ਗੁਰਦਾਸਪੁਰ

ਅੱਸੀ ਦੀ ਦਹਾਕੇ ਤੋਂ ਕਾਂਗਰਸ ਲਈ ਕੰਮ ਕਰ ਰਹੇ ਨੀਰਜ ਸਲਹੋਤਰਾਂ ਮੁੱਖ ਮੰਤਰੀ ਮਾਨ ਤੋਂ ਪ੍ਰਭਾਵਿਤ ਹੋ ਕੇ ਆਪ ਚ ਹੋਏ ਸ਼ਾਮਿਲ

ਅੱਸੀ ਦੀ ਦਹਾਕੇ ਤੋਂ ਕਾਂਗਰਸ ਲਈ ਕੰਮ ਕਰ ਰਹੇ ਨੀਰਜ ਸਲਹੋਤਰਾਂ ਮੁੱਖ ਮੰਤਰੀ ਮਾਨ ਤੋਂ ਪ੍ਰਭਾਵਿਤ ਹੋ ਕੇ ਆਪ ਚ ਹੋਏ ਸ਼ਾਮਿਲ
  • PublishedApril 26, 2024

ਮਰਹੂਮ ਸਾਂਸਦ ਸੁਖਬੰਸ ਕੌਰ ਭਿੰੜਰ ਲਈ ਅੱਠ ਅਤੇ ਪ੍ਰਤਾਪ ਬਾਜਵਾ ਲਈ ਲੜ੍ਹ ਚੁੱਕੇ ਹਨ ਦੋ ਚੋਣਾ

ਗੁਰਦਾਸਪੁਰ, 26 ਅਪ੍ਰੈਲ 2024 (ਮੰਨਨ ਸੈਣੀ)। ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝੱਟਕਾ ਦਿੰਦੇ ਹੋ ਅੱਸੀ ਦੇ ਦਹਾਕੇ ਤੋਂ ਕਾਂਗਰਸ ਲਈ ਕੰਮ ਕਰ ਰਹੇ ਕਾਂਗਰਸੀ ਆਗੂ ਨੀਰਜ਼ ਸਲਹੋਤਰਾ ਕੱਲ ਕਾਂਗਰਸ ਨੂੰ ਅਲਵਿੱਦਾ ਆਖ ਗਏ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮ ਤੋਂ ਪ੍ਰੇਰਿਤ ਸਨ ਜਿਨ੍ਹਾਂ ਨੇ ਗੁਰਦਾਸਪੁਰ ਹਲਕੇ ਅੰਦਰ ਪਾਰਟੀ ਦੀ ਹਾਰ ਦੇ ਬਾਵਜੂਦ ਲੋਕਾਂ ਦੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਅਤੇ ਰਮਨ ਬਹਿਲ ਨੂੰ ਮਜਬੂਤ ਕਰਦੇ ਹੋਏ ਗੁਰਦਾਸਪੁਰ ਅੰਦਰ ਪੁਰਾਣਾ ਸਿਵਲ ਹਸਪਤਾਲ, 1972 ਤੋਂ ਇੰਡਸਟ੍ਰਿਅਲ ਏਰਿਆ ਦੇ ਉਦਯੋਗਪਤਿਆਂ ਨੂੰ ਵੱਡੀ ਰਾਹਤ ਦਿੱਤੀ। ਇਹ ਕਹਿਣਾ ਹੈ ਗੁਰਦਾਸਪੁਰ ਦੇ ਸਾਬਕਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਹਿ ਚੁੱਕੇ ਸੀਨੀਅਰ ਕਾਂਗਰਸੀ ਆਗੂ ਨੀਰਜ ਸਲਹੋਤਰਾ ਦਾ। ਉਨ੍ਹਾ ਕਿਹਾ ਕਿ ਉਹ ਰਮਨ ਬਹਿਲ ਦੀ ਮੇਹਨਤ ਅਤੇ ਹਲਕੇ ਲਈ ਕੀਤੇ ਕੰਮਾ ਤੋਂ ਵੀ ਬੇਹਦ ਪ੍ਰਭਾਵਿਤ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਗੁਰਦਾਸਪੁਰ ਤੋਂ ਮਰਹੂਮ ਸਾਂਸਦ ਸ਼੍ਰੀਮਤੀ ਸੁਖਬੰਸ ਕੌਰ ਭਿੰਜਰ ਲਈ ਅੱਠ ਅਤੇ ਸਾਬਕਾ ਸੰਸਦ ਪ੍ਰਤਾਪ ਬਾਜਵਾ ਲਈ ਦੋ ਵਾਰ ਚੋਣਾਂ ਲੜੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਦਿਨ ਰਾਤ ਇੱਕ ਕਰਕੇ ਅੱਤਵਾਦ ਦੇ ਸਮੇਂ ਅੰਦਰ ਕੰਮ ਕੀਤਾ। ਪਰ ਅੱਜ ਇਹ ਹਾਲਾਤ ਬਣ ਗਏ ਕਿ ਸਾਹ ਲੈਣਾ ਔਖਾ ਹੋ ਰਿਹਾ ਸੀ। ਪਾਰਟੀ ਲਈ ਕੰਮ ਕਰਨ ਵਾਲਿਆ ਨੂੰ ਖਤਮ ਕੀਤਾ ਜਾ ਰਿਹਾ ਸੀ। ਕੱਲ ਪਾਰਟੀ ਚ ਆਏ ਅੱਜ ਟਿਕਟਾਂ ਵੰਡਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ 29 ਸਾਲ ਦੀ ਉਮਰ ਵਿੱਚ ਉਹ ਇੰਪਰੂਪਮੈਂਟ ਟਰਸੱਟ ਦੇ ਚੇਅਰਮੈਨ ਰਹੇ ਪਰ ਅੱਜ ਆਪ ਨੂੰ ਕਾਂਗਰਸੀ ਕਹਿਣ ਚ ਸ਼ਰਮ ਆ ਰਹੀ ਸੀ ਕਾਰਨ ਇਨ੍ਹਾਂ ਧੜ੍ਹੇ ਪਾਲਣੇ ਹਨ, ਸਿਰਫ਼ ਆਪਣੇ ਫਾਇਦੇ ਭਾਲਦੇ ਹਨ।

ਉਨ੍ਹਾਂ ਕਿਹਾ ਕਿ ਅੱਸੀ ਪੁਰਾਣੇ ਕਾਂਗਰਸੀ ਪਰਿਵਾਰ ਚੋਂ ਹਾਂ, ਪਰ ਅੱਜ ਪਾਰਟੀ ਛੱਡ ਦਿੱਤੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰੀ ਨੂੰ ਵੇਖਦੇ ਹੋਏ ਅਤੇ ਲੋਕਾਂ ਪ੍ਰਤਿ ਕੀਤੇ ਗਏ ਕੰਮਾ ਨੂੰ ਵੇਖਦੇ ਹੋਏ ਪਾਰਟੀ ਜੁਆਇਨ ਕੀਤੀ। ਉਨ੍ਹਾਂ ਕਿਹਾ ਕਿ ਰਮਨ ਬਹਿਲ ਬੇਸ਼ਕ ਇਸ ਹਲਕੇ ਤੋਂ ਹਾਰ ਗਏ ਪਰ ਭਗਵੰਤ ਮਾਨ ਨੇ ਹਲਕੇ ਦੇ ਵਿਕਾਸ ਕਾਰਜ ਨਾ ਰੋਕੇ ਅਤੇ ਲੋਕਾਂ ਦੀ ਬੇਹਤਰੀ ਲਈ ਨਿਰੰਤਰ ਕੰਮ ਕਰ ਰਹੇ ਹਨ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਆਮਦ ਉੱਤੇ ਰਮਨ ਬਹਿਲ ਵੱਲੋਂ ਬਲਵਿੰਦਰ ਸਿੰਘ, ਸੁੱਚਾ ਸਿੰਘ ਮੁਲਤਾਨੀ, ਭੋਲਾ ਪ੍ਰਾਪਰਟੀ ਡੀਲਰ ਵਾਲੇ ਭੋਲਾ ਆਦਿ ਕਈ ਵੱਡੇ ਚੇਹਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਏ ਗਏ।

Written By
The Punjab Wire