ਮੁੱਖ ਮੰਤਰੀ ਮਾਨ ਅੱਗੇ ਰਮਨ ਬਹਿਲ ਨੇ ਰੱਖੀ ਗੁਰਦਾਸਪੁਰ ਅੰਦਰ ਮੈਡੀਕਲ ਕਾਲੇਜ, ਸੈਨਿਕ ਸਕੂਲ, ਕਿਰਨ ਨਾਲੇ ਅਤੇ ਅੱਗ ਕਾਰਨ ਤਬਾਹ ਹੁੰਦੇ ਦੁਕਾਨਦਾਰਾਂ ਲਈ ਪਾਲਿਸੀ ਦੀ ਮੰਗ
ਕਿਹਾ 2022 ਵਾਲੀ ਗਲਤੀ ਨਹੀਂ ਦੋਹਰਾਏਗਾ ਗੁਰਦਾਸਪੁਰ, ਸ਼ੈਰੀ ਕਲਸੀ ਲਈ ਮੰਗਿਆ ਵੋਟਾਂ
ਗੁਰਦਾਸਪੁਰ, 25 ਅਪ੍ਰੈਲ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਤੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਪ੍ਰਭਾਰੀ ਰਮਨ ਬਹਿਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਗੁਰਦਾਸਪੁਰ ਹਲਕੇ ਨਾਲ ਸੰਬਧਿਤ ਵੱਡੀਆ ਮੰਗਾ ਦਾ ਜਿਕਰ ਕੀਤਾ ਹੈ। ਰਮਨ ਬਹਿਲ ਵੱਲੋਂ ਮੁੱਖ ਮੰਤਰੀ ਮਾਨ ਕੋਲੋ ਗੁਰਦਾਸਪੁਰ ਅੰਦਰ ਮੈਡੀਕਲ ਕਾਲੇਜ, ਸੈਨਿਕ ਸਕੂਲ, ਕਿਰਨ ਨਾਲੇ ਦੀ ਜਿੱਥੇ ਮੰਗ ਕੀਤੀ ਗਈ। ਉੱਥੇ ਹੀ ਪੰਜਾਬ ਦੇ ਉਨ੍ਹਾਂ ਦੁਕਾਨਦਾਰਾਂ ਲਈ ਪੰਜਾਬ ਅੰਦਰ ਵਿਸ਼ੇਸ਼ ਪਾਲਿਸੀ ਲਿਆਉਣ ਦੀ ਮੰਗ ਕੀਤੀ ਜਿਨ੍ਹਾਂ ਦੀਆ ਦੁਕਾਨਾਂ ਅੱਗ ਦਾ ਸ਼ਿਕਾਰ ਹੋ ਜਾਂਦੀਆਂ ਹਨ। ਗੁਰਦਾਸਪੁਰ 2022 ਵਾਲੀ ਗਲਤੀ ਮੁੜ ਨਹੀਂ ਦੋਹਰਾਏਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੂੰ ਵੋਟ ਪਾ ਕੇ ਜਿਤਾਉਣ ਦੀ ਗੱਲ ਕਹੀ ਗਈ।
ਮੁੱਖ ਮੰਤਰੀ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੈਰੀ ਕਲਸੀ ਦੇ ਹੱਕ ਵਿੱਚ ਲਈ ਰੱਖੀ ਰੈਲੀ ਵਿੱਚ ਸ਼ਿਕਰਤ ਕਰਨ ਗੁਰਦਾਸਪੁਰ ਵਿਸ਼ੇਸ਼ ਤੋਰ ਤੇ ਪਹੁੰਚੇ ਸਨ।
ਬਹਿਲ ਨੇ ਸੰਬੋਧਨ ਕਰਨ ਦੌਰਾਨ ਕਿਹਾ ਕਿ ਗੁਰਦਾਸਪੁਰ ਵਾਸਿਆ ਨੇ ਪੰਦ੍ਹਹ ਸਾਲਾਂ ਵਿੱਚ ਔਖਾ ਸਮਾਂ ਵੇਖਿਆ। ਪਿਛਲੇ ਪੰਦ੍ਹਹ ਸਾਲਾ ਅੰਦਰ ਡਰ ਦਾ ਮਾਹੌਲ ਰਿਹਾ। ਹਲਕੇ ਅੰਦਰ ਪੈਸੇ ਦੀ ਰਾਜਨੀਤੀ ਹੋਏ, ਗੈਗਸਟਰਾਂ ਨੂੰ ਜਨਮ ਦਿੱਤਾ ਗਿਆ। ਬੱਚਿਆ ਨੂੰ ਕਬਜੇ ਲੈਣ ਲਈ ਗੈਂਗਸਟਰ ਬਣਾ ਦਿੱਤਾ ਗਿਆ। ਗੁਰਦਾਸਪੁਰ ਅੰਦਰ ਸਿਆਸਨ ਦਾਨਾ ਵੱਲੋਂ ਕਾਲੋਨੀ ਪ੍ਰਾਪਰਟੀ ਚ ਭਾਈਵਾਲੀਆਂ ਪਾਇਆ ਗਇਆ। ਹਰ ਕੰਮ ਚ ਦਸਵੰਤ ਮੰਗੀ ਗਈ, ਗੁੰਡਾ ਟੈਕਸ ਲਗਾਇਆ ਗਿਆ। ਉਨ੍ਹਾ ਕਿਹਾ ਕਿ ਗੁਰਦਾਸਪੁਰ ਦੇ ਲੋਕ ਧੰਨਵਾਦੀ ਹਨ ਕਿ 2022 ਤੋਂ ਬਾਅਦ ਭਗਵੰਤ ਮਾਨ ਚ ਜਿੰਨਾ ਕਾਰਨ ਗੁਰਦਾਸਪੁਰ ਦੇ ਲੋਕ ਆਜਾਦ ਹੋ ਗਏ ਹਨ।
ਹਲਕੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਦੀ ਗੱਲ ਕਰਦੇ ਬਹਿਲ ਨੇ ਕਿਹਾ ਕਿ ਲੋਕਾਂ ਵੱਲੋ 2022 ਵਿੱਚ ਹਾਰ ਦੇਣ ਦੇ ਬਾਅਦ ਵੀ ਮੁੱਖ ਮੰਤਰੀ ਵੱਲੋਂ ਹਲਕੇ ਦੇ ਵਿਕਾਸ ਲਈ ਖੁੱਲਾ ਦਿਲ ਵਿਖਾਇਆ ਗਿਆ। ਜਿਸ ਵਿੱਚ ਦੱਸ ਸਾਲਾਂ ਤੋਂ ਬੰਦ ਗੁਰਦਾਸਪੁਰ ਦਾ ਸਿਵਲ ਹਸਪਤਾਲ ਨੂੰ ਦੋਬਾਰਾ ਚਲਾਉਣਾ, ਗੁਰਦਾਸਪੁਰ ਅੰਦਰ ਲਾਈਬ੍ਰੇਰੀ, ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ ਬਣਾ ਦਿੱਤਾ ਗਿਆ। 1972 ਤੋਂ ਗੰਮ ਦੇ ਹੰਜੂ ਵਹਾ ਰਹੇ ਇੰਡਸਟ੍ਰਿਅਲ ਏਰਿਆ ਦੇ ਉਦਯੋਗਪਤੀਆ ਦੇ ਹੁੰਜੂ ਖੁਸ਼ੀ ਵਿੱਚ ਤਬਦੀਲ ਕੀਤੇ ਗਏ।
ਬਹਿਲ ਨੇ ਕਿਹਾ ਕਿ ਹੁਣ 2022 ਵਾਲੀ ਗਲਤੀ ਗੁਰਦਾਸਪੁਰ ਸੁਧਾਰੇਗਾ। ਇਸ ਦੋਰਾਨ ਬਹਿਲ ਵੱਲੋਂ ਕਿਰਨ ਨਾਲੇ, ਡੱਲਾ ਗੋਰਿਆ ਵਿੱਚ ਸੈਨਿਕ ਸਕੂਲ, ਨਵੀ ਪੁਰ ਕੱਟ ਰੇਜ ਅਤੇ ਸੱਭ ਤੋਂ ਵੱਡੀ ਮੰਗ ਮੈਡੀਕਲ ਕਾਲੇਜ ਗੁਰਦਾਸਪੁਰ ਨੂੰ ਦੇਣ ਦੀ ਗੱਲ ਕਹਿ ਗਈ ਜੋ ਜੋ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਹੀ ਬਣਾਇਆ ਜਾਵੇਗਾ। ਬਹਿਲ ਨੇ ਸ਼ੈਰੀ ਕਲਸੀ ਨੂੰ ਕਿਹਾ ਕਿ ਬਟਾਲਾ ਵਿੱਚ ਇੰਡਸਟ੍ਰੀ ਲੈ ਲਓ ਅਤੇ ਮੈਡਿਕਲ ਗੁਰਦਾਸਪੁਰ ਨੂੰ ਦੇ ਦਿਓ। ਇਸ ਦੇ ਨਾਲ ਹੀ ਬਹਿਲ ਵੱਲੋਂ ਅੱਗ ਹਾਦਸੇ ਦਾ ਸ਼ਿਕਾਰ ਹੋਏ ਦੁਕਾਨਦਾਰਾ ਲਈ ਵਿਸ਼ੇਸ਼ ਪਾਲਸੀ ਬਣਾਉਣ ਦੀ ਮੰਗ ਵੀ ਕੀਤੀ ਗਈ।