਾ. ਲੋਕੇਸ਼ ਗੁਪਤਾ ਜੀ ਨੇ ਕਿਹਾ ਕਿ ਲੋਕ ਸਮੂਹ ਨੈਸ਼ਨਲ ਸਿਹਤ ਪ੍ਰੋਗਰਾਮ ਵਿੱਚ ਬਣਦਾ ਸਹਿਯੋਗ ਦੇਣ। ਇਸ ਮੌਕੇ ਐਸਐਮਓ ਡਾ. ਰਮੇਸ਼ ਅਤਰੀ ,ਮਾਸ ਮੀਡੀਆ ਅਫਸਰ ਵਿਜੇ ਠਾਕੁਰ ਆਦਿ ਹਾਜਰ ਸਨ

Written By
The Punjab Wire